Dec 1, 2020 1:23 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 2,077 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਹ ਬੀ.ਸੀ. 'ਚ ਕੋਵਿਡ-19 ਮਾਮਲਿਆਂ ਦਾ ਕਿਸੇ ਵੀਕਐਂਡ ਦੇ ਅੰਕੜਿਆਂ ਦਾ ਨਵਾਂ ਰਿਕਾਰਡ ਹੈ।
ਇਹ ਬੀਤੇ 3 ਦਿਨਾਂ ਦੇ ਅੰਕੜੇ ਹਨ, ਜਿਸ ਦੌਰਾਨ ਸ਼ੁੱਕਰਵਾਰ ਨੂੰ 750 ਮਾਮਲੇ, ਸ਼ਨੀਵਾਰ ਨੂੰ 731 ਮਾਮਲੇ ਅਤੇ ਐਤਵਾਰ ਨੂੰ 596 ਮਾਮਲੇ ਰਿਪੋਰਟ ਹੋਏ ਹਨ।
ਅੱਜ 277 ਵਾਇਰਸ ਸੰਬੰਧੀ ਪਹਿਲਾਂ ਦੇ ਮਾਮਲੇ ਵੀ ਰਿਪੋਰਟ ਹੋਏ ਹਨ ਅਤੇ ਜੇਕਰ ਇਹ ਮਾਮਲੇ ਵੀ ਜੋੜ ਲਾਏ ਜਾਣ ਅੱਜ ਰਿਪੋਰਟ ਹੋਏ ਮਾਮਲਿਆਂ ਦੀ ਕੁੱਲ ਗਿਣਤੀ 2,364 ਤੱਕ ਪਹੁੰਚ ਜਾਂਦੀ ਹੈ।
ਹਾਲਾਂਕਿ ਬੇਹੱਦ ਦੁੱਖ ਦੀ ਖਬਰ ਰਹੀ ਕਿ ਇਹ ਵੀਕਐਂਡ ਹੁਣ ਤੱਕ ਦਾ ਸਭ ਤੋਂ ਵੱਧ ਮੌਤਾਂ ਦਾ ਵੀਕਐਂਡ ਸਾਬਿਤ ਹੋਇਆ ਹੈ, ਜਦ ਵਾਇਰਸ ਸੰਬੰਧੀ 46 ਹੋਰ ਮੌਤਾਂ ਰਿਪੋਰਟ ਹੋਈਆਂ ਹਨ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 33,238 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 441 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 8,855 ਤੱਕ ਪਹੁੰਚ ਗਏ ਹਨ।
ਕੁੱਲ 316 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 75 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਅੱਜ ਬੀ.ਸੀ. 'ਚ 5 ਨਵੇਂ ਹੈਲਥ ਕੇਅਰ ਫੈਸਿਲਟੀਆਂ 'ਚ ਆਊਟਬ੍ਰੇਕ ਵੀ ਐਲਾਨੇ ਗਏ ਹਨ।




