24.9C Vancouver
ADS

Jul 21, 2025 11:02 AM - The Associated Press

ਇੰਡੋਨੇਸ਼ੀਆ 'ਚ ਵੱਡਾ ਹਾਦਸਾ, ਸਮੁੰਦਰੀ ਜਹਾਜ਼ ਨੂੰ ਲੱਗੀ ਅੱਗ

Share On
568-people-survived-after-an-indonesian-passenger-ferry-caught-fire-at-sea-killing-3
Indonesia isan archipelagoof more than 17,000 islands where ferries are a common method of travel. Disasters occur regularly, with weak safety enforcement often blamed.(Photo - The Canadian Press)

ਬੀਤੇ ਦਿਨ ਇੰਡੋਨੇਸ਼ੀਆ ਦੇ ਸਮੁੰਦਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। 'KM Barcelona VA' ਨਾਮ ਦੇ ਇੱਕ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਜਹਾਜ਼ ਵਿੱਚ 280 ਤੋਂ ਵੱਧ ਯਾਤਰੀ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਯਾਤਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰਨੀ ਪਈ। ਇਹ ਘਟਨਾ ਉੱਤਰੀ ਸੁਲਾਵੇਸੀ ਦੇ ਨੇੜੇ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ।

ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਘਬਰਾ ਗਏ ਹਨ। ਕੁਝ ਬੱਚੇ ਅਤੇ ਔਰਤਾਂ ਵੀ ਹਨ, ਜੋ ਲਾਈਫ ਜੈਕਟਾਂ ਪਾ ਕੇ ਸਮੁੰਦਰ ਵਿੱਚ ਛਾਲ ਮਾਰਦੇ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਯਾਤਰੀ ਚੀਕਦੇ ਦਿਖਾਈ ਦੇ ਰਹੇ ਸਨ,ਜਦੋਂ ਕਿ ਕੁਝ ਸਟਾਫ ਮੈਂਬਰ ਲਾਈਫ ਜੈਕਟਾਂ ਪਹਿਨਣ ਵਿੱਚ ਲੋਕਾਂ ਦੀ ਮਦਦ ਕਰ ਰਹੇ ਸਨ।ਭਿਆਨਕ ਅੱਗ ਕਾਰਨ,ਇਹ ਫੈਰੀ, ਜੋ ਕਦੇ ਨੀਲੀ ਅਤੇ ਚਿੱਟੀ ਦਿਖਾਈ ਦਿੰਦੀ ਸੀ, ਕੁਝ ਹੀ ਸਮੇਂ ਵਿੱਚ ਕਾਲੀ ਸੁਆਹ ਵਿੱਚ ਬਦਲ ਗਈ। ਜਹਾਜ਼ ਦੀ ਬਣਤਰ ਅੱਗ ਦੀਆਂ ਲਪਟਾਂ ਵਿੱਚ ਪੂਰੀ ਤਰ੍ਹਾਂ ਸੜ ਗਈ। ਰਿਪੋਰਟਾਂ ਅਨੁਸਾਰ,ਹੁਣ ਤੱਕ 18 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਕੁਝ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

Latest news

toronto-police-arrest-suspect-wanted-in-u-s-consulate-shooting-investigation
Punjabi

ਟੋਰਾਂਟੋ ਪੁਲਿਸ ਨੇ ਅਮਰੀਕੀ ਕੌਂਸਲੇਟ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ ਮਾਰਚ ਵਿਚ ਅਮਰੀਕੀ ਕੌਂਸਲੇਟ ‘ਤੇ ਹੋਈ ਸ਼ੂਟਿੰਗ ਦੀ ਵਾਰਦਾਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਇੱਕ 19 ਸਾਲਾ ਜ਼ਾਰਾ ਜੱਬੀ ਨਾਂ ਦੇ ਮੁਲਜ਼ਮ ਨੂੰ ਬੁੱਧਵਾਰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਚੋਰੀ ਦੀ ਗੱਡੀ ਵਰਤਣ, ਗੈਰ-ਕਾਨੂੰਨੀ ਹਥਿਆਰ ਚਲਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਦੀ ਇਮਾਰਤ ‘ਤੇ ਹਮਲਾ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।
alberta-to-provide-100-energy-rebate-to-eligible-adults-instead-of-fuel-tax-relief
Punjabi

ਸਾਲਾਨਾ $225,000 ਤੋਂ ਘੱਟ ਆਮਦਨ ਵਾਲੇ ਐਲਬਰਟਾ ਵਾਸੀਆਂ ਨੂੰ ਮਿਲੇਗੀ $100 ਨਕਦ ਐਨਰਜੀ ਰੀਬੇਟ

ਐਲਬਰਟਾ ਸਰਕਾਰ ਨੇ ਇਸ ਵਾਰ ਪੈਟਰੋਲ/ਡੀਜ਼ਲ 'ਤੇ ਮਿਲਣ ਵਾਲੀ ਫਿਊਲ ਟੈਕਸ ਰਿਲੀਫ ਨੂੰ ਬੰਦ ਕਰਕੇ ਸਿੱਧਾ ਨਕਦ ਰਾਹਤ ਦੇਣ ਦਾ ਫੈਸਲਾ ਕੀਤਾ ਹੈ।ਇਸ ਨਵੀਂ ਯੋਜਨਾ ਮੁਤਾਬਕ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ $225,000 ਤੋਂ ਘੱਟ ਹੈ, ਉਨ੍ਹਾਂ ਦੇ ਹਰ ਇੱਕ Adult ਮੈਂਬਰ ਨੂੰ $100 ਦੀ ਨਕਦ ਰਾਹਤ ਦਿੱਤੀ ਜਾਵੇਗੀ।
burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
man-charged-after-alleged-attempted-child-abduction-in-surrey
Punjabi

ਸਰੀ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ 22 ਸਾਲਾ ਨੌਜਵਾਨ 'ਤੇ ਦਰਜ ਕੀਤਾ ਗਿਆ ਕੇਸ

ਸਰੀ ਵਿਚ ਇੱਕ ਘਰ ਦੇ ਡਰਾਈਵ ਵੇਅ ਤੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ 22 ਸਾਲਾ ਨੌਜਵਾਨ 'ਤੇ ਕੇਸ ਦਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈ੍ੱਸ ਨੋਟ ਮੁਤਾਬਕ, ਮੁਲਜ਼ਮ ਦੀ ਪਛਾਣ Liam Robert Dobbs-Morency ਵਜੋਂ ਹੋਈ ਹੈ। ਉਸ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਚਾਰਜਿਜ਼ ਲਗਾਏ ਗਏ ਹਨ।
parm-jawanda-assumes-chair-of-surrey-police-board
Punjabi

ਪਰਮ ਜਵਾਂਡਾ ਨੇ ਸਰੀ ਪੁਲਿਸ ਬੋਰਡ ਦੀ ਸੰਭਾਲੀ ਕਮਾਨ

ਸਰੀ ਪੁਲਿਸ ਬੋਰਡ ਦੀ ਮੁਖੀ ਵਜੋਂ ਪਰਮ ਜਵਾਂਡਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਬੋਰਡ ਨੇ ਸਰੀ ਪੁਲਿਸ ਸਰਵਿਸ ਦੀ ਵਿੱਤੀ ਸਮੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅਹਿਮ ਰਿਵਿਊ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਇੱਕ independent accounting firm ਦੀਆਂ ਸੇਵਾਵਾਂ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link