Feb 5, 2025 7:40 PM - CONNECT NEWSROOM

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਇਸ ਵਾਰ 58.06 ਫੀਸਦੀ ਲੋਕਾਂ ਨੇ ਵੋਟ ਪਾਈ ਹੈ। ਇਹ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੈ।
ਸਾਲ 2013 ਵਿਚ ਦਿੱਲੀ ਦੀਆਂ ਚੋਣਾਂ ਵਿਚ 65.63 ਫੀਸਦੀ ਵੋਟਿੰਗ ਹੋਈ ਸੀ। 2015 ਵਿਚ 67.12 ਫੀਸਦੀ ਅਤੇ 2020 ਵਿਚ 62.59 ਫੀਸਦੀ ਵੋਟਿੰਗ ਹੋਈ ਸੀ ਅਤੇ ਤਿੰਨੋਂ ਹੀ ਵਾਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਇਸ ਵਾਰ ਦੇ ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ ਦੀਆਂ ਸੀਟਾਂ ਨੂੰ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
2020 ਵਿਚ ਆਮ ਆਦਮੀ ਪਾਰਟੀ ਨੂੰ 53.57 ਫੀਸਦੀ ਵੋਟਾਂ ਨਾਲ 62 ਸੀਟਾਂ ਮਿਲੀਆਂ ਸਨ, ਜਦੋਂ ਕਿ ਭਾਜਪਾ ਨੂੰ 8 ਸੀਟਾਂ ਅਤੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਸੀ। ਐਗਜ਼ਿਟ ਪੋਲ ਮੁਤਾਬਕ, ਇਸ ਵਾਰ ਵੀ ਕਾਂਗਰਸ ਦਾ ਖਾਤਾ ਨਾ ਖੁੱਲ੍ਹਣ ਜਾਂ ਉਸ ਨੂੰ 1 ਤੋਂ ਤਿੰਨ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।




