Aug 13, 2021 7:26 PM -

ਬੀ.ਸੀ. 'ਚ ਵਾਈਲਡਫਾਇਰਸ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਇਸ ਵੇਲੇ 268 ਵਾਈਲਡਫਾਇਰਸ ਬਲ ਰਹੀਆਂ ਹਨ।
1 ਅਪ੍ਰੈਲ ਤੋਂ ਹੁਣ ਤਕ ਸੂਬੇ 'ਚ ਕੁੱਲ 1,486 ਵਾਈਲਡਫਾਇਰਸ ਦਸਤਕ ਦੇ ਚੁੱਕੀਆਂ ਹਨ।
ਇਸ 'ਚ 660,071 ਹੈਕਟੇਅਰ ਇਲਾਕੇ ਨੂੰ ਨੁਕਸਾਨ ਪਹੁੰਚਿਆ ਹੈ।
ਇਹਨਾਂ ਅੱਗਾਂ 'ਤੇ ਕਾਬੂ ਪਾਉਣ ਲਈ ਸੂਬੇ 'ਚ 3,793 ਫਾਇਰਫਾਈਟਰ ਅਤੇ ਹੋਰ ਟੀਮਾਂ ਮੁਸ਼ੱਕਤ ਕਰ ਰਹੀਆਂ ਹਨ।
ਇਸ 'ਚ ਸੂਬੇ ਦੇ ਬਾਹਰ ਦੇ ਕਰਿਊਸ ਵੀ ਸ਼ਾਮਿਲ ਹਨ।
ਸੂਬੇ ਤੋਂ ਬਾਹਰ ਦੇ ਫਾਇਰਫਾਈਟਰਸ ਅਤੇ ਟੀਮਾਂ ਦੀ ਗਿਣਤੀ 411 ਦੱਸੀ ਗਈ ਹੈ।
ਵਾਈਲਡਫਾਇਰਸ 'ਤੇ ਕਾਬੂ ਪਾਉਣ ਲਈ 205 ਹੈਲੀਕਾਪਟਰ ਅਤੇ ਹਵਾਈ ਜਹਾਜ ਵਰਤੇ ਜਾ ਰਹੇ ਹਨ।
ਬੀ.ਸੀ. 'ਚ 56 ਇਵੈਕੂਏਸ਼ਨ ਆਰਡਰ ਅਤੇ 108 ਇਵੈਕੂਏਸ਼ਨ ਐਲਰਟ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਵੈਕੂਏਸ਼ਨ ਆਰਡਰਸ ਕਾਰਨ 6,237 ਪ੍ਰਾਪਰਟੀਆਂ ਅਤੇ ਇਵੈਕੂਏਸ਼ਨ ਐਲਰਟ ਤੋਂ 27,417 ਪ੍ਰਾਪਰਟੀਆਂ ਪ੍ਰਭਾਵਿਤ ਹੋ ਰਹੀਆਂ ਹਨ।




