13.85C Vancouver
ADS

Oct 16, 2023 6:55 PM - Connect News

ਬੱਸ ਰਾਹੀਂ ਸਰਹੱਦ ਪਾਰ ਕਰਕੇ ਕੈਨੇਡੀਅਨਜ਼ ਦਾ ਇੱਕ ਗਰੁੱਪ ਪਹੁੰਚਿਆ ਜੌਰਡਨ : ਵਿਦੇਸ਼ ਮੰਤਰੀ

Share On
a-group-of-canadians-reached-jordan-by-crossing-the-border-by-bus-foreign-minister
Global Affairs Canada said it is using two buses to evacuate Canadians from the West Bank. (Photo: X/@melaniejoly)

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੇਨੀ ਜੋਲੀ ਨੇ ਐਕਸ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕੈਨੇਡੀਅਨਜ਼ ਦਾ ਇੱਕ ਗਰੁੱਪ ਵੈਸਟ ਬੈਂਕ ਤੋਂ ਬੱਸ ਰਾਹੀਂ ਸਰਹੱਦ ਪਾਰ ਕਰਕੇ ਜੌਰਡਨ ਵਿੱਚ ਸੁਰੱਖਿਅਤ ਦਾਖ਼ਲ ਹੋ ਗਿਆ ਹੈ।

ਜੋਲੀ ਨੇ ਰਮੱਲਾਹ, ਅੱਮਾਨ, ਤਲ-ਅਵੀਵ ਅਤੇ ਔਟਵਾ ਵਿੱਚ ਮੌਜੂਦ ਟੀਮਾਂ ਦਾ ਧੰਨਵਾਦ ਕਰਦੇ ਹੋਏ ਕਿਹਾ 24 ਘੰਟੇ ਕੰਮ ਕਰਨ ਵਾਲੀਆਂ ਟੀਮਾਂ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ ਹੈ।

ਮਿਲੀ ਜਾਣਕਾਰੀ ਅਨੁਸਾਰ 30 ਲੋਕਾਂ ਦਾ ਗਰੁੱਪ ਬੱਸ ਰਾਹੀਂ ਰਵਾਨਾ ਹੋਇਆ ਸੀ।

ਇਸ ਗਰੁੱਪ ਵਿੱਚ ਮੁੱਖ ਤੌਰ ‘ਤੇ ਕੈਨੇਡੀਅਨਜ਼ ਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਨਾਗਰਿਕ ਵੀ ਸ਼ਾਮਲ ਹਨ।

ਬੱਸ ਵਿੱਚ 21 ਕੈਨੇਡੀਅਨ ਸਵਾਰ ਸਨ।

ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਕਿ ਉਹ ਵੈਸਟ ਬੈਂਕ ਤੋਂ ਕੈਨੇਡੀਅਨਾਂ ਨੂੰ ਕੱਢਣ ਲਈ ਦੋ ਬੱਸਾਂ ਦੀ ਵਰਤੋਂ ਕਰ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 250 ਲੋਕਾਂ ਨੇ ਇਲਾਕਾ ਛੱਡਣ ਲਈ ਕੈਨੇਡਾ ਤੋਂ ਮਦਦ ਦੀ ਬੇਨਤੀ ਕੀਤੀ ਹੈ।

ਜ਼ਿਕਰਯੋਗ ਹੈ ਕਿ 7 ਅਕਤੂਬਰ ਤੋਂ ਸ਼ੁਰੂ ਹੋਈ ਇਸ ਜੰਗ ਵਿੱਚ 2450 ਫ਼ਲਸਤੀਨੀ ,ਜਿਨ੍ਹਾਂ ਵਿੱਚ ਜ਼ਿਆਦਾਤਰ 724 ਬੱਚੇ, 370 ਮਹਿਲਾਵਾਂ ਹਨ ਉਨ੍ਹਾਂ ਦੀ ਮੌਤ ਹੋ ਗਈ ਹੈ।

ਉੱਥੇ ਹੀ ਹਮਾਸ ਹਮਲੇ ਵਿੱਚ 1400 ਇਜ਼ਰਾਈਲੀਆਂ ਦੀ ਮੌਤ ਹੋ ਚੁੱਕੀ ਹੈ।

Latest news

rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
sukhbir-badal-discharged-from-hospital-gives-first-statement-after-attack
Punjabi

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਹਮਲੇ ਤੋਂ ਬਾਅਦ ਆਇਆ ਪਹਿਲਾ ਬਿਆਨ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ।
canada-u-s-trade-talks-intensify-as-50-tariff-deadline-nears
Punjabi

Canada-U.S. Trade Talks Intensify as 50% Tariff Deadline Nears

ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅੱਜ ਦੇਸ਼ ਭਾਰ ਦੇ ਵਪਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਲਾਹਕਾਰ ਕਮੇਟੀ ਨੂੰ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਬ੍ਰੀਫਿੰਗ ਦੇਣਗੇ ਕਿਉਂਕਿ 19 ਅਗਸਤ ਨੂੰ ਕੈਨੇਡੀਅਨ ਸਾਮਾਨ 'ਤੇ ਲੱਗਣ ਵਾਲੇ 50 ਫੀਸਦੀ ਨਵੇਂ ਟੈਰਿਫ ਦੀ ਡੈੱਡਲਾਈਨ ਬਹੁਤ ਨੇੜੇ ਆ ਗਈ ਹੈ।
alberta-plans-100-year-study-of-provinces-water-security
Punjabi

ਐਲਬਰਟਾ ਕਰੇਗਾ ਪਾਣੀ ਟਰਾਂਸਫਰ ਪ੍ਰੋਜੈਕਟ ਦੀ ਸਮੀਖਿਆ, ਹੋਵੇਗਾ $400,000 ਦਾ ਖਰਚਾ

ਐਲਬਰਟਾ ਸਰਕਾਰ ਨੇ ਸੂਬੇ ਵਿੱਚ ਅਗਲੇ 100 ਸਾਲਾਂ ਲਈ ਪਾਣੀ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਵ੍ਹਾਈਟ ਪੇਪਰ ਤਿਆਰ ਕਰਨ ਲਈ ਤਜਵੀਜ਼ਾਂ ਦੀ ਮੰਗ (RFP) ਜਾਰੀ ਕੀਤੀ ਹੈ। $400,000 ਦੀ ਲਾਗਤ ਵਾਲੇ ਇਸ ਅਧਿਐਨ ਤਹਿਤ ਦੁਨੀਆ ਭਰ ਦੇ ਵੱਡੇ ਵਾਟਰ ਟਰਾਂਸਫਰ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਐਲਬਰਟਾ ਵੀ ਅਜਿਹੀ ਤਕਨੀਕ ਅਪਣਾ ਸਕਦਾ ਹੈ।
saskatchewan-sees-40-drop-in-u-s-alcohol-and-wine-sales
Punjabi

ਸਸਕੈਚਵਨ ਵਿੱਚ ਅਮਰੀਕੀ ਸ਼ਰਾਬ ਤੇ ਵਾਈਨ ਦੀ ਵਿਕਰੀ 40% ਘਟੀ

ਸਸਕੈਚਵਨ ਨੇ ਅਮਰੀਕੀ ਸ਼ਰਾਬ ਅਤੇ ਵਾਈਨ ਦੀ ਵਿਕਰੀ ਵਿਚ 2025-26 ਦੌਰਾਨ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ, ਜਿਸ ਵਿਚ ਸਭ ਤੋਂ ਵੱਡੀ ਮਾਰ ਕੈਲੀਫੋਰਨੀਆ ਦੀਆਂ wines ਨੂੰ ਪਈ ਹੈ। ਇਹ ਗਿਰਾਵਟ ਉਦੋਂ ਦੇਖਣ ਨੂੰ ਮਿਲੀ ਹੈ ਜਦੋਂ ਸੂਬਾ ਸਰਕਾਰ ਨੇ ਸਾਲ ਪਹਿਲਾਂ ਟੈਰਿਫ ਵਿਵਾਦ ਦੇ ਬਾਵਜੂਦ ਅਮਰੀਕੀ ਸ਼ਰਾਬ ਨੂੰ ਸਟੋਰਾਂ 'ਤੇ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ ਪਰ ਗਾਹਕਾਂ ਨੇ ਖੁਦ ਹੀ ਅਮਰੀਕੀ ਬ੍ਰਾਂਡ ਤੋਂ ਦੂਰੀ ਬਣਾ ਲਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link