Aug 14, 2026 3:28 PM - Connect Newsroom - Ramandeep Kaur

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
ਲੈਂਗਲੀ ਆਰਸੀਐਮਪੀ ਨੇ ਉਸ ਦੀ ਤਸਵੀਰ ਜਾਰੀ ਕਰਦਿਆਂ ਆਮ ਜਨਤਾ ਕੋਲੋਂ ਉਸ ਦੀ ਭਾਲ ਵਿਚ ਮਦਦ ਮੰਗੀ ਹੈ, ਪੁਲਿਸ ਵੱਲੋਂ ਜਾਰੀ ਕੀਤੇ ਵੇਰਵਿਆਂ ਮੁਤਾਬਕ, ਅਮਨਦੀਪ ਸਿੰਘ ਦਾ ਕੱਦ 5 ਫੁੱਟ 7 ਇੰਚ ਹੈ।
ਜੇਕਰ ਕਿਸੇ ਵੀ ਵਿਅਕਤੀ ਕੋਲ ਉਸ ਦੇ ਮੌਜੂਦਾ ਟਿਕਾਣੇ ਜਾਂ ਉਸ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਲੈਂਗਲੀ ਆਰਸੀਐਮਪੀ ਨੇ ਲੋਕਾਂ ਨੂੰ ਤੁਰੰਤ ਆਪਣੀ ਲੋਕਲ ਪੁਲਿਸ ਨਾਲ ਸੰਪਰਕ ਕਰਨ ਜਾਂ Crime Stoppers ਨੂੰ 1-800-222-8477 'ਤੇ ਸੂਚਨਾ ਦੇਣ ਦੀ ਅਪੀਲ ਕੀਤੀ ਹੈ।




