Jan 5, 2022 12:19 AM - The Canadian Press

ਬੀ.ਸੀ. ਦੀ ਬ੍ਰੌਡਕਾਸਟ ਇੰਡਸਟਰੀ ਨਾਲ ਸੰਬੰਧਤ ਇੱਕ ਵੱਡੇ ਨਾਮ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।
ਐਲਿਜ਼ਾਬੈਥ ਐਨ ਲੇਅਰਡ ਦਾ ਦੇਹਾਂਤ ਹੋ ਗਿਆ ਹੈ।
ਉਹ 73 ਸਾਲ ਦੀ ਸਨ।
ਉਨ੍ਹਾਂ ਦੇ ਦੇਹਾਂਤ 'ਚ ਕੈਂਸਰ ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਸਾਲ 1967 ਵਿੱਚ ਲੇਅਰਡ ਔਂਟੈਰੀਓ ਤੋਂ ਬੀ.ਸੀ. ਮੂਵ ਹੋ ਗਈ ਸਨ।
ਸ਼ੁਰੂਆਤੀ ਦਿਨਾਂ 'ਚ ਨੌਰਥ ਓਕਾਨਾਗਨ 'ਚ ਰਹਿਣ ਤੋਂ ਬਾਅਦ, ਉਹ ਆਪਣੇ ਪਤੀ ਅਤੇ ਪਰਿਵਾਰ ਨਾਲ ਮੈਰਿਟ ਆ ਗਈ ਸੀ।
ਸਾਲ 1994 'ਚ ਉਨ੍ਹਾਂ ਸੀ.ਜੇ.ਐਨ.ਐਲ. 1230 ਰੇਡੀਓ ਨੈਟਵਰਕ 'ਚ ਨਿਵੇਸ਼ ਕੀਤਾ ਸੀ।
ਹੁਣ ਇਸ ਰੇਡੀਓ ਨੈਟਵਰਕ ਨੂੰ ਕਿਉ-101 ਵਜੋਂ ਜਾਣਿਆ ਜਾਂਦਾ ਹੈ। ਸਾਲ 2016 'ਚ ਲੇਅਰਡ ਇਸ ਦੀ ਇਕੱਲੀ ਮਾਲਕ ਬਣ ਗਈ ਸਨ।
ਸਟੇਸ਼ਨ ਦੇ ਨਾਲ ਜਿੰਮੇਵਾਰੀਆਂ ਸੰਭਾਲਦੇ ਹੋਏ ਉਨ੍ਹਾਂ ਨੂੰ ਕਈ ਬ੍ਰੌਡਕਾਸਟਰਸ ਨੂੰ ਇੰਡਸਟਰੀ 'ਚ ਸ਼ੁਰੂਆਤ ਕਰਵਾਉਣ ਦਾ ਸ਼੍ਰੇਅ ਦਿੱਤਾ ਜਾਂਦਾ ਹੈ।
ਸੀ.ਜੇ.ਐਨ.ਐਲ. ਨੈਟਰਵਕ ਨੂੰ ਬੀਤੇ ਸਾਲ ਪੈਟੀਸਨ ਮੀਡੀਆ ਨੂੰ ਵੇਚ ਦਿੱਤਾ ਗਿਆ ਸੀ।
ਲੇਅਰਡ ਨੂੰ ਇੱਕ ਐਕਟਿਵ ਕਮਿਊਨਿਟੀ ਵੋਲੰਟੀਅਰ, ਬਿਜਨਸ ਲੀਡਰ ਅਤੇ ਮੈਰਿਟ ਏਰੀਆ ਸਕੂਲ ਟ੍ਰਸਟੀ ਵਜੋਂ ਵੀ ਯਾਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਮੈਮੋਰੀਅਲ ਸਰਵਿਸ ਨਾਲ ਸੰਬੰਧਤ ਐਲਾਨ ਅੱਜ ਕਿਸੇ ਵੇਲੇ ਕੀਤਾ ਜਾ ਸਕਦਾ ਹੈ।




