Sep 3, 2024 3:58 PM - Connect Newsroom

ਕੈਨੇਡਾ ਵਿਚ ਪੰਜਾਬ ਦੇ ਫੇਮਸ ਸਿੰਗਰ ਏਪੀ ਢਿੱਲੋਂ ਦੇ ਘਰ ’ਤੇ ਸੋਮਵਾਰ ਸਵੇਰ ਫਾਇਰਿੰਗ ਹੋਈ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਘੁੰਮ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ ਵੈਨਕੂਵਰ ਟਾਪੂ ਦੇ ਕੋਡਵੁੱਡ ਵਿਚ ਸਥਿਤ ਏਪੀ ਢਿੱਲੋਂ ਦੇ ਘਰ ’ਤੇ ਘੱਟੋ-ਘੱਟ 14 ਗੋਲੀਆਂ ਚਲਾਈਆਂ ਗਈਆਂ।
ਕ੍ਰਾਈਮ ਸੀਨ ’ਤੇ ਪੁਲਿਸ ਨੂੰ ਦੋ ਸੜੀਆਂ ਗੱਡੀਆਂ ਵੀ ਮਿਲੀਆਂ। ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਲੋਕ ਸੇਫ ਹਨ। ਰਿਪੋਰਟਸ ਮੁਤਾਬਕ, ਜਦੋਂ ਗੋਲੀਬਾਰੀ ਹੋਈ ਉਸ ਸਮੇਂ ਇੰਡੋ-ਕੈਨੇਡੀਅਨ ਰੈਪਰ ਸ਼ਿੰਦਾ ਕਾਹਲੋਂ ਉਨ੍ਹਾਂ ਦੇ ਘਰ ਵਿਚ ਮੌਜੂਦ ਸਨ।
ਏਪੀ ਢਿੱਲੋਂ ਦੇ ਦੋ ਗੁਆਂਢੀਆਂ ਨੇ ਕਿਹਾ ਕਿ ਉਨ੍ਹਾਂ ਦੇ ਸਕਿਓਰਟੀ ਕੈਮਰਿਆਂ ਨੇ ਵਾਰਦਾਤ ਸਮੇਂ ਇੱਕ ਕਾਲੀ ਗੱਡੀ ਨੂੰ ਇੱਥੇ ਘੁੰਮਦੇ ਹੋਏ ਕੈਪਚਰ ਕੀਤਾ। ਗੌਰਤਲਬ ਹੈ ਕਿ ਏਪੀ ਢਿੱਲੋਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਨਾਲ ਸਬੰਧਤ ਹਨ।
ਉਨ੍ਹਾਂ 2015 ਵਿੱਚ ਭਾਰਤ ਤੋਂ ਕੈਨੇਡਾ ਮੂਵ ਕੀਤਾ ਸੀ ਅਤੇ ਕੋਲਵੁੱਡ ਵਿਚ ਜੂਨ 2022 ਵਿਚ ਖਰੀਦਿਆ ਸੀ। ਉਨ੍ਹਾਂ ਦੇ ਘਰ ’ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਕੈਨੇਡਾ ਸਥਿਤ ਲਾਰੈਂਸ ਗੈਂਗ ਦੇ ਗਿਰੋਹ ਨੇ ਲਈ ਹੈ।




