9.02C Vancouver
ADS

Oct 20, 2026 1:27 PM - Connect Newsroom - Ramandeep Kaur

ਐਬਟਸਫੋਰਡ ਡਬਲ ਮਰਡਰ ਕੇਸ: ਤਿੰਨ ਦੋਸ਼ੀਆਂ ਦੀ ਸਜ਼ਾ ’ਤੇ ਫੈਸਲਾ ਫਰਵਰੀ 2027 ਤੱਕ ਟਲਿਆ

Share On
abbotsford-double-murder-sentencing-delayed-until-february-2027
Sentencing for three men convicted of the first-degree murders of an Abbotsford couple has been delayed until February 2027 amid a legal dispute over early parole eligibility. (Photo: X Abbotsford Police Department)

ਐਬਟਸਫੋਰਡ ਵਿਖੇ ਲਗਭਗ 4 ਸਾਲ ਪਹਿਲਾਂ 77 ਸਾਲਾ ਆਰਨੋਲਡ ਅਤੇ ਉਨ੍ਹਾਂ ਦੀ 76 ਸਾਲਾ ਪਤਨੀ Joanne De Jong ਦੇ ਘਰ ਵਿਚ ਦਾਖ਼ਲ ਹੋ ਕੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਅਭਿਜੀਤ ਸਿੰਘ, ਗੁਰਕਰਨ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਸੁਣਾਈ ਜਾਣ ਵਾਲੀ ਸਜ਼ਾ ਦੀ ਸੁਣਵਾਈ ਫਰਵਰੀ 2027 ਤੱਕ ਮੁਲਤਵੀ ਹੋ ਗਈ ਹੈ।

ਦਰਅਸਲ, ਇਨ੍ਹਾਂ ਤਿੰਨਾਂ ਨੂੰ ਮਈ ਵਿਚ ਫਸਟ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਉਮਰ ਕੈਦ ਦੀ ਸਜ਼ਾ ਹੈ ਅਤੇ 25 ਸਾਲ ਤੱਕ ਪੈਰੋਲ ਨਹੀਂ ਲਈ ਜਾ ਸਕਦੀ ਪਰ ਤਿੰਨਾਂ ਨੇ ਵਕੀਲਾਂ ਜ਼ਰੀਏ ਕ੍ਰਿਮੀਨਲ ਕੋਡ ਦੇ faint-hope clause ਰਾਹੀਂ early parole ਦੇ ਅਧਿਕਾਰ ਦੀ ਮੰਗ ਕੀਤੀ ਸੀ, ਜਿਸ 'ਤੇ ਬੀ. ਸੀ. ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਇਹ ਸਾਫ ਕੀਤਾ ਹੈ ਕਿ ਮਲਟੀਪਲ ਮਰਡਰ ਨੂੰ ਸਮੇਂ ਤੋਂ ਪਹਿਲਾਂ ਪੈਰੋਲ ਲਈ ਅਪਲਾਈ ਕਰਨ ਤੋਂ ਰੋਕਣਾ ਗੈਰ-ਸੰਵਿਧਾਨਕ ਹੈ।

ਹੁਣ ਅਦਾਲਤ ਵਿਚ ਨਵੰਬਰ ਵਿਚ ਅਗਲੀ ਬਹਿਸ ਇਸੇ ਗੱਲ 'ਤੇ ਹੋਵੇਗੀ ਕਿ ਕੀ ਉਹ 25 ਸਾਲ ਦੀ ਬਜਾਏ 15 ਸਾਲ ਸਜ਼ਾ ਕੱਟਣ ਤੋਂ ਬਾਅਦ faint-hope clause ਤਹਿਤ ਪੈਰੋਲ ਲਈ ਅਪਲਾਈ ਕਰਨ ਦੇ ਯੋਗ ਹੋ ਸਕਦੇ ਹਨ ਜਾਂ ਨਹੀਂ। ਇਸ ਕਾਨੂੰਨੀ ਪੇਚੀਦਗੀ ਕਾਰਨ ਉਹਨਾਂ ਦੀ ਸਜ਼ਾ ਦਾ ਫੈਸਲਾ ਫਰਵਰੀ ਤੱਕ ਡਿਲੇਅ ਕੀਤਾ ਗਿਆ ਹੈ।

Latest news

former-surrey-massage-therapist-to-be-sentenced-november-12-in-12-sexual-assault-cases
Punjabi

ਸਰੀ ਦੇ ਸਾਬਕਾ ਮਸਾਜ ਥੈਰੇਪਿਸਟ ਦੀ ਸਜ਼ਾ 12 ਨਵੰਬਰ ਨੂੰ ਤੈਅ ਹੋਵੇਗੀ, 12 ਜਿਨਸੀ ਸ਼ੋਸ਼ਣ ਦੇ ਮਾਮਲਿਆਂ ’ਚ ਦੋਸ਼ੀ ਕਰਾਰ

ਸਰੀ ਦੇ ਇੱਕ ਸਾਬਕਾ ਮਸਾਜ ਥੈਰੇਪਿਸਟ ਨੂੰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਸਜ਼ਾ ਸੁਣਾਉਣ ਦੀ ਤਾਰੀਖ਼ 12 ਨਵੰਬਰ ਤੈਅ ਕੀਤੀ ਗਈ ਹੈ। ਨਿਊ ਵੈਸਟਮਿੰਸਟਰ ਦੀ ਬੀ. ਸੀ. ਸੁਪਰੀਮ ਕੋਰਟ ਵਿਚ ਚੱਲੀ 35 ਦਿਨਾਂ ਦੀ ਲੰਬੀ ਸੁਣਵਾਈ ਤੋਂ ਬਾਅਦ ਜਸਟਿਸ ਲਾਂਸ ਬਰਨਾਰਡ ਨੇ Leonard Krekic ਨੂੰ 12 ਵੱਖ-ਵੱਖ ਮਾਮਲਿਆਂ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਸੀ।
alberta-premier-danielle-smith-to-face-media-questions-on-referendum
Punjabi

ਐਲਬਰਟਾ ’ਚ ਮੁੜ ਵੱਖ ਹੋਣ ਬਾਰੇ ਰਿਫਰੈਂਡਮ ਨਹੀਂ ਕਰਵਾਉਣਗੇ ਸਮਿਥ, ਅੱਜ ਮੀਡੀਆ ਦੇ ਸਵਾਲਾਂ ਦੇ ਦੇਣਗੇ ਜਵਾਬ

ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸਵੇਰੇ 11:30 ਵਜੇ ਰਿਫਰੈਂਡਮ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਐਲਾਨ ਉਨ੍ਹਾਂ ਵੱਲੋਂ ਟੈਲੀਵਿਜ਼ਨ 'ਤੇ ਦਿੱਤੇ ਗਏ ਉਸ ਸੰਬੋਧਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਵਾਅਦਾ ਕੀਤਾ ਕਿ ਉਹ ਆਪਣੇ ਪ੍ਰੀਮੀਅਰ ਰਹਿਣ ਦੌਰਾਨ ਅਲਬਰਟਾ ਦੇ ਵੱਖ ਹੋਣ ਬਾਰੇ ਕੋਈ ਹੋਰ ਰਿਫਰੈਂਡਮ ਨਹੀਂ ਕਰਵਾਉਣਗੇ।
pratap-singh-bajwa-to-seek-cm-bhagwant-manns-resignation-over-parvinder-singh-jhota-murder-case
Punjabi

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: ਬਾਜਵਾ ਨੇ ਵਿਧਾਨ ਸਭਾ ’ਚ CM ਮਾਨ ਦਾ ਅਸਤੀਫ਼ਾ ਮੰਗਣ ਦਾ ਕੀਤਾ ਐਲਾਨ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਮੰਗਿਆ ਜਾਵੇਗਾ।
canadas-rising-cost-of-living-pushes-food-bank-usage-to-record-high
Punjabi

ਕੈਨੇਡਾ ’ਚ ਮਹਿੰਗਾਈ ਦੀ ਮਾਰ, ਫੂਡ ਬੈਂਕਾਂ ’ਤੇ ਨਿਰਭਰ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ

ਕੈਨੇਡਾ ਵਿਚ ਹਾਈ ਕੋਸਟ ਔਫ ਲਿਵਿੰਗ ਕਾਰਨ ਵੱਡੀ ਗਿਣਤੀ ਵਿਚ ਲੋਕ ਫੂਡ ਬੈਂਕ 'ਤੇ ਡਿਪੈਂਡ ਹੋ ਰਹੇ ਹਨ ਅਤੇ ਇਹ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸਾਲ 2026 ਦੀ ਤਾਜ਼ਾ ਹੰਗਰਕਾਉਂਟ ਰਿਪੋਰਟ ਮੁਤਾਬਕ, ਇਕੱਲੇ ਮਾਰਚ ਮਹੀਨੇ ਵਿਚ ਹੀ ਰਿਕਾਰਡ 2.35 ਮਿਲੀਅਨ ਵਿਜ਼ਟ ਦਰਜ ਕੀਤੀਆਂ ਗਈਆਂ ਹਨ।
canada-u-s-trade-deal-unlikely-before-november-midterm-elections
Punjabi

ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਦੀ ਉਮੀਦ ਖ਼ਤਮ

ਕੈਨੇਡਾ ਅਤੇ ਅਮਰੀਕਾ ਵਿਚਾਲੇ ਅਮਰੀਕੀ ਮਿਡਟਰਮ ਚੋਣਾਂ ਤੋਂ ਪਹਿਲਾਂ ਕੋਈ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਕੈਨੇਡੀਅਨ ਸਰਕਾਰੀ ਅਧਿਕਾਰੀਆਂ ਵਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਸਬੰਧੀ ਇੰਡਸਟਰੀ ਗਰੁੱਪ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ 3 ਨਵੰਬਰ ਨੂੰ ਅਮਰੀਕਾ ਵਿਚ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਿਸੇ ਹੱਲ 'ਤੇ ਪਹੁੰਚਣ ਦੀਆਂ ਉਮੀਦਾਂ ਨਹੀਂ ਹਨ ਕਿਉਂਕਿ ਵ੍ਹਾਈਟ ਹਾਊਸ ਚੋਣ ਪ੍ਰਚਾਰ ਵਿਚ ਰੁੱਝਿਆ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link