Oct 21, 2026 4:13 PM - Connect Newsroom - Ramandeep Kaur with files from The Canadian Press
ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸਵੇਰੇ 11:30 ਵਜੇ ਰਿਫਰੈਂਡਮ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਐਲਾਨ ਉਨ੍ਹਾਂ ਵੱਲੋਂ ਟੈਲੀਵਿਜ਼ਨ 'ਤੇ ਦਿੱਤੇ ਗਏ ਉਸ ਸੰਬੋਧਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਵਾਅਦਾ ਕੀਤਾ ਕਿ ਉਹ ਆਪਣੇ ਪ੍ਰੀਮੀਅਰ ਰਹਿਣ ਦੌਰਾਨ ਅਲਬਰਟਾ ਦੇ ਵੱਖ ਹੋਣ ਬਾਰੇ ਕੋਈ ਹੋਰ ਰਿਫਰੈਂਡਮ ਨਹੀਂ ਕਰਵਾਉਣਗੇ।
ਸੋਮਵਾਰ ਨੂੰ ਐਲਬਰਟਾ ਦੇ ਵੋਟਰਾਂ ਵੱਲੋਂ ਕੈਨੇਡਾ ਵਿੱਚ ਹੀ ਰਹਿਣ ਦੇ ਪੱਖ ਵਿੱਚ ਫ਼ੈਸਲਾ ਦੇਣ ਤੋਂ ਬਾਅਦ, ਪੱਤਰਕਾਰਾਂ ਲਈ ਪ੍ਰੀਮੀਅਰ ਸਮਿਥ ਕੋਲੋਂ ਸਵਾਲ ਪੁੱਛਣ ਦਾ ਇਹ ਪਹਿਲਾ ਮੌਕਾ ਹੋਵੇਗਾ। ਮੰਗਲਵਾਰ ਸ਼ਾਮ ਨੂੰ ਆਪਣੇ ਸੰਬੋਧਨ ਵਿੱਚ ਸਮਿਥ ਨੇ ਕਿਹਾ ਕਿ ਇਸ ਨਤੀਜੇ ਨੇ ਉਨ੍ਹਾਂ ਦੀ ਸਰਕਾਰ ਨੂੰ ਕਨਫੈਡਰੇਸ਼ਨ ਦੇ ਅੰਦਰ ਹੀ ਐਲਬਰਟਾ ਦੇ ਭਵਿੱਖ ਲਈ ਕੰਮ ਕਰਨ ਦਾ ਸਪੱਸ਼ਟ ਆਦੇਸ਼ ਦਿੱਤਾ ਹੈ।
ਸਮਿਥ ਨੇ ਐਲਬਰਟਾ ਵਾਸੀਆਂ ਨੂੰ ਮਿਲ ਕੇ ਅੱਗੇ ਵਧਣ ਦੀ ਅਪੀਲ ਕੀਤੀ, ਨਾਲ ਹੀ ਸੂਬੇ ਦੀ ਵਧੇਰੇ ਖ਼ੁਦਮੁਖਤਿਆਰੀ ਲਈ ਜ਼ੋਰ ਦੇਣ ਦਾ ਵਚਨ ਵੀ ਦੁਹਰਾਇਆ।



