12.08C Vancouver
ADS

Mar 21, 2023 6:26 PM - BC Government

ਬੀ.ਸੀ. ਦੇ ਲਗਭਗ 75% ਬੱਚਿਆਂ ਵਾਲੇ ਪਰਿਵਾਰਾਂ ਨੂੰ ਬੀ.ਸੀ. ਫੈਮਿਲੀ ਬੈਨੀਫਿਟ ਤੋਂ ਮਿਲੇਗਾ ਲਾ

Share On
about-75-of-b-c-families-with-children-to-benefit-from-third-enhanced-bc-family-benefit
The monthly benefit was temporarily increased for families in B.C. for the first three months of 2023. From January through March 2023 combined, the extra BC Family Benefit payments have provided as much as an additional $350 for a family with two children.

ਬੀ.ਸੀ. ਦੇ ਲਗਭਗ 75% ਬੱਚਿਆਂ ਵਾਲੇ ਪਰਿਵਾਰਾਂ ਨੂੰ ਆਪਣੇ ਬੈਂਕ ਖਾਤਿਆਂ ਵਿੱਚ ਬੀ.ਸੀ. ਫੈਮਿਲੀ ਬੈਨੀਫਿਟ ਦੇ ਤੀਜੇ ਵਿਸਤਰਿਤ ਭੁਗਤਾਨ ਤੋਂ ਹੋਰ ਪੈਸੇ ਜਮ੍ਹਾਂ ਹੋਏ ਨਜ਼ਰ ਆਉਣਗੇ।

ਬੀ.ਸੀ. ਵਿੱਚ, 2023 ਦੇ ਪਹਿਲੇ ਤਿੰਨ ਮਹੀਨਿਆਂ ਲਈ, ਪਰਿਵਾਰਾਂ ਲਈ ਮਹੀਨਾਵਾਰ ਬੈਨੀਫਿਟ ਭੁਗਤਾਨ ਅਸਥਾਈ ਤੌਰ 'ਤੇ ਵਧਾ ਦਿੱਤਾ ਗਿਆ ਸੀ। ਜਨਵਰੀ ਤੋਂ ਮਾਰਚ 2023 ਤੱਕ ਕੁੱਲ ਮਿਲਾ ਕੇ, ਦੋ ਬੱਚਿਆਂ ਵਾਲੇ ਪਰਿਵਾਰ ਲਈ, ਬੀ.ਸੀ. ਫੈਮਿਲੀ ਬੈਨੀਫਿਟ ਭੁਗਤਾਨ ਨੇ $350 ਤੱਕ ਵਾਧੂ ਪ੍ਰਦਾਨ ਕੀਤੇ ਹਨ।

"ਜਦੋਂ ਕਿ ਵਿਸ਼ਵ ਭਰ ਦੀ ਮਹਿੰਗਾਈ ਜ਼ਿਆਦਾਤਰ ਘਰੇਲੂ ਬੱਜਟਾਂ ‘ਤੇ ਦਬਾਅ ਪਾ ਰਹੀ ਹੈ, ਇਹ ਉਹਨਾਂ ਲੋਕਾਂ ਲਈ ਬੇਹੱਦ ਮੁਸ਼ਕਲ ਹੋ ਸਕਦਾ ਹੈ ਜੋ ਪਹਿਲਾਂ ਤੋਂ ਹੀ ਆਪਣੇ ਖਰਚੇ ਪੂਰੇ ਕਰਨ ਲਈ ਸੰਘਰਸ਼ ਕਰ ਰਹੇ ਹਨ," ਵਿੱਤ ਮੰਤਰੀ, ਕਟਰੀਨ ਕੌਨਰੌਏ ਨੇ ਕਿਹਾ। "ਲੋਕਾਂ ਦੀ ਮਦਦ ਕਰਦੇ ਰਹਿਣਾ ਸਾਡੀ ਸਰਕਾਰ ਦਾ ਮੁੱਖ ਕੇਂਦਰ ਹੈ, ਅਤੇ ਬੱਜਟ 2023 ਵਿੱਚ ਸਾਡੇ ਨਵੇਂ ਨਿਵੇਸ਼ ਇਸ ਤਰਜੀਹ ਨੂੰ ਦਰਸਾਉਂਦੇ ਹਨ। ਜਿਹੜੇ ਪਰਿਵਾਰ ਇਹ ਮਹਿਸੂਸ ਕਰਦੇ ਹਨ ਕਿ ਉਹ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ - ਅਤੇ ਕਦੇ ਵੀ ਅੱਗੇ ਨਹੀਂ ਵਧ ਪਾ ਰਹੇ - ਅਸੀਂ ਉਹਨਾਂ ਦੀ ਮਦਦ ਕਰਨ ਲਈ ਇੱਥੇ ਮੌਜੂਦ ਹਾਂ।"

ਅਸਥਾਈ ਟੌਪ-ਅੱਪ ਮਾਰਚ ਵਿੱਚ ਖਤਮ ਹੋ ਰਹੇ ਹਨ। ਹਾਲਾਂਕਿ, ਬੱਜਟ 2023 ਵਿੱਚ ਬੀ ਸੀ ਫੈਮਿਲੀ ਬੈਨੀਫਿਟ ਵਿੱਚ ਇੱਕ ਨਵਾਂ 10% ਦਾ ਸਥਾਈ ਵਾਧਾ ਸ਼ਾਮਲ ਹੈ। ਜੁਲਾਈ 2023 ਤੋਂ, ਮਾਪਿਆਂ ਨੂੰ ਆਪਣੇ ਪਹਿਲੇ ਬੱਚੇ ਲਈ $1,750, ਦੂਜੇ ਲਈ $1,100 ਅਤੇ ਹਰ ਅਗਲੇ ਬੱਚੇ ਲਈ $900 ਪ੍ਰਤੀ ਸਾਲ ਪ੍ਰਾਪਤ ਹੋਣਗੇ। ਸਿੰਗਲ ਮਾਪਿਆਂ ਨੂੰ 10% ਵਾਧੇ ਤੋਂ ਇਲਾਵਾ, ਹੋਰ $500 ਤੱਕ ਮਿਲ ਸਕਦੇ ਹਨ।

ਭੁਗਤਾਨ ਮਿਲਣ ਦੀ ਯੋਗਤਾ, ਆਮਦਨ ਅਤੇ ਬੱਚਿਆਂ ਦੀ ਸੰਖਿਆ 'ਤੇ ਅਧਾਰਤ ਹੈ। ਬੀ ਸੀ ਫੈਮਿਲੀ ਬੈਨੀਫਿਟ ਉਹਨਾਂ ਪਰਿਵਾਰਾਂ ਨੂੰ ਔਟੋਮੈਟਿਕ ਤੌਰ 'ਤੇ ਭੇਜਿਆ ਜਾਂਦਾ ਹੈ ਜੋ ਫੈਡਰਲ ਕੈਨੇਡਾ ਚਾਈਲਡ ਬੈਨੀਫਿਟ ਲਈ ਯੋਗ ਹਨ ਅਤੇ ਕੈਨੇਡਾ ਰੈਵੇਨਿਊ ਏਜੰਸੀ ਦੁਆਰਾ ਜਮ੍ਹਾਂ ਕਰਵਾਉਣ ਲਈ 10 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link