17.8C Vancouver
ADS

Sep 9, 2024 5:55 PM - Connect Newsroom

ਐਡਮਿੰਟਨ ’ਚ ਪੰਜਾਬੀ ਨੌਜਵਾਨ ਦੇ ਕਤਲ ਤੋਂ ਬਾਅਦ ਕੱਢਿਆ ਕੈਂਡਲ ਮਾਰਚ, ਇਨਸਾਫ਼ ਦੀ ਕੀਤੀ ਮੰਗ

Share On
after-the-murder-of-a-punjabi-youth-in-edmonton-a-candle-march-was-held-demanding-justice
Meanwhile, the mother of deceased 22-year-old Jashandeep Singh Maan demanded justice for her son through a video call from Punjab.

ਐਡਮਿੰਟਨ ’ਚ ਬੀਤੇ ਹਫਤੇ ਕਤਲ ਹੋਏ ਪੰਜਾਬੀ ਨੌਜਵਾਨ ਦੇ ਮਾਮਲੇ ’ਚ ਇਨਸਾਫ ਦੀ ਮੰਗ ਕਰਦੇ ਹੋਏ ਪੰਜਾਬੀ ਭਾਈਚਾਰੇ ਵੱਲੋਂ ਸਿਲਵਰ ਬੇਰੀ ਪਾਰਕ ’ਚ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਮ੍ਰਿਤਕ 22 ਸਾਲਾ ਜਸ਼ਨਦੀਪ ਸਿੰਘ ਮਾਨ ਦੀ ਮਾਂ ਨੇ ਪੰਜਾਬ ਤੋਂ ਵੀਡੀਓ ਕਾਲ ਰਾਹੀਂ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਕੀਤੀ ਮਾਂ ਰੋਂਦੇ ਹੋਏ ਕਹਿ ਰਹੀ ਸੀ ਕਿ ਮੇਰਾ ਹੀਰਾ ਪੁੱਤ ਕਿਉਂ ਮਾਰ ਦਿੱਤਾ।

ਦੱਸ ਦਈਏ ਕਿ ਜਸ਼ਨਦੀਪ ਸਿੰਘ 8 ਮਹੀਨੇ ਪਹਿਲਾਂ ਹੀ ਐਡਮਿੰਟਨ ਪੜ੍ਹਾਈ ਕਰਨ ਆਇਆ ਸੀ। ਪੁਲਿਸ ਮੁਤਾਬਕ ਜਸ਼ਨਦੀਪ ਕੰਮ ’ਤੇ ਸੀ ਜਦ ਉਸ ’ਤੇ ਹਮਲਾ ਹੋਇਆ ਅਤੇ ਕਾਤਲ ਉਸ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ।

ਪੁਲਿਸ ਨੇ 40 ਸਾਲਾ ਐਡਗਰ ਵੇਸਕਰ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਵਿਚ ਚਾਰਜ ਕੀਤਾ ਹੈ। ਡਿਲਿਵਰੀ ਕੰਪਨੀ ਦੇ ਵਰਕਰ ਵਲੋਂ ਉਸ ਦਾ ਕਤਲ ਕੀਤਾ ਗਿਆ ਹੈ, ਜਿਸ ਕਾਰਨ ਪੇਸ਼ੇਵਰ ਸਿਹਤ ਅਤੇ ਸੁਰੱਖਿਆ ਵਲੋਂ ਜਾਂਚ ਕੀਤੀ ਜਾ ਰਹੀ ਹੈ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
no-canada-u-s-tariff-deal-expected-before-midterm-elections-former-trade-negotiator
Punjabi

ਕੈਨੇਡਾ-ਅਮਰੀਕਾ ਟੈਰਿਫ਼ ਸਮਝੌਤੇ ਦੀ ਸੰਭਾਵਨਾ ਮਿਡਟਰਮ ਚੋਣਾਂ ਤੋਂ ਪਹਿਲਾਂ ਘੱਟ: ਸਟੀਵ ਵਰਹਿਊਲ

ਕੈਨੇਡਾ ਦੇ ਸਾਬਕਾ ਮੁੱਖ ਵਪਾਰ ਵਾਰਤਾਕਾਰ ਸਟੀਵ ਵਰਹਿਊਲ ਨੇ ਇਸ ਸਾਲ ਫਾਲ ਵਿਚ ਹੋਣ ਵਾਲੀਆਂ ਅਮਰੀਕੀ ਮਿਡਟਰਮ ਇਲੈਕਸ਼ਨ ਤੋਂ ਪਹਿਲਾਂ ਔਟਵਾ ਅਤੇ ਵਾਸ਼ਿੰਗਟਨ ਵਿਚਕਾਰ ਟੈਰਿਫ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ।
alberta-court-gives-partial-win-to-separatist-referendum-organizers
Punjabi

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link