Nov 6, 2024 4:33 PM - The Canadian Press

ਐਲਬਰਟਾ ਦੀ ਜਨਸੰਖਿਆ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਇਸੇ ਕਾਰਨ ਇੱਥੇ ਐਮ.ਐੱਲ.ਏ. ਦੀ ਗਿਣਤੀ ਵਿਚ ਵੀ ਵਾਧਾ ਕੀਤਾ ਜਾਣਾ ਹੈ। ਸੂਬੇ ਦੇ ਜਸਟਿਸ ਮੰਤਰੀ ਮਿਕੀ ਐਮਰੀ ਨੇ ਬੀਤੇ ਦਿਨ ਵਿਧਾਨਸਭਾ ਵਿਚ ਦੋ ਐਮ.ਐੱਲ.ਏ. ਹੋਰ ਜੋੜਨ ਲਈ ਨਿਆ ਕਾਨੂੰਨ ਸੋਧ ਐਕਟ ਦੀ ਪੇਸ਼ਕਸ਼ ਕੀਤੀ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 89 ਹੋ ਜਾਵੇਗੀ।
ਔਫੀਸ਼ੀਅਲਜ਼ ਮੁਤਾਬਕ ਅਗਲੀਆਂ ਚੋਣਾਂ ਨੂੰ ਦੇਖਦਿਆਂ ਚੋਣ ਸੀਮਾ ਕਮਿਸ਼ਨ ਐਕਟ ਵਿਚ ਸੋਧ ਕੀਤੀ ਜਾਣੀ ਹੈ। ਐੱਨ.ਡੀ.ਪੀ. ਜਸਟਿਸ ਆਲੋਚਕ ਇਰਫਾਨ ਸਾਬਿਰ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਚਰਚਾ ਕਰਨਗੇ ਕਿ ਗਿਣਤੀ ਵਧਾਉਣੀ ਚਾਹੀਦੀ ਹੈ ਕਿ ਨਹੀਂ। ਇਸ ਤੋਂ ਪਹਿਲਾਂ 2009 ਵਿਚ 4 ਸੀਟਾਂ ਜੋੜ ਕੇ ਵਿਧਾਨਸਭਾ ਮੈਂਬਰਾਂ ਦੀ ਗਿਣਤੀ ਵਧਾਈ ਗਈ ਸੀ।
ਕਮਿਸ਼ਨ ਮੁਤਾਬਕ 2014 ਵਿਚ ਸੂਬੇ ਦੀ ਜਨਸੰਖਿਆ 4.1 ਮਿਲੀਅਨ ਸੀ ਜੋ 10 ਸਾਲਾਂ ਬਾਅਦ 22 ਫੀਸਦੀ ਵਧੀ ਹੈ। ਪਿਛਲੇ 43 ਸਾਲਾਂ ਵਿਚ ਪਹਿਲੀ ਵਾਰ 2023 ਵਿਚ ਸੂਬੇ ਦੀ ਜਨਸੰਖਿਆ ਵਿਚ ਭਾਰੀ ਵਾਧਾ ਹੋਇਆ ਸੀ ਕਿਉਂਕਿ ਸੂਬੇ ਵਿਚ 204,000 ਲੋਕਾਂ ਨੇ ਐਂਟਰੀ ਕੀਤੀ ਸੀ।




