18.34C Vancouver
ADS

Jun 29, 2026 6:20 PM - Connect Newsroom - Ramandeep Kaur with files from The Canadian Press

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

Share On
alberta-court-gives-partial-win-to-separatist-referendum-organizers
Alberta Court of Appeal Justice Alice Woolley ruled today that the process of counting and verifying signatures collected for the separatist petition can proceed. (Photo: The Canadian Press)

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।

ਇਹ ਪਟੀਸ਼ਨ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਲਈ ਵੋਟਿੰਗ ਕਰਵਾਉਣ ਦੀ ਮੰਗ ਕਰਦੀ ਹੈ, ਜਿਸ ਦੀ ਅਗਵਾਈ ਮੁੱਖ ਤੌਰ 'ਤੇ ਐਕਟਿਵਿਸਟ ਮਿਚ ਸਿਲਵੈਸਟਰ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੇਠਲੀ ਅਦਾਲਤ ਦੇ ਜੱਜ ਨੇ ਇਸ ਪਟੀਸ਼ਨ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਸੀ ਕਿ ਸੂਬਾ ਸਰਕਾਰ ਫਸਟ ਨੇਸ਼ਨ ਨਾਲ ਸੰਵਿਧਾਨਕ ਸਲਾਹ-ਮਸ਼ਵਰਾ ਕਰਨ ਦੀ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹੀ ਹੈ।

ਉਸ ਫੈਸਲੇ ਦੇ ਤੁਰੰਤ ਬਾਅਦ ਇਸ ਗਰੁੱਪ ਨੇ ਇਲੈਕਸ਼ਨ ਐਲਬਰਟਾ ਨੂੰ ਆਪਣੇ ਦਸਤਖਤਾਂ ਵਾਲੀਆਂ ਸ਼ੀਟਾਂ ਸੌਂਪ ਦਿੱਤੀਆਂ ਸਨ। ਮਿਚ ਸਿਲਵੈਸਟਰ ਦੇ ਗਰੁੱਪ ਦਾ ਦਾਅਵਾ ਹੈ ਕਿ ਉਹਨਾਂ ਨੇ 3 ਲੱਖ ਤੋਂ ਵੱਧ ਦਸਤਖਤ ਇਕੱਠੇ ਕੀਤੇ ਹਨ, ਜੋ ਕਿ ਰੈਫਰੈਂਡਮ ਸ਼ੁਰੂ ਕਰਨ ਲਈ ਕਾਫੀ ਹਨ।

Latest news

dingell-slams-trump-over-strained-canada-u-s-relations-urges-resumption-of-talks
Punjabi

ਕੈਨੇਡਾ ਨਾਲ ਵਿਗੜੇ ਰਿਸ਼ਤਿਆਂ ’ਤੇ ਡਿੰਗੇਲ ਨੇ ਟਰੰਪ ਨੂੰ ਘੇਰਿਆ, ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਿਗੜੇ ਸਬੰਧਾਂ ਨੂੰ ਲੈ ਕੇ Michigan ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਡੇਬੀ ਡਿੰਗੇਲ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਲਈ ਇਹ ਬੇਹੱਦ ਨਿਰਾਸ਼ਾਜਨਕ ਦੌਰ ਹੈ ਜਦੋਂ ਰਾਸ਼ਟਰਪਤੀ ਆਪਣੇ ਸਭ ਤੋਂ ਕਰੀਬੀ ਦੋਸਤ ਅਤੇ ਸਹਿਯੋਗੀ ਦੇਸ਼ ਨਾਲ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹਾਂ ਅਤੇ ਤਾਨਾਸ਼ਾਹ ਨਾਲ ਸਬੰਧ ਵਧਾਉਣ ਵਿਚ ਜ਼ਿਆਦਾ ਅਰਾਮਦਾਇਕ ਮਹਿਸੂਸ ਕਰ ਰਹੇ ਹਨ।
wildfire-threat-eases-in-b-c-as-major-fires-drop-to-just-three
Punjabi

ਬੀ.ਸੀ. ਵਿੱਚ ਜੰਗਲੀ ਅੱਗਾਂ ਦਾ ਘਟਿਆ ਕਹਿਰ ,ਵੱਡੀਆਂ ਅੱਗਾਂ ਦੀ ਗਿਣਤੀ 3 ਰਹੀ

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਲੱਗੀ ਬਰੰਸਵਿਕ ਕ੍ਰੀਕ ਦੀ ਅੱਗ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਇਸ ਨੂੰ ਵਾਈਲਡਫਾਇਰ ਨੋਟ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿਚ ਸਿਰਫ਼ ਤਿੰਨ ਵੱਡੀਆਂ ਅੱਗਾਂ ਹੀ ਬਾਕੀ ਰਹਿ ਗਈਆਂ ਹਨ।
drug-toxicity-crisis-in-b-c-138-deaths-reported-in-june-2026
Punjabi

ਬੀ.ਸੀ. ’ਚ ਨਸ਼ਿਆਂ ਦਾ ਕਹਿਰ: ਜੂਨ ਵਿੱਚ ਹੋਈਆਂ 138 ਮੌਤਾਂ

ਬੀ.ਸੀ. ਵਿਚ ਹਾਲ ਹੀ ਦੇ ਮਹੀਨੇ ਵਿਚ ਨਸ਼ੇ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਗਲਵਾਰ ਕੋਰੋਨਰ ਸਰਵਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਜੂਨ 2026 ਵਿਚ ਨਸ਼ਿਆਂ ਦੀ ਵਜ੍ਹਾ ਨਾਲ 138 ਲੋਕਾਂ ਦੀ ਜਾਨ ਗਈ, ਜੋ ਕਿ ਜਨਵਰੀ ਅਤੇ ਮਾਰਚ ਤੋਂ ਬਾਅਦ ਇਸ ਸਾਲ ਦਾ ਤੀਜਾ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ, ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿਚ ਹੁਣ ਤੱਕ ਕੁੱਲ 776 ਮੌਤਾਂ ਹੋ ਚੁੱਕੀਆਂ ਹਨ, ਜਿਸ ਦੇ ਹਿਸਾਬ ਨਾਲ ਹਾਲਾਂਕਿ ਇਹ ਸਾਲ 2019 ਵਿਚ ਹੋਈਆਂ 992 ਮੌਤਾਂ ਤੋਂ ਬਾਅਦ ਸਭ ਤੋਂ ਘੱਟ ਮੌਤਾਂ ਵਾਲਾ ਸਾਲ ਬਣਨ ਦੀ ਉਮੀਦ ਹੈ।
sukhbir-badal-pays-obeisance-at-takht-damdama-sahib-after-nanded-attack
Punjabi

ਨਾਂਦੇੜ ਹਮਲੇ ਤੋਂ ਦੋ ਹਫ਼ਤਿਆਂ ਬਾਅਦ ਸੁਖਬੀਰ ਬਾਦਲ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਬਚਾਅ ਤੋਂ ਦੋ ਹਫ਼ਤਿਆਂ ਬਾਅਦ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਪਾਰਟੀ ਆਗੂ ਵੀ ਸਨ।
mélanie-joly-urges-canadians-to-buy-canadian-made-products-amid-escalating-trade-war
Punjabi

ਮੇਲਾਨੀ ਜੋਲੀ ਨੇ ਵਧਦੀ ਵਪਾਰ ਜੰਗ ਵਿਚਕਾਰ ਕੈਨੇਡੀਅਨਾਂ ਨੂੰ ਕੈਨੇਡੀਅਨ-ਬਣੇ ਉਤਪਾਦ ਖਰੀਦਣ ਦੀ ਕੀਤੀ ਅਪੀਲ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਅਮਰੀਕਾ ਨਾਲ ਟਰੇਡ ਵਾਰ ਹੋਰ ਭੜਕਣ ਦੌਰਾਨ ਕੈਨੇਡੀਅਨ ਨੂੰ ਦੇਸ਼ ਦੇ ਬਣੇ ਉਤਪਾਦ ਖਰੀਦਣ ਦੀ ਜ਼ੋਰਦਾਰ ਅਪੀਲ ਕੀਤੀ ਹੈ।ਔਟਵਾ ਵਿਚ ਹੋਰ ਫੈਡਰਲ ਮਿਨਿਸਟਰਸ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵਲੋਂ ਰਿਟੇਲਰ ਨਾਲ ਗੱਲਬਾਤ ਕਰਕੇ ਬਾਜ਼ਾਰ ਵਿਚ ਕੈਨੇਡੀਅਨ-ਨਿਰਮਿਤ ਉਤਪਾਦ ਦੀ ਪਛਾਣ ਕਰਨਾ ਸੌਖਾ ਬਣਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link