9.77C Vancouver
ADS

May 31, 2022 3:56 PM - THE CANADIAN PRESS

ਯੂ. ਸੀ. ਪੀ. ਲੀਡਰਸ਼ਿਪ ਲਈ ਚੋਣ ਲੜਨਗੇ ਐਲਬਰਟਾ ਦੇ ਫਾਈਨੈਂਸ ਮਿਨਿਸਟਰ ਟ੍ਰੈਵਿਸ ਟੋਜ਼

Share On
alberta-finance-minister-registers-to-run-in-upcoming-ucp-leadership-race
Travis Toews to run upcoming UCP leadership race_CP

ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਪ੍ਰੀਮੀਅਰ ਵਜੋਂ ਜੇਸਨ ਕੈਨੀ ਦੀ ਥਾਂ ਲੈਣ ਲਈ ਸੂਬੇ ਦੇ ਫਾਈਨੈਂਸ ਮਿਨਿਸਟਰ ਟ੍ਰੈਵਿਸ ਟੋਜ਼ ਅਧਿਕਾਰਤ ਤੌਰ 'ਤੇ ਲੀਡਰਸ਼ਿਪ ਲਈ ਹੋਣ ਵਾਲੇ ਮੁਕਾਬਲੇ ਵਿਚ ਸ਼ਾਮਲ ਹੋ ਗਏ ਹਨ।

ਟੋਜ਼ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ ਪਰ ਇਲੈਕਸ਼ਨਜ਼ ਐਲਬਰਟਾ ਦੀ ਵੈੱਬਸਾਈਟ 'ਤੇ ਆਪਣੀ ਉਮੀਦਵਾਰੀ ਲਈ ਰਜਿਸਟਰ ਕਰ ਲਿਆ ਹੈ।

ਗੌਰਤਲਬ ਹੈ ਕਿ ਪਿਛਲੇ ਹਫ਼ਤੇ ਉਨ੍ਹਾਂ ਕਿਹਾ ਸੀ ਕਿ ਉਹ ਲੀਡਰਸ਼ਿਪ ਲਈ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਟੋਜ਼ ਗ੍ਰਾਂਡੇ ਪ੍ਰੈਰੀ-ਵਾਪਿਟੀ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ ਅਤੇ ਅਪ੍ਰੈਲ 2019 ਵਿਚ ਕੈਨੀ ਸਰਕਾਰ ਬਣਨ ਤੋਂ ਬਾਅਦ ਫਾਈਨੈਂਸ ਮਿਨਿਸਟਰ ਹਨ।

ਉੱਥੇ ਹੀ, ਪੁਰਾਣੀ ਵਾਈਲਡਰੋਜ਼ ਪਾਰਟੀ ਦੇ ਲੀਡਰ ਬ੍ਰਾਇਨ ਜੀਨ ਅਤੇ ਡੈਨੀਅਲ ਸਮਿਥ ਵੀ ਲੀਡਰਸ਼ਿਪ ਲਈ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ, ਹਾਲਾਂਕਿ ਉਨ੍ਹਾਂ ਹਾਲੇ ਤੱਕ ਅਧਿਕਾਰਤ ਤੌਰ 'ਤੇ ਇਸ ਲਈ ਰਜਿਸਟਰ ਨਹੀਂ ਕੀਤਾ ਹੈ। ਦੱਸ ਦੇਈਏ ਕਿ ਪਾਰਟੀ ਵੋਟ ਦੇ ਤੌਰ-ਤਰੀਕਿਆਂ 'ਤੇ ਕੰਮ ਕਰ ਰਹੀ ਹੈ ਪਰ ਅਜੇ ਤੱਕ ਉਸ ਵੱਲੋਂ ਕਿਸੇ ਤਾਰੀਖ ਜਾਂ ਹੋਰ ਵੇਰਵਿਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

Latest news

surrey-driver-loses-lamborghini-after-alleged-197-km-h-speed-on-alex-fraser-bridge
Punjabi

ਬੀ.ਸੀ. ਹਾਈਵੇਅ ਪੈਟਰੋਲ ਨੇ ਸਰੀ ਦੇ ਇੱਕ 51 ਸਾਲਾ ਵਿਅਕਤੀ ਦੀ ਲੈਂਬੋਰਗਿਨੀ ਐਸ.ਯੂ.ਵੀ. ਕੀਤੀ ਜ਼ਬਤ

ਬੀ.ਸੀ. ਹਾਈਵੇਅ ਪੈਟਰੋਲ ਨੇ ਸਰੀ ਦੇ ਇੱਕ 51 ਸਾਲਾ ਵਿਅਕਤੀ ਦੀ ਲੈਂਬੋਰਗਿਨੀ ਐਸ.ਯੂ.ਵੀ. ਜ਼ਬਤ ਕੀਤੀ ਹੈ।
federal-government-tightens-return-to-office-rules-for-public-servants
Punjabi

ਪੀ.ਐਮ. ਕਾਰਨੀ ਦੀ ਸਰਕਾਰ ਵਲੋਂ ਸੰਘੀ ਕਰਮਚਾਰੀਆਂ ਲਈ ਬੈਕ-ਟੂ-ਔਫਿਸ ਹੁਕਮ ਕੀਤੇ ਗਏ ਜਾਰੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵਲੋਂ ਸੰਘੀ ਕਰਮਚਾਰੀਆਂ ਲਈ ਬੈਕ-ਟੂ-ਔਫਿਸ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਫੈਡਰਲ ਮੁਲਾਜ਼ਮਾਂ ਨੂੰ ਹਫ਼ਤੇ ਵਿਚ ਘੱਟੋ-ਘੱਟ 4 ਦਿਨ ਹੁਣ ਦਫ਼ਤਰੋਂ ਕੰਮ ਕਰਨਾ ਹੋਵੇਗਾ।
canada-records-job-losses-in-january-as-labour-market-shows-new-signs-of-strain
Punjabi

ਕੈਨੇਡੀਅਨ ਅਰਥਵਿਵਸਥਾ ਨੂੰ ਜਨਵਰੀ ਮਹੀਨੇ 25,000 ਨੌਕਰੀਆਂ ਦਾ ਨੁਕਸਾਨ, ਬੇਰਜ਼ੁਗਾਰੀ ਦਰ ਵੀ ਘਟੀ

ਕੈਨੇਡੀਅਨ ਅਰਥਵਿਵਸਥਾ ਨੂੰ ਜਨਵਰੀ ਮਹੀਨੇ ਵਿਚ ਵੱਡਾ ਝਟਕਾ ਲੱਗਾ ਹੈ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਅਨੁਸਾਰ ਦੇਸ਼ ਵਿਚ ਕਰੀਬ 25,000 ਨੌਕਰੀਆਂ ਦੀ ਗਿਰਾਵਟ ਆਈ ਹੈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਰੁਜ਼ਗਾਰ ਦਾ ਨੁਕਸਾਨ ਨਿਰਮਾਣ ਖੇਤਰ ਵਿਚ ਹੋਇਆ ਹੈ ਕਿਉਂਕਿ ਅਮਰੀਕੀ ਟੈਰਿਫ ਨੇ ਇਸ ਖੇਤਰ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ।
tsb-sending-investigators-after-cn-train-derailment-west-of-edmonton
Punjabi

ਐਲਬਰਟਾ 'ਚ ਮਾਲ ਗੱਡੀ ਦੇ 37 ਡੱਬੇ ਪਟੜੀ ਤੋਂ ਉਤਰਨ ਦੇ ਮਾਮਲੇ ਦੀ ਜਾਂਚ ਲਈ ਭੇਜੀ ਗਈ ਟੀਮ

ਐਲਬਰਟਾ ਦੇ ਵੈਸਟ-ਸੈਂਟਰਲ ਇਲਾਕੇ ਵਿੱਚ ਬੀਤੇ ਦਿਨ ਕੈਨੇਡੀਅਨ ਨੈਸ਼ਨਲ ਦੀ ਇਕ ਮਾਲ ਗੱਡੀ ਦੇ 37 ਡੱਬੇ ਪਟੜੀ ਤੋਂ ਉਤਰ ਗਏ।ਇਹ ਹਾਦਸਾ ਵੀਰਵਾਰ ਸ਼ਾਮ ਕਰੀਬ 5:30 ਵਜੇ ਐਡਮਿੰਟਨ ਤੋਂ ਲਗਭਗ 120 ਕਿਲੋਮੀਟਰ ਦੂਰ ਵਾਈਲਡਵੁੱਡ ਪਿੰਡ ਦੇ ਨਜ਼ਦੀਕ ਵਾਪਰਿਆ ਆਈ.ਸੀ.ਐਨ. ਦੀ ਬੁਲਾਰੇ ਐਸ਼ਲੇ ਮਿਚਨੋਵਸਕੀ ਨੇ ਪੁਸ਼ਟੀ ਕੀਤੀ ਕਿ 37 ਲੋਡਿਡ ਇੰਟਰਮੋਡਲ ਡੱਬੇ ਪਟੜੀ ਤੋਂ ਉਤਰੇ ਹਨ।
airdrie-youth-hockey-team-honours-junior-players-killed-in-alberta-highway-crash
Punjabi

ਜੂਨੀਅਰ ਹੌਕੀ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਕਰਵਾਇਆ ਜਾ ਰਿਹੈ ਮੈਚ

ਦੱਖਣੀ ਐਲਬਰਟਾ ਮਸਟੈਂਗਸ ਦੇ ਤਿੰਨ ਜੂਨੀਅਰ ਹਾਕੀ ਖਿਡਾਰੀਆਂ ਦੀ ਯਾਦ ਵਿੱਚ ਐਤਵਾਰ ਸ਼ਾਮ ਨੂੰ ਸਟੈਵਲੀ ਵਿੱਚ ਇਕ ਮੈਮੋਰੀਅਲ ਬੈਨੀਫਿਟ ਗੇਮ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨ ਖਿਡਾਰੀ ਆਪਣੇ ਹੈਲਮੇਟਾਂ 'ਤੇ ਯਾਦਗਾਰੀ ਸਟਿੱਕਰ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link