16.49C Vancouver
ADS

Sep 21, 2023 9:03 PM - CONNECT NEWS

Alberta ਸਰਕਾਰ ਨੇ ਕੈਨੇਡਾ ਪੈਨਸ਼ਨ ਪਲੈਨ ਵਿਚੋਂ ਨਿਕਲਣ ਦੀ ਯੋਜਨਾ ਕੀਤੀ ਜਾਰੀ

Share On
alberta-government-presents-plan-to-exit-canada-pension-plan
smith said "This is your pension, your choice," (Photo: The Canadian Press)

Alberta ਸਰਕਾਰ ਨੇ ਸੂਬੇ ਦੇ ਪੈਨਸ਼ਨ ਪਲੈਨ 'ਤੇ ਅੱਗੇ ਵਧਦੇ ਹੋਏ ਵੀਰਵਾਰ ਨੂੰ ਇਸ ਸਬੰਧੀ ਰਿਪੋਰਟ ਜਾਰੀ ਕਰ ਦਿੱਤੀ ਹੈ।

ਸਰਕਾਰ ਨੇ ਕਿਹਾ ਕਿ ਉਹ ਇਸ ਫਾਲ ਵਿਚ ਕੈਨੇਡਾ ਪੈਨਸ਼ਨ ਪਲੈਨ ਤੋਂ ਨਿਕਲਣ ਲਈ ਕਾਨੂੰਨ ਪੇਸ਼ ਕਰੇਗੀ ਪਰ ਸੂਬੇ ਦੇ ਪੈਨਸ਼ਨ ਪਲੈਨ 'ਤੇ ਅੱਗੇ ਵਧਣ ਤੋਂ ਪਹਿਲਾਂ ਰਾਇਸ਼ੁਮਾਰੀ ਕਰਕੇ ਲੋਕਾਂ ਤੋਂ ਮਨਜ਼ੂਰੀ ਲਈ ਜਾਵੇਗੀ।

ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ "ਇਹ ਤੁਹਾਡੀ ਪੈਨਸ਼ਨ ਹੈ, ਇਹ ਤੁਹਾਡੀ ਮਰਜ਼ੀ ਹੈ"

ਉਨ੍ਹਾਂ ਕਿ ਸੂਬੇ ਦੇ ਲੋਕਾਂ ਨੂੰ ਘੱਟ ਯੋਗਦਾਨ 'ਤੇ ਕੈਨੇਡਾ ਪੈਨਸ਼ਨ ਪਲੈਨ ਦੇ ਬਰਾਬਰ ਦਾ ਰਿਟਾਇਰਮੈਂਟ ਲਾਭ ਮਿਲੇਗਾ।

ਰਿਪੋਰਟ ਦਾ ਕਹਿਣਾ ਹੈ ਕਿ ਘੱਟ ਯੋਗਦਾਨ ਕਾਰਨ ਅਲਬਰਟਾ ਦੇ ਕਰਮਚਾਰੀਆਂ ਅਤੇ ਰੁਜ਼ਗਾਰਦਾਤਾਵਾਂ ਨੂੰ ਪਹਿਲੇ ਸਾਲ ਵਿਚ ਹੀ 5 ਬਿਲੀਅਨ ਡਾਲਰ ਦੀ ਬਚਤ ਹੋਵੇਗੀ।

ਸੂਬਾ ਸਰਕਾਰ ਨੇ ਕਿਹਾ ਕਿ ਇਸ ਦੀ ਵਰਤੋਂ ਮਹੀਨਾਵਾਰ ਲਾਭ ਨੂੰ ਵਧਾਉਣ ਜਾਂ ਰਿਟਾਇਰਮੈਂਟ 'ਤੇ 5,000 ਡਾਲਰ ਤੋਂ 10,000 ਡਾਲਰ ਵਿਚਕਾਰ ਬੋਨਸ ਪੇਮੈਂਟ ਦੇਣ ਲਈ ਕੀਤੀ ਜਾ ਸਕਦੀ ਹੈ। ਐਲਬਰਟਾ ਨੈਸ਼ਨਲ ਪੈਨਸ਼ਨ ਪਲੈਨ ਛੱਡਣ ਵਾਲਾ ਪਹਿਲਾ ਸੂਬਾ ਹੋਵੇਗਾ।

Latest news

nijjar-murder-case-fbi-announces-reward-for-goldy-brars-arrest
Punjabi

ਨਿੱਝਰ ਕਤਲ ਮਾਮਲਾ: ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ ਇਨਾਮ ਦਾ ਐਲਾਨ

ਕੈਨੇਡਾ ਦੀ ਆਰ.ਸੀ.ਐਮ.ਪੀ. ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੇ ਸਾਂਝੇ ਤੌਰ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਲੋੜੀਂਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 1 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
eby-targets-trumps-trade-war-pledges-to-double-b-c-critical-mineral-exports
Punjabi

ਈਬੀ ਵੱਲੋਂ ਟਰੰਪ ਦੀ ਟਰੇਡ ਵਾਰ 'ਤੇ ਨਿਸ਼ਾਨਾ, ਕ੍ਰਿਟੀਕਲ ਮਿਨਰਲ ਐਕਸਪੋਰਟ ਦੁੱਗਣੇ ਕਰਨ ਦਾ ਵਾਅਦਾ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਸੋਮਵਾਰ ਨੂੰ ਪ੍ਰਿੰਸ ਰੂਪਰਟ ਵਿਖੇ ਚੋਣ ਪ੍ਰਚਾਰ ਦੌਰਾਨ ਟਰੰਪ ਦੀ ਟਰੇਡ ਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਬੀ. ਸੀ. ਦੇ critical mineral exports ਨੂੰ ਅਗਲੇ ਪੰਜ ਸਾਲਾਂ ਵਿਚ ਦੁੱਗਣਾ ਕਰਨ ਲਈ ਕੰਮ ਕੀਤਾ ਜਾਵੇਗਾ।
one-killed-19-injured-in-russian-drone-attack-on-kyiv
Punjabi

ਕੀਵ ਵਿੱਚ ਰੂਸੀ ਡਰੋਨ ਹਮਲਾ, 1 ਦੀ ਮੌਤ ਤੇ 19 ਜ਼ਖਮੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੋਮਵਾਰ ਨੂੰ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਨੇ ਦੱਸਿਆ ਕਿ ਡਰੋਨ ਹਮਲਾ ਕੇਂਦਰੀ ਕੀਵ ਸਥਿਤ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ’ਤੇ ਹੋਇਆ। ਜ਼ਖਮੀਆਂ ਵਿੱਚੋਂ 6 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
b-c-conservatives-say-lorne-doerkson-could-remain-leader-for-years-without-leadership-vote
Punjabi

ਬੀ.ਸੀ. ਕੰਜ਼ਰਵੇਟਿਵ ਸਰਕਾਰ ਬਣੀ ਤਾਂ ਲੋਰਨ ਡੋਰਕਸਨ ਹੀ ਹੋ ਸਕਦੇ ਹਨ ਪ੍ਰੀਮੀਅਰ

ਬੀ.ਸੀ. ਕੰਜ਼ਰਵੇਟਿਵ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਬਿਨਾਂ ਕਿਸੇ ਲੀਡਰਸ਼ਿਪ ਵੋਟ ਦੇ ਕਈ ਸਾਲਾਂ ਤੱਕ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ।
bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link