Sep 28, 2026 6:33 PM - Connect Newsroom - Ramandeep Kaur with files from The Canadian Press

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਸੋਮਵਾਰ ਨੂੰ ਪ੍ਰਿੰਸ ਰੂਪਰਟ ਵਿਖੇ ਚੋਣ ਪ੍ਰਚਾਰ ਦੌਰਾਨ ਟਰੰਪ ਦੀ ਟਰੇਡ ਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਬੀ. ਸੀ. ਦੇ critical mineral exports ਨੂੰ ਅਗਲੇ ਪੰਜ ਸਾਲਾਂ ਵਿਚ ਦੁੱਗਣਾ ਕਰਨ ਲਈ ਕੰਮ ਕੀਤਾ ਜਾਵੇਗਾ।
ਈਬੀ ਨੇ ਕਿਹਾ ਕਿ ਸਾਡੇ ਕੋਲ ਇਸ ਟਰੇਡ ਵਾਰ ਨਾਲ ਨਜਿੱਠਣ ਦਾ ਹੱਲ ਇਹੀ ਹੈ ਕਿ ਅਸੀਂ ਆਪਣੇ ਕੁਦਰਤੀ ਸਰੋਤਾਂ ਨੂੰ ਦੁਨੀਆ ਦੇ ਹੋਰ ਹਿੱਸਿਆਂ ਵਿਚ ਵੇਚੀਏ, ਜਿਸ ਨਾਲ ਸੂਬੇ ਵਿਚ ਵਧੇਰੇ ਜੌਬਸ ਪੈਦਾ ਹੋਣਗੀਆਂ ਅਤੇ ਆਰਥਿਕਤਾ ਨੂੰ ਸਪੋਰਟ ਮਿਲੇਗੀ।
ਈਬੀ ਨੇ ਦੌਰਾਨ ਵਿਰੋਧੀ ਧਿਰ 'ਤੇ ਵੀ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ਜੇਕਰ ਬੀ. ਸੀ. ਕੰਜ਼ਰਵੇਟਿਵ ਸੱਤਾ ਵਿਚ ਆਈ ਤਾਂ ਉਹ ਉਹਨਾਂ ਪ੍ਰੋਜੈਕਟਸ ਨੂੰ ਰੱਦ ਕਰ ਦੇਵੇਗੀ ਜਿਹਨਾਂ ਲਈ ਉਹਨਾਂ ਫੈਡਰਲ ਸਰਕਾਰ ਨਾਲ ਸਮਝੌਤੇ ਕੀਤੇ ਹਨ। ਈਬੀ ਨੇ ਕਿਹਾ ਕਿ ਉਹ ਪ੍ਰਿੰਸ ਰੂਪਰਟ ਪੋਰਟ ਦਾ ਵੀ ਵਿਸਥਾਰ ਕਰਨਗੇ ਅਤੇ ਇਹ 2030 ਤੱਕ ਕੈਨੇਡਾ ਦਾ ਦੂਜਾ ਸਭ ਤੋਂ ਵੱਡੀ ਪੋਰਟ ਹੋਵੇਗਾ।




