Dec 15, 2023 6:36 PM - Connect News

ਅਲਬਰਟਾ ਨੇ ਲਾਜ਼ਮੀ ਕਰੈਸ਼ ਰਿਪੋਰਟਿੰਗ ਦੀ ਲਿਮਿਟ $2,000 ਤੋਂ ਵਧਾ ਕੇ $5000 ਕਰ ਦਿੱਤੀ ਹੈ। ਅਲਬਰਟਾ ਨਿਵਾਸੀ ਹੁਣ ਹਾਦਸਾਗ੍ਰਸਤ ਵਾਹਨ ਦਾ ਡੈਮੇਜ $5000 ਤੋਂ ਵੱਧ ਹੋਣ 'ਤੇ ਹੀ ਪੁਲਿਸ ਨੂੰ ਰਿਪੋਰਟ ਕਰਨਗੇ। ਇਹ ਨਿਯਮ 1 ਜਨਵਰੀ, 2024 ਤੋਂ ਲਾਗੂ ਹੋਵੇਗਾ।
ਐਲਬਰਟਾ ਟ੍ਰਾਂਸਪੋਟੇਸ਼ਨ ਮੁਤਾਬਕ ਇਸ ਤਰ੍ਹਾਂ ਨੁਕਸਾਨੇ ਗਏ ਵਾਹਨਾਂ ਨੂੰ ਮੁੜ ਵੇਚਣ ਸਮੇਂ ਹੋਣ ਵਾਲੀ ਧੋਖਾਧੜੀ ਨੂੰ ਰੋਕਿਆ ਜਾ ਸਕੇਗਾ। ਇਸ ਤਰ੍ਹਾਂ ਛੋਟੀ-ਮੋਟੀ ਟੱਕਰ ਦੀ ਰਿਪੋਰਟ ਨੂੰ ਸੁਲਝਾਉਣ ਵਾਲਾ ਸਮਾਂ ਬਚੇਗਾ ਪਰ ਜੇਕਰ ਹਾਦਸੇ ਦੌਰਾਨ ਕੋਈ ਮੌਤ ਜਾਂ ਜ਼ਖਮੀ ਹੋਵੇ ਤਾਂ ਇਸ ਨੂੰ ਰਿਪੋਰਟ ਕਰਵਾਉਣਾ ਪਵੇਗਾ।
ਟ੍ਰਾਂਸਪੋਟੇਸ਼ਨ ਮਿਨਿਸਟਰ ਮੁਤਾਬਕ ਇਸ ਨਾਲ ਨਿਆਂ ਸਿਸਟਮ 'ਤੇ ਬੋਝ ਘਟੇਗਾ। ਲਗਭਗ ਇੱਕ ਦਹਾਕੇ ਬਾਅਦ ਇਸ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2011 ਵਿੱਚ ਰਿਪੋਰਟਿੰਗ ਦੀ ਲਿਮਿਟ $1,000 ਤੋਂ $2,000 ਕੀਤੀ ਗਈ ਸੀ।
2021 ਵਿੱਚ ਲਗਭਗ 90,000 ਕਰੈਸ਼ ਰਿਪੋਰਟ ਹੋਏ ਸਨ। ਅਲਬਰਟਾ ਐਸੋਸੀਏਸ਼ਨ ਆਫ਼ ਚੀਫ਼ਜ਼ ਦੇ ਪੁਲਿਸ ਪ੍ਰਧਾਨ ਮਾਰਕ ਨਿਊਫੀਲਡ ਨੇ ਬਦਲਾਅ ਦੀ ਸਿਫਤ ਕੀਤੀ ਹੈ।




