18.92C Vancouver
ADS

Jan 19, 2021 2:15 AM -

ਐਲਬਰਟਾ 'ਚ ਵੈਕਸੀਨੇਸ਼ਨ ਪ੍ਰਦਾਨ ਕਰਨ ਦੀ ਪ੍ਰੀਕਿਰਿਆ 'ਚ ਪਏ ਅੜਿੱਕੇ: ਪ੍ਰੀਮਿਅਰ ਜੇਸਨ ਕੈਨੀ

Share On
alberta-is-putting-a-pause-on-administering-the-first-doses-of-covid-19-vaccines-premier-kenney
File - Alberta Premier Jason Kenney says the province is putting a pause on administering the first doses of COVID-19 vaccines.(Photo - The Canadian Club of Toronto/Flickr)

ਐਲਬਰਟਾ ਦੇ ਪ੍ਰੀਮਿਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਸੂਬੇ ਵੱਲੋਂ ਕੋਵਿਡ-19 ਵੈਕਸੀਨੇਸ਼ਨ ਪ੍ਰਦਾਨ ਕਰਨ ਦੀ ਪ੍ਰੀਕਿਰਿਆ 'ਤੇ ਫਿਲਹਾਲ ਰੋਕ ਲਗਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਆ ਰਹੀਆਂ ਸ਼ਿਪਮੈਂਟਸ ਦੀ ਰਫਤਾਰ ਸੂਬੇ ਵੱਲੋਂ ਵੈਕਸੀਨ ਪ੍ਰਦਾਨ ਕੀਤੇ ਜਾਣ ਦੀ ਰਫਤਾਰ ਨਾਲ ਮੇਲ ਨਹੀਂ ਖਾਂਦੀ।

ਕੈਨੀ ਨੇ ਕਿਹਾ ਕਿ ਉਹ ਫਾਰਮਾਸੁਟਿਕਲ ਕੰਪਨੀ ਫਾਈਜ਼ਰ ਤੋਂ ਬੇਹੱਦ ਨਿਰਾਸ਼ ਹਨ।

ਕੈਨੀ ਨੇ ਕਿਹਾ ਕਿ ਕੰਪਨੀ ਦੇ ਕੈਨੇਡਾ ਨੂੰ ਅਗਲੇ 4 ਹਫ਼ਤੇ ਲਈ ਘੱਟ ਗਿਣਤੀ 'ਚ ਵੈਕਸੀਨ ਭੇਜਣ ਦੇ ਫੈਸਲੇ ਨਾਲ ਵੈਕਸੀਨੇਸ਼ਨ ਪ੍ਰੀਕਿਰਿਆ 'ਚ ਅੜਿੱਕਾ ਪਿਆ ਹੈ।

ਪਾਈਪਲਾਈਨ 'ਤੇ ਰੋਕ ਤੋਂ ਪਹਿਲਾਂ ਕੇਸ ਪੇਸ਼ ਕਰਨ ਦੀ ਕੀਤੀ ਮੰਗ

ਐਲਬਰਟਾ ਦੇ ਪ੍ਰੀਮਿਅਰ ਜੇਸਨ ਕੈਨੀ ਨੇ ਅਮਰੀਕੀ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਤੋਂ ਮੰਗ ਕੀਤੀ ਹੈ ਕਿ ਕਨੇਡੀਅਨ ਸਰਕਾਰ ਨੂੰ ਇੱਕ ਮੌਕਾ ਦਿੱਤਾ ਜਾਵੇ ਕਿ ਕੀਸਟੋਨ ਐਕਸ.ਐਲ. ਆਇਲ ਸੈਂਡਸ ਪਾਈਪਲਾਈਨ ਨੂੰ ਬਣਾਉਣ ਲਈ ਆਪਣੇ ਕੇਸ ਵਿਖਾਇਆ ਜਾ ਸਕੇ।

ਕੈਨੀ ਨੇ ਕਿਹਾ ਕਿ ਜੇਕਰ ਇਸ ਪ੍ਰੋਜੈਕਟ ਨੂੰ ਬੰਦ ਕਰਨ ਦੇ ਬਾਈਡਨ ਦੇ ਪਲੈਨ ਦੀਆਂ ਰਿਪੋਰਟਸ ਸਹੀ ਹੋਈਆਂ ਤਾਂ ਉਹ ਨੁਕਸਾਨ ਦੀ ਭਰਪਾਈ ਦੀ ਮੰਗ ਕਰਨਗੇ।

ਐਲਬਰਟਾ 'ਚ 474 ਮਾਮਲੇ ਹੋਏ ਰਿਪੋਰਟ

ਐਲਬਰਟਾ ਦੇ ਵਿੱਚ ਕੋਵਿਡ-19 ਦੇ 474 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਐਲਬਰਟਾ 'ਚ 11 ਹੋਰ ਵਾਇਰਸ ਪੀੜਤਾਂ ਦੇ ਦਮ ਤੋੜਨ ਦੀ ਜਾਣਕਾਰੀ ਦਿੱਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,447 ਹੋ ਚੁੱਕੀ ਹੈ।

ਸੂਬੇ 'ਚ ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 739 ਦੱਸੀ ਗਈ ਹੈ ਜਿਸ 'ਚ 120 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਸੂਬੇ ਦੀ ਚੀਫ਼ ਮੈਡਿਕਲ ਅਫ਼ਸਰ ਡਾ. ਡੀਨਾ ਹਿੰਸ਼ਾ ਨੇ ਦੱਸਿਆ ਕਿ ਵੱਧ ਤੋਂ ਵੱਧ ਐਲਬਰਟਾ ਵਾਸੀਆਂ ਨੂੰ ਵੈਕਸੀਨ ਪ੍ਰਦਾਨ ਦੀ ਕੋਸ਼ਿਸ਼ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਪਰ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਪ੍ਰੀਕਿਰਿਆ 'ਚ ਵਿਘਨ ਪੈ ਗਿਆ ਹੈ।

ਡਾ. ਹਿਨਸ਼ਾ ਨੇ ਕਿਹਾ ਜਿਵੇਂ ਹੀ ਵਧੇਰੇ ਵੈਕਸੀਨ ਸ਼ਿਪਮੈਂਟ ਪਹੁੰਚਦੀਆਂ ਹਨ, ਇਹ ਪ੍ਰੀਕਿਰਿਆ ਅੱਗੇ ਵਧਾਈ ਜਾਵੇਗੀ।

Latest news

b-c-government-takes-legal-action-against-openai-tough-step-over-tumbler-ridge-school-shooting
Punjabi

ਓਪਨ ਏ.ਆਈ. ਖ਼ਿਲਾਫ਼ ਬੀ.ਸੀ. ਸਰਕਾਰ ਦੀ ਕਾਨੂੰਨੀ ਕਾਰਵਾਈ, ਟੰਬਲਰ ਰਿਜ ਗੋਲੀਕਾਂਡ ਨੂੰ ਲੈ ਕੇ ਚੁੱਕਿਆ ਸਖ਼ਤ ਕਦਮ

ਬੀ.ਸੀ.ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨ ਏ.ਆਈ ਖ਼ਿਲਾਫ਼ ਕੈਲੀਫੋਰਨੀਆ ਦੀ ਅਦਾਲਤ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿਚ ਇਸ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ। ਇਹ ਮਾਮਲਾ ਟੰਬਲਰ ਰਿਜ ਸਕੂਲ ਵਿਚ 10 ਫਰਵਰੀ ਨੂੰ ਹੋਈ ਸਮੂਹਿਕ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ, ਜਿਸ ਵਿਚ 18 ਸਾਲਾ ਹਮਲਾਵਰ ਨੇ 6 ਬੱਚਿਆਂ ਸਮੇਤ 8 ਲੋਕਾਂ ਦੀ ਜਾਨ ਲੈ ਲਈ ਸੀ।
b-c-ndp-faces-setback-as-lana-popham-steps-away-from-next-election
Punjabi

ਬੀ.ਸੀ. ਐੱਨ.ਡੀ.ਪੀ. ਨੂੰ ਝਟਕਾ, ਲਾਨਾ ਪੌਪਹੈਮ ਨੇ ਚੋਣ ਤੋਂ ਕੀਤਾ ਕਿਨਾਰਾ

ਬੀ.ਸੀ. ਦੀ ਸਿਆਸਤ ਵਿਚ ਹਲਚਲ ਹੋਰ ਤੇਜ਼ ਹੋ ਗਈ ਹੈ, ਮੌਜੂਦਾ ਖੇਤੀਬਾੜੀ ਮੰਤਰੀ ਲਾਨਾ ਪੌਪਹੈਮ ਨੇ ਸਾਨਿਚ ਸਾਊਥ ਹਲਕੇ ਤੋਂ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ ਅਗਲੀ ਚੋਣ ਨਹੀਂ ਲੜਨ ਦਾ ਐਲਾਨ ਕੀਤਾ ਹੈ। ਸਿਆਸੀ ਮਾਹਰਾਂ ਮੁਤਾਬਕ, ਇਹ ਇਸ ਗੱਲ ਦਾ ਸਭ ਤੋਂ ਸਪੱਸ਼ਟ ਸੰਕੇਤ ਹੈ ਕਿ ਸੂਬੇ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਬਿਲਕੁਲ ਨਜ਼ਦੀਕ ਹਨ।
john-rustad-says-he-was-invited-back-to-b-c-conservative-caucus
Punjabi

ਜੌਨ ਰਸਟੈਡ ਨੇ ਕੀਤਾ ਖੁਲਾਸਾ, ਬੀ.ਸੀ. ਕੰਜ਼ਰਵੇਟਿਵ ਪਾਰਟੀ ’ਚ ਸ਼ਾਮਲ ਹੋਣ ਦਾ ਮਿਲਿਆ ਸੱਦਾ

ਬੀ.ਸੀ. ਕੰਜ਼ਰਵੇਟਿਵ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਕਾਕਸ ਵਿਚ ਦੁਬਾਰਾ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਕੈਰੀ-ਲਿਨ ਫਿੰਡਲੇ ਨੇ ਲੀਡਰਸ਼ਿਪ ਛੱਡਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਸੀ। ਸੋਮਵਾਰ ਨੂੰ ਵਿਕਟੋਰੀਆ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਰਸਟੈਡ ਨੇ ਦੱਸਿਆ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਨੇ ਖੁਦ ਉਨ੍ਹਾਂ ਨੂੰ ਟੈਕਸਟ ਮੈਸੇਜ ਭੇਜ ਕੇ ਪਾਰਟੀ ਵਿਚ ਵਾਪਸ ਆਉਣ ਲਈ ਕਿਹਾ ਹੈ।
nearly-1-in-4-canadian-households-struggle-with-unaffordable-housing-costs
Punjabi

ਕੈਨੇਡਾ ’ਚ ਘਰਾਂ ਦਾ ਖਰਚਾ ਬਣਿਆ ਵੱਡਾ ਬੋਝ, 4 ’ਚੋਂ 1 ਪਰਿਵਾਰ ਪ੍ਰਭਾਵਿਤ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਵਿਚ ਰਹਿਣ-ਸਹਿਣ ਅਤੇ ਘਰਾਂ ਦੇ ਖਰਚੇ ਵਧਣ ਕਾਰਨ ਲਗਭਗ 23.2 ਫੀਸਦੀ ਯਾਨੀ 4 ਵਿਚੋਂ 1 ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਸਟੈਟਿਸਟਿਕਸ ਵਿਭਾਗ ਨੇ ਅਜਿਹੇ ਘਰਾਂ ਨੂੰ unaffordable ਜਾਂ ਪਹੁੰਚ ਤੋਂ ਬਾਹਰ ਮੰਨਿਆ ਹੈ, ਜਿੱਥੇ ਪਰਿਵਾਰ ਆਪਣੀ ਕੁੱਲ ਇਨਕਮ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਰਿਹਾਇਸ਼ ਦੀ ਲਾਗਤ 'ਤੇ ਖਰਚ ਕਰ ਰਹੇ ਹਨ।
canada-india-trade-talks-show-progress-sidhu-eyes-new-asia-pacific-trade-deals
Punjabi

ਕੈਨੇਡਾ-ਭਾਰਤ ਵਪਾਰਕ ਗੱਲਬਾਤ ਸਫਲ, ਏਸ਼ੀਆ-ਪੈਸੀਫਿਕ ’ਚ ਨਵੇਂ ਟਰੇਡ ਡੀਲਾਂ ’ਤੇ ਸਿੱਧੂ ਦਾ ਫੋਕਸ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਨਾਲ ਵਪਾਰਕ ਗੱਲਬਾਤ ਸਫਲ ਹੋਣ ਦੀ ਪੁਸ਼ਟੀ ਕੀਤੀ ਹੈ। ਉਹ ਪਿਛਲੇ ਦੋ ਦਿਨ ਭਾਰਤ ਦੌਰੇ 'ਤੇ ਸਨ। ਹੁਣ ਉਹ ਫਿਲੀਪੀਨਜ਼ ਵਿਖੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਆਰਥਿਕ ਮੰਤਰੀ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ ਹਨ, ਉਨ੍ਹਾਂ ਕਿਹਾ ਕਿ ਉਹ ASEAN ਅਤੇ ਫਿਲੀਪੀਨਜ਼ ਦੋਵਾਂ ਨਾਲ ਫ੍ਰੀ ਟਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link