11.64C Vancouver
ADS

Oct 15, 2026 3:35 PM - Connect Newsroom - Ramandeep Kaur with files from The Canadian Press

ਐਲਬਰਟਾ ਰੈਫਰੈਂਡਮ: ਡੈਨੀਅਲ ਸਮਿਥ ਨੇ ਕੈਨੇਡਾ ’ਚ ਰਹਿਣ ਦੇ ਹੱਕ ’ਚ ਪਾਈ ਵੋਟ, ਬਾਕੀ 9 ਸਵਾਲਾਂ ’ਤੇ ਮੰਗਿਆ ਸਮਰਥਨ

Share On
alberta-referendum-danielle-smith-votes-to-stay-in-canada-seeks-support-for-remaining-nine-questions
Alberta Premier Danielle Smith backs staying in Canada but urges voters to support the other nine referendum questions. (Photo: The Canadian Press)

ਪ੍ਰੀਮੀਅਰ ਡੈਨੀਅਲ ਸਮਿਥ ਨੇ ਸੂਬੇ ਵਿੱਚ ਚੱਲ ਰਹੇ ਸੈਪਰੇਸ਼ਨ ਰੈਫਰੈਂਡਮ ਦੀ ਵੋਟਿੰਗ ਵਿਚ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਵੋਟ ਪਾਈ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇਮੀਗ੍ਰੇਸ਼ਨ ਸਣੇ ਬਾਕੀ ਨੌਂ ਸਵਾਲਾਂ 'ਤੇ ਜਨਤਾ ਤੋਂ ਸਮਰਥਨ ਮੰਗਿਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਸਮਿਥ ਨੇ ਕਿਹਾ ਕਿ ਹਾਲਾਂਕਿ ਬਹੁਤ ਸਾਰੇ ਐਲਬਰਟਨਜ਼ ਫੈਡਰਲ ਸਰਕਾਰ ਤੋਂ ਨਰਾਜ਼ ਹਨ ਪਰ ਇਹ ਮੁੱਦੇ ਕੈਨੇਡਾ ਨਾਲ ਬਣੇ ਰਹਿੰਦਿਆਂ ਸੁਲਝਾਏ ਜਾ ਸਕਦੇ ਹਨ।

ਗੌਰਤਲਬ ਹੈ ਕਿ ਬੈਲਟ ਪੇਪਰ 'ਤੇ ਕੁੱਲ 10 ਸਵਾਲ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ ਪਹਿਲਾ ਸਵਾਲ ਇਹ ਪੁੱਛਦਾ ਹੈ ਕਿ ਕੀ ਐਲਬਰਟਾ ਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਜਾਂ ਵੱਖ ਹੋਣ ਲਈ ਲਾਜ਼ਮੀ ਰੈਫਰੈਂਡਮ ਵੱਲ ਵਧਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਕੀ ਦੇ ਨੌਂ ਸਵਾਲ ਇਮੀਗ੍ਰੇਸ਼ਨ, ਸੰਵਿਧਾਨਕ ਸੁਧਾਰਾਂ ਅਤੇ ਸੂਬੇ ਦੀ Autonomy ਨਾਲ ਸਬੰਧਤ ਹਨ, ਜਿਨ੍ਹਾਂ ਦੇ ਪੱਖ ਵਿਚ ਪ੍ਰੀਮੀਅਰ ਸਮਿਥ ਨੇ ਲੋਕਾਂ ਨੂੰ ਵੋਟ ਪਾਉਣ ਲਈ ਜ਼ੋਰ ਦਿੱਤਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲੇ ਨੌਂ ਸਵਾਲਾਂ 'ਤੇ ਸਮਰਥਨ ਨਾਲ ਓਟਾਵਾ ਨੂੰ ਇਹ ਮੈਸੇਜ ਜਾਵੇਗਾ ਕਿ ਕੈਨੇਡਾ ਨੂੰ ਮਜ਼ਬੂਤ ਅਤੇ ਤਾਕਤਵਰ ਬਣਾਉਣ ਲਈ ਸੂਬੇ ਨੂੰ ਵਧੇਰੇ ਅਧਿਕਾਰ ਦੇਣ ਦੀ ਲੋੜ ਹੈ। ਦੂਜੇ ਪਾਸੇ, ਵਿਰੋਧੀ ਧਿਰ ਅਲਬਰਟਾ ਐਨ.ਡੀ.ਪੀ. ਦੇ ਲੀਡਰ ਨਾਹੀਦ ਨੈਨਸੀ ਸਮੇਤ ਕਈ ਹੋਰ ਆਗੂਆਂ ਨੇ ਵੀ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ ਪਰ ਸਰਕਾਰ ਦੇ ਬਾਕੀ ਨੌਂ ਸਵਾਲਾਂ ਦੇ ਵਿਰੋਧ ਵਿਚ ਵੋਟ ਪਾਉਣ ਲਈ ਕਿਹਾ ਹੈ।

Latest news

obama-slams-trump-over-trade-war-with-canada-warns-tariffs-will-raise-prices
Punjabi

ਕੈਨੇਡਾ ਨਾਲ ਟਰੇਡ ਵਾਰ ’ਤੇ ਓਬਾਮਾ ਨੇ ਟਰੰਪ ਨੂੰ ਘੇਰਿਆ, ਟੈਰਿਫ ਨਾਲ ਕੀਮਤਾਂ ਵਧਣ ਦੀ ਦਿੱਤੀ ਚਿਤਾਵਨੀ

ਕੈਨੇਡਾ ਨਾਲ ਟਰੇਡ ਵਾਰ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਡੀਟ੍ਰਾਯੇਟ ਵਿਚ ਬੀਤੇ ਕੱਲ੍ਹ ਡੈਮੋਕ੍ਰੇਟਿਕ ਪਾਰਟੀ ਲਈ ਚੋਣ ਰੈਲੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਅਮਰੀਕਾ ਦੇ ਸਭ ਤੋਂ ਕਰੀਬੀ ਸਾਥੀ ਨੂੰ ਟਾਰਗੇਟ ਕੀਤਾ ਗਿਆ।
bc-conservatives-win-historic-majority-david-eby-resigns-as-ndp-leader
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੀ ਇਤਿਹਾਸਕ ਜਿੱਤ, ਡੇਵਿਡ ਈਬੀ ਨੇ ਐਨ.ਡੀ.ਪੀ. ਲੀਡਰ ਵਜੋਂ ਦਿੱਤਾ ਅਸਤੀਫ਼ਾ

ਬੀ.ਸੀ. ਦੀਆਂ ਸੂਬਾਈ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਨੇ ਲਗਭਗ 100 ਸਾਲਾਂ ਵਿਚ ਪਹਿਲੀ ਵਾਰ 63 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਕਰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਤੋਂ ਬਾਅਦ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਸੂਬੇ ਦੇ ਅਗਲੇ ਪ੍ਰੀਮੀਅਰ ਬਣਨ ਜਾ ਰਹੇ ਹਨ।
us-steps-up-trade-deal-efforts-with-canada-ahead-of-midterm-elections
Punjabi

ਮਿਡਟਰਮ ਚੋਣਾਂ ਤੋਂ ਪਹਿਲਾਂ ਕੈਨੇਡਾ ਨਾਲ ਵਪਾਰਕ ਸਮਝੌਤੇ ਲਈ ਅਮਰੀਕਾ ਨੇ ਤੇਜ਼ ਕੀਤੀਆਂ ਕੋਸ਼ਿਸ਼ਾਂ

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਵਿਚ ਅਮਰੀਕੀ ਮਿਡਟਰਮ ਚੋਣਾਂ ਤੋਂ ਠੀਕ ਪਹਿਲਾਂ ਤੇਜ਼ੀ ਆ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਦੌਰਾਨ ਵ੍ਹਾਈਟ ਹਾਊਸ ਨੇ ਸਮਝੌਤੇ ਲਈ ਜਿੰਨੀ ਦਿਲਚਸਪੀ ਦਿਖਾਈ ਹੈ, ਉਹ ਪਹਿਲਾਂ ਕਦੇ ਨਹੀਂ ਦੇਖੀ ਗਈ ਅਤੇ ਖਾਸ ਕਰ ਆਟੋ ਟੈਰਿਫ ਦੇ ਮੁੱਦੇ 'ਤੇ ਪ੍ਰੋਗਰੈਸ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
u-s-may-remove-50-tariffs-on-some-canadian-agricultural-products
Punjabi

ਅਮਰੀਕਾ ਵੱਲੋਂ ਕੈਨੇਡੀਅਨ ਖੇਤੀਬਾੜੀ ਉਤਪਾਦਾਂ ’ਤੇ 50% ਟੈਰਿਫ ਹਟਾਉਣ ਦੀ ਤਿਆਰੀ

ਕੈਨੇਡਾ ਦੇ ਕੁਝ ਖੇਤੀਬਾੜੀ ਉਤਪਾਦਾਂ 'ਤੇ ਅਮਰੀਕਾ ਵਲੋਂ 50 ਫੀਸਦੀ ਟੈਰਿਫ ਹਟਾਇਆ ਜਾ ਸਕਦਾ ਹੈ। ਵਾਲ ਸਟ੍ਰੀਟਦੀ ਰਿਪੋਰਟ ਮੁਤਾਬਕ, ਮਿਡਟਰਮ ਚੋਣਾਂ ਵਿਚ Maine ਤੋਂ ਸੈਨੇਟਰ Susan Collins ਅਤੇ ਹੋਰ ਰਿਪਬਲਿਕਨ ਉਮੀਦਵਾਰਾਂ ਦੀ ਮਦਦ ਲਈ ਇਸ ਕਦਮ ਦਾ ਐਲਾਨ ਅੱਜ ਹੀ ਹੋ ਸਕਦਾ ਹੈ। ਇਸ ਵਿਚਕਾਰ Collins ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਕਈ ਕੈਨੇਡੀਅਨ ਖੇਤੀਬਾੜੀ ਉਤਪਾਦਾਂ ਲਈ ਟੈਰਿਫ ਛੋਟ ਨੂੰ ਪੱਕਾ ਕਰ ਲਿਆ ਹੈ।
loblaw-cyberattack-may-have-exposed-data-of-nearly-2-million-canadians
Punjabi

ਲੌਬਲੌ ’ਤੇ ਸਾਈਬਰ ਹਮਲਾ, 20 ਲੱਖ ਕੈਨੇਡੀਅਨਾਂ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਕੈਨੇਡਾ ਦੀ ਸੁਪਰਮਾਰਕੀਟ ਚੇਨ ਲੌਬਲੌ ਨੇ ਮਾਰਚ ਵਿਚ ਹੋਏ ਸਾਈਬਰ ਹਮਲੇ ਕਾਰਨ ਲਗਭਗ ਦੋ ਮਿਲੀਅਨ ਕੈਨੇਡੀਅਨ ਦਾ ਡੇਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਹੈ। ਕੰਪਨੀ ਨੇ ਪ੍ਰਭਾਵਿਤ ਗਾਹਕਾਂ ਨੂੰ ਸਿੱਧੇ ਤੌਰ 'ਤੇ ਨੋਟੀਫਿਕੇਸ਼ਨ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਲੀਕ ਹੋਏ ਡੇਟਾ ਵਿਚ ਨਾਂ,ਈਮੇਲ,ਘਰ ਦਾ ਪਤਾ,ਜਨਮ ਤਾਰੀਖ਼,ਵਫ਼ਾਦਾਰੀ ਕਾਰਡ ਨੰਬਰ, ਖ਼ਾਸ ਖਰੀਦਦਾਰੀ ਆਰਡਰ ਦੇ ਵੇਰਵੇ ਅਤੇ ਪੇਮੈਂਟ ਕਾਰਡ ਦੀ ਅਧੂਰੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link