Oct 26, 2026 1:11 PM - Connect Newsroom - Ramandeep Kaur with files from The Canadian Press

ਬੀ.ਸੀ. ਦੀਆਂ ਸੂਬਾਈ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਨੇ ਲਗਭਗ 100 ਸਾਲਾਂ ਵਿਚ ਪਹਿਲੀ ਵਾਰ 63 ਸੀਟਾਂ ਨਾਲ ਸਪੱਸ਼ਟ ਬਹੁਮਤ ਹਾਸਲ ਕਰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਜਿੱਤ ਤੋਂ ਬਾਅਦ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਸੂਬੇ ਦੇ ਅਗਲੇ ਪ੍ਰੀਮੀਅਰ ਬਣਨ ਜਾ ਰਹੇ ਹਨ।
ਦੂਜੇ ਪਾਸੇ, ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਡੇਵਿਡ ਈਬੀ ਨੇ ਬੀ. ਸੀ. ਐਨ.ਡੀ.ਪੀ. ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਈਬੀ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਹੀ ਭਾਰੇ ਮਨ ਨਾਲ ਬੀ.ਸੀ.ਐਨ.ਡੀ.ਪੀ. ਦੇ ਲੀਡਰ ਵਜੋਂ ਆਪਣਾ ਅਸਤੀਫ਼ਾ ਦੇ ਰਿਹਾ ਹਾਂ, ਹੁਣ ਪਾਰਟੀ ਵਿਚ ਨਵੀਂ ਲੀਡਰਸ਼ਿਪ ਦਾ ਸਮਾਂ ਆ ਗਿਆ ਹੈ।
ਉਥੇ ਹੀ, ਡੋਰਕਸਨ ਨੇ ਆਪਣੀ ਜਿੱਤ ਦੇ ਭਾਸ਼ਣ ਵਿਚ ਈਬੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ,ਉਨ੍ਹਾਂ ਕਿਹਾ ਕਿ ਪਬਲਿਕ ਲਾਈਫ ਵਿਚ ਹੋਣਾ ਸੌਖੀ ਗੱਲ ਨਹੀਂ, ਇੱਕ ਵਿਅਕਤੀ ਨੂੰ ਆਪਣਾ-ਆਪ ਅਤੇ ਆਪਣੇ ਪਰਿਵਾਰ ਨੂੰ ਤਿਆਗਣਾ ਪੈਂਦਾ ਹੈ ਅਤੇ ਸਾਬਕਾ ਪ੍ਰੀਮੀਅਰ ਨੇ ਇਹ ਦੋਵੇਂ ਚੀਜ਼ਾਂ ਇਸ ਸੂਬੇ ਲਈ ਕੀਤੀਆਂ ਹਨ। ਗੌਰਤਲਬ ਹੈ ਕਿ ਇਨ੍ਹਾਂ ਸਨੈਪ ਇਲੈਕਸ਼ਨ election ਵਿਚ ਬੀ.ਸੀ. ਐਨ.ਡੀ.ਪੀ. 28 ਸੀਟਾਂ 'ਤੇ ਸਿਮਟ ਗਈ ਹੈ ਅਤੇ ਜਗਰੂਪ ਬਰਾੜ ਤੇ ਜੈਸੀ ਸਨਰ ਸਮੇਤ ਇਸ ਦੇ 6 ਸਾਬਕਾ ਮੰਤਰੀ ਹਾਰੇ ਹਨ।




