18.34C Vancouver
ADS

Jun 30, 2026 5:01 PM - Connect Newsroom - Jasmine Singh with files from The Canadian Press

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

Share On
alberta-to-unveil-next-phase-of-proposed-west-coast-oil-pipeline-on-july-2
Alberta Premier Danielle Smith speaks during an event in Edmonton. The province is expected to announce the next phase of a proposed oil pipeline to Canada's West Coast on July 2. (Photo: The Canadian Press)

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।

ਪ੍ਰੀਮੀਅਰ ਸਮਿਥ ਦੇ ਪ੍ਰੈੱਸ ਸਕੱਤਰ ਸੈਮੂਅਲ ਬਲੈਕੇਟ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਪ੍ਰੀਮੀਅਰ 2 ਜੁਲਾਈ ਨੂੰ ਵੱਡਾ ਐਲਾਨ ਕਰਨਗੇ, ਜਿਸ ਵਿੱਚ 1 ਮਿਲੀਅਨ ਬੈਰਲ ਪ੍ਰਤੀ ਦਿਨ ਦੀ ਸਮਰੱਥਾ ਵਾਲੀ ਇਸ ਨਵੀਂ ਪਾਈਪਲਾਈਨ ਦੇ ਪ੍ਰਸਤਾਵ ਬਾਰੇ ਨਵੇਂ ਵੇਰਵੇ ਸਾਂਝੇ ਕੀਤੇ ਜਾਣਗੇ।ਇਸੇ MOU ਦੇ ਹਿੱਸੇ ਵਜੋਂ, ਮਈ ਵਿੱਚ ਪ੍ਰੀਮੀਅਰ ਸਮਿਥ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਮਝੌਤੇ ਦਾ ਐਲਾਨ ਕੀਤਾ ਸੀ।

ਇਸ ਤਹਿਤ ਉਦਯੋਗਿਕ ਕਾਰਬਨ ਦੀ ਕੀਮਤ $130 ਪ੍ਰਤੀ ਟਨ ਕਰਨ ਦੀ ਮਿਆਦ ਨੂੰ ਇੱਕ ਦਹਾਕੇ ਲਈ ਅੱਗੇ ਵਧਾ ਕੇ 2040 ਕਰ ਦਿੱਤਾ ਗਿਆ ਹੈ।ਫੈਡਰਲ ਸਰਕਾਰ ਮੁਤਾਬਕ ਉਹ 1 ਅਕਤੂਬਰ 2026 ਤੱਕ ਇਸ ਪਾਈਪਲਾਈਨ ਨੂੰ Project of national interest ਐਲਾਨਣ ਲਈ ਕੰਮ ਕਰੇਗੀ ਅਤੇ 1 ਸਤੰਬਰ 2027 ਤੱਕ ਇਸ ਦੇ ਨਿਰਮਾਣ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ, ਉਹ ਇਸ ਪਾਈਪਲਾਈਨ ਨੂੰ 2033-34 ਤੱਕ ਪੂਰੀ ਤਰ੍ਹਾਂ ਚਾਲੂ ਦੇਖਣਾ ਚਾਹੁੰਦੇ ਹਨ।

Latest news

2-killed-in-horrific-crash-near-lytton-44-year-old-charged-a-year-later
Punjabi

ਲਿਟਨ ਨੇੜੇ ਭਿਆਨਕ ਸੜਕ ਹਾਦਸੇ ’ਚ 2 ਮੌਤਾਂ, 44 ਸਾਲਾ ਵਿਅਕਤੀ 'ਤੇ ਇੱਕ ਸਾਲ ਬਾਅਦ ਦੋਸ਼ ਤੈਅ

ਬੀ.ਸੀ.ਦੇ ਲਿਟਨ ਇਲਾਕੇ ਨੇੜੇ ਪਿਛਲੇ ਸਾਲ ਹਾਈਵੇ-1 'ਤੇ ਹੋਏ ਇੱਕ ਸੜਕ ਹਾਦਸੇ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਉਸ ਦੇ ਸਬੰਧ ਵਿਚ ਪੁਲਿਸ ਨੇ ਇੱਕ 44 ਸਾਲਾ ਵਿਅਕਤੀ ਖ਼ਿਲਾਫ਼ ਅਧਿਕਾਰਤ ਤੌਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਿਲੀਅਮਜ਼ ਲੇਕ ਦੇ ਰਹਿਣ ਵਾਲੇ Joel Chenier 'ਤੇ ਬੀਸੀ ਮੋਟਰ ਵਹੀਕਲ ਐਕਟ ਤਹਿਤ ਬਿਨਾਂ ਸਾਵਧਾਨੀ ਅਤੇ ਬਿਨਾਂ ਧਿਆਨ ਦੇ ਗੱਡੀ ਚਲਾਉਣ ਦਾ ਚਾਰਜ ਲਗਾਇਆ ਗਿਆ ਹੈ।
why-was-the-us-deal-rejected-poilievre-demands-answers-from-carney-government
Punjabi

'US ਡੀਲ ਕਿਉਂ ਠੁਕਰਾਈ? ਪੌਲੀਐਵ ਨੇ ਕਾਰਨੀ ਸਰਕਾਰ ਤੋਂ ਮੰਗਿਆ ਜਵਾਬ'

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਅਤੇ ਡਿਪਟੀ ਲੀਡਰ ਮੇਲਿਸਾ ਲੈਂਟਸਮੈਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਦਬਾਅ ਵਧਾਉਂਦਿਆ ਅਮਰੀਕਾ ਨਾਲ ਰੱਦ ਹੋਈ ਡੀਲ ਦੇ ਦਸਤਾਵੇਜ਼ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਪੌਲੀਐਵ ਇਹ ਮੰਗ ਲਗਾਤਾਰ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੈਨੇਡੀਅਨਜ਼ ਗੈਰ-ਕਾਨੂੰਨੀ ਅਮਰੀਕੀ ਟੈਰਿਫਸ ਦੇ ਖਿਲਾਫ ਆਪਣੇ ਦੇਸ਼ ਦੇ ਕਰਮਚਾਰੀਆਂ ਅਤੇ ਉਦਯੋਗਾਂ ਦੇ ਹਿੱਤਾਂ ਲਈ ਇੱਕਜੁੱਟ ਹਨ ਪਰ ਇਸ ਏਕਤਾ ਲਈ Transparency ਜ਼ਰੂਰੀ ਹੈ।
ebola-claims-more-than-2-700-lives-in-congo-who-issues-warning
Punjabi

ਇਬੋਲਾ ਨੇ ਕਾਂਗੋ ’ਚ ਲਈਆਂ 2,700 ਤੋਂ ਵੱਧ ਜਾਨਾਂ, WHO ਨੇ ਦਿੱਤੀ ਚੇਤਾਵਨੀ

ਯੂਗਾਂਡਾ ਵਿੱਚ ਇਬੋਲਾ ਦਾ ਪ੍ਰਕੋਪ ਖ਼ਤਮ ਹੋ ਗਿਆ ਹੈ, ਪਰ ਇਸ ਦੇ ਗੁਆਂਢੀ ਦੇਸ਼ ਕਾਂਗੋ ਵਿੱਚ ਇਹ ਹਾਲੇ ਕਾਬੂ ਵਿੱਚ ਨਹੀਂ ਆਇਆ। ਵਿਸ਼ਵ ਸਿਹਤ ਸੰਗਠਨ (WHO) ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਗਾਂਡਾ ਸਰਕਾਰ ਨੇ 28 ਜੁਲਾਈ ਨੂੰ ਦੇਸ਼ ਨੂੰ ਇਬੋਲਾ ਮੁਕਤ ਐਲਾਨਿਆ ਸੀ। ਉੱਥੇ ਇਸ ਬਿਮਾਰੀ ਦੇ 20 ਮਾਮਲੇ ਸਾਹਮਣੇ ਆਏ ਅਤੇ 2 ਲੋਕਾਂ ਦੀ ਮੌਤ ਹੋਈ।
15-newborn-babies-killed-in-fire-at-islamabad-hospital-nursery
Punjabi

ਇਸਲਾਮਾਬਾਦ ਦੇ ਹਸਪਤਾਲ ’ਚ ਲੱਗੀ ਭਿਆਨਕ ਅੱਗ, 15 ਨਵਜੰਮੇ ਬੱਚਿਆਂ ਦੀ ਮੌਤ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ 15 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਗਾਇਨੀਕੋਲੋਜੀ ਵਾਰਡ ਦੀ ਨਰਸਰੀ ਵਿੱਚ ਵਾਪਰੀ। ਹਸਪਤਾਲ ਦੇ ਅਧਿਕਾਰੀਆਂ ਅਨੁਸਾਰ,ਹਾਦਸੇ ਸਮੇਂ ਨਰਸਰੀ ਵਿੱਚ 16 ਨਵਜੰਮੇ ਬੱਚੇ ਮੌਜੂਦ ਸਨ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੂੰ ਬਚਾਇਆ ਗਿਆ।
16-year-old-arrested-after-threats-to-shoot-students-at-northern-alberta-school
Punjabi

ਉੱਤਰੀ ਐਲਬਰਟਾ ’ਚ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ, 16 ਸਾਲਾ ਨੌਜਵਾਨ ਗ੍ਰਿਫ਼ਤਾਰ

ਉੱਤਰੀ ਐਲਬਰਟਾ ਵਿੱਚ ਇੱਕ 16 ਸਾਲਾ ਨੌਜਵਾਨ ਨੂੰ ਸਕੂਲ ਦੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਧਮਕੀ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਦਿੱਤੀ ਗਈ ਸੀ। ਆਰ.ਸੀ.ਐਮ.ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮੈਨਿੰਗ ਵਿੱਚ ਇੱਕ ਵਿਦਿਆਰਥੀ ਵੱਲੋਂ ਸਕੂਲ ਦੇ ਪਹਿਲੇ ਦਿਨ ਹੋਰ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਦੀ ਰਿਪੋਰਟ ਮਿਲੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link