Jan 14, 2023 1:47 AM - The Canadian Press

ਐਲਿਕਜ਼ੈਂਡਰਾ ਲੋਟਿਟ ਪਹਿਲੀ ਕਨੇਡੀਅਨ ਬਣ ਗਈ ਹੈ ਜੋ ਮਹਿਲਾਵਾਂ ਦੇ ਸਕੀ ਜੰਪ 'ਚ ਵਰਲਡ ਕੱਪ ਗੋਲਡ ਮੈਡਲ ਜਿੱਤਣ 'ਚ ਕਾਮਯਾਬ ਹੋ ਗਈ ਹੈ।
ਜਾਪਾਨ ਦੇ ਜ਼ਾਓ 'ਚ ਨੌਰਮਲ ਹਿਲ ਕੰਪੀਟੀਸ਼ਨ 'ਚ ਕਨੇਡੀਅਨ ਖਿਡਾਰਨ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ।
ਕੈਲਗਰੀ ਤੋਂ ਵਾਸਤਾ ਰੱਖਣ ਵਾਲੀ 19 ਸਾਲਾ ਖਿਡਾਰਨ ਨੇ 240.3 ਪਾਇੰਟਸ ਨਾਲ ਪਹਿਲਾ ਸਥਾਨ ਹਾਸਿਲ ਕੀਤਾ।
ਉਨ੍ਹਾਂ ਕਿਹਾ ਕਿ ਜਿੱਤ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਇਸੇ ਈਵੈਂਟ 'ਚ ਦੂਜਾ ਅਤੇ ਤੀਜਾ ਸਥਾਨ ਆਸਟਰੀਆ ਦੀਆਂ ਖਿਡਾਰਨਾਂ ਦੇ ਨਾਮ ਰਿਹਾ।
ਇਸ ਤੋਂ ਪਹਿਲਾਂ ਪੁਰਸ਼ਾਂ 'ਚ ਕੈਨੇਡਾ ਦੇ ਹੋਰਸਟ ਬੁਲਾਉ ਨੇ 1983 ਅਤੇ ਸਟੀਵ ਕੌਲਿਨਸ ਨੇ 1980 'ਚ ਇਸੇ ਈਵੈਂਟ 'ਚ ਗੋਲਡ ਮੈਡਲ ਜਿੱਤੇ ਸਨ।




