Oct 5, 2021 1:16 AM -

ਕੈਨੇਡਾ ਅਤੇ ਅਮਰੀਕਾ ਵਿਚਾਲੇ ਦੀ ਸਭ ਤੋਂ ਵਿਅਸਤ ਕਰਾਸਿੰਗ ਨੂੰ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਇੱਕ ਜਾਂਚ ਦੌਰਾਨ ਕੁਝ ਧਮਾਕਾਖੇਜ ਸਮਗਰੀ ਬਰਾਮਦ ਹੋਣ ਤੋਂ ਬਾਅਦ ਇਹ ਰਸਤਾ ਬੰਦ ਕੀਤਾ ਗਿਆ ਸੀ।
ਇੱਕ ਵਾਹਨ 'ਚ ਐਕਸਪਲੋਸਿਵ ਸਮਗਰੀ ਮਿਲਣ ਤੋਂ ਬਾਅਦ ਅੰਬੈਸਡਰ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਸੀ।
ਇਹ ਪੁਲ ਔਂਟੈਰੀਓ ਦੇ ਵਿੰਡਸਰ ਨੂੰ ਅਮਰੀਕਾ ਦੇ ਡੈਟ੍ਰਾਇਟ ਨਾਲ ਜੋੜਦਾ ਹੈ।
ਵਿੰਡਸਰ ਪੁਲਿਸ ਦਾ ਕਹਿਣਾ ਸੀ ਕਿ ਬਾਰਡਰ ਏਜੈਂਸੀ ਨੇ ਉਨ੍ਹਾਂ ਨੂੰ ਸਾਵਧਾਨ ਕੀਤਾ ਸੀ ਅਤੇ ਅੱਜ ਸਵੇਰੇ ਇੱਕ ਵਾਹਨ 'ਚ ਐਕਸਪਲੋਸਿਵਸ ਮਿਲੇ। ਮਾਮਲੇ 'ਚ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ।
ਹਾਲਾਂਕਿ ਮਾਮਲੇ ਦੀ ਬਹੁਤੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।




