16.1C Vancouver
ADS

Apr 1, 2026 6:09 PM - Connect Newsroom - Jasmine Singh with files from The Canadian Press

ਵਪਾਰਕ ਲਾਂਘੇ ਨੂੰ ਮੁੜ ਖੁਲ੍ਹਵਾਉਣ ਲਈ ਕੈਨੇਡਾ ਲਵੇਗਾ ਬਹੁ-ਦੇਸ਼ੀ ਬੈਠਕ ਵਿਚ ਹਿੱਸਾ

Share On
anand-to-join-u-k-led-talks-on-strait-of-hormuz-as-conflict-disrupts-global-oil-shipments
Foreign Affairs Minister Anita Anand speaks during a press availability in Ottawa before departing for international talks on the Strait of Hormuz. (Photo: The Canadian Press)

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀਰਵਾਰ ਨੂੰ ਯੂ. ਕੇ.ਦੀ ਮੇਜ਼ਬਾਨੀ ਵਿਚ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ ਹੋਣ ਵਾਲੀ ਇੱਕ ਬਹੁ-ਦੇਸ਼ੀ ਬੈਠਕ ਵਿਚ ਹਿੱਸਾ ਲੈਣਗੇ। ਇਸ ਮੀਟਿੰਗ ਦਾ ਮੁੱਖ ਉਦੇਸ਼ ਇਸ ਵਪਾਰਕ ਲਾਂਘੇ ਨੂੰ ਮੁੜ ਖੁਲ੍ਹਵਾਉਣ ਲਈ ਸਿਆਸੀ ਅਤੇ ਕੂਟਨੀਤਕ ਰਸਤੇ ਲੱਭਣਾ ਹੈ। ਆਨੰਦ ਨੇ ਸਪੱਸ਼ਟ ਕੀਤਾ ਹੈ ਕਿ ਜੰਗਬੰਦੀ ਹੁੰਦੇ ਹੀ ਕੈਨੇਡਾ ਇਸ ਸਮੁੰਦਰੀ ਰਸਤੇ ਨੂੰ ਸੁਰੱਖਿਅਤ ਬਣਾਉਣ ਵਿਚ ਮਦਦ ਲਈ ਪਿੱਛੇ ਨਹੀਂ ਹਟੇਗਾ।

ਹਾਲਾਂਕਿ,ਲਿਬਰਲ ਸਰਕਾਰ ਨੇ ਅਜੇ ਤੱਕ ਕਿਸੇ ਖਾਸ ਫ਼ੌਜੀ ਜਾਂ ਸੁਰੱਖਿਆ ਕਦਮ ਬਾਰੇ ਅੰਤਿਮ ਫੈਸਲਾ ਨਹੀਂ ਲਿਆ ਹੈ। ਈਰਾਨ ਜੰਗ ਕਾਰਨ ਇਸ ਰਸਤੇ ਤੋਂ ਹੋਣ ਵਾਲੀ ਤੇਲ ਅਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਪਿਛਲੇ ਇੱਕ ਮਹੀਨੇ ਵਿਚ ਵਿਸ਼ਵ ਪੱਧਰ 'ਤੇ ਤੇਲ ਕੀਮਤਾਂ ਵਿਚ ਉਛਾਲ ਆਇਆ ਹੈ। ਮੰਤਰੀ ਅਨੰਦ ਹੁਣੇ ਹੀ ਸਾਊਦੀ ਅਰਬ ਦੇ ਦੌਰੇ ਤੋਂ ਪਰਤੇ ਹਨ।

ਭਾਵੇਂ ਉਨ੍ਹਾਂ ਦੇ ਪਹੁੰਚਣ ਤੋਂ ਇੱਕ ਰਾਤ ਪਹਿਲਾਂ ਸਾਊਦੀ ਅਰਬ 'ਤੇ ਜਵਾਬੀ ਹਮਲੇ ਹੋਏ ਸਨ, ਫਿਰ ਵੀ ਉਨ੍ਹਾਂ ਨੇ ਰਿਆਦ ਜਾਣਾ ਜ਼ਰੂਰੀ ਸਮਝਿਆ ਤਾਂ ਜੋ 300 ਕੈਨੇਡੀਅਨਜ਼ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਾਊਦੀ ਸਰਕਾਰ ਦਾ ਧੰਨਵਾਦ ਕੀਤਾ ਜਾ ਸਕੇ। ਗਰਤਲਬ ਹੈ ਕਿ ਇਰਾਨ ਜੰਗ ਨੂੰ ਅੱਜ 32 ਦਿਨ ਬੀਤ ਚੁੱਕੇ ਹਨ। ਇਹ ਟਕਰਾਅ ਪੂਰੇ ਮਿਡਲ ਈਸਟ ਵਿਚ ਫੈਲ ਰਿਹਾ ਹੈ ਖ਼ਾਸਕਰ ਜਦੋਂ ਇਜ਼ਰਾਈਲ ਨੇ ਲੇਬਨਾਨ ਵਿਚ ਆਪਣੀਆਂ ਜ਼ਮੀਨੀ ਫ਼ੌਜਾਂ ਭੇਜ ਦਿੱਤੀਆਂ ਹਨ।

Latest news

modi-trump-meet-at-g7-summit-in-france-ahead-of-bilateral-talks
Punjabi

ਜੀ7 ਸੰਮੇਲਨ ਦੌਰਾਨ ਪੀ.ਐਮ.ਮੋਦੀ ਅਤੇ ਟਰੰਪ ਦੀ ਹੋਈ ਮੁਲਾਕਾਤ, ਬੁੱਧਵਾਰ ਨੂੰ ਹੋਵੇਗੀ ਦੁਵੱਲੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਰਾਂਸ ਵਿੱਚ ਜੀ7 ਸੰਮੇਲਨ ਵਿੱਚ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ। 16 ਮਹੀਨਿਆਂ ਬਾਅਦ ਹੋਈ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਲਈ ਫਰਾਂਸ ਦੇ ਏਵੀਅਨ ਵਿੱਚ ਹਨ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਕ ਮੀਟਿੰਗਾਂ ਵਿੱਚ ਹਿੱਸਾ ਲੈਣਗੇ।
four-year-old-girl-dies-after-being-struck-by-vehicle-in-northeast-edmonton
Punjabi

ਐਡਮਿੰਟਨ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਹੋਈ ਮੌਤ

ਐਡਮਿੰਟਨ ਵਿੱਚ ਐਤਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ 5:15 ਵਜੇ ਦੇ ਕਰੀਬ 66 ਸਟ੍ਰੀਟ ਅਤੇ 170 ਐਵੇਨਿਊ ਨੇੜੇ ਵਾਪਰਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਆਪਣੀ ਮਾਂ ਨਾਲ ਇੱਕ ਪਾਰਕਿੰਗ ਲਾਟ ਵਿੱਚ ਪੈਦਲ ਚੱਲ ਰਹੀ ਸੀ।
b-c-considers-new-hydroelectric-project-on-peace-river-as-electricity-demand-projected-to-rise
Punjabi

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਕਰ ਰਹੀ ਵਿਚਾਰ

ਬੀ.ਸੀ. ਸਰਕਾਰ ਸੂਬੇ ਵਿਚ ਨਵਾਂ ਹਾਈਡ੍ਰੋ ਇਲ਼ੈਕਟ੍ਰਿਕ ਪ੍ਰਾਜੈਕਟ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਬੀ.ਸੀ. ਹਾਈਡ੍ਰੋ ਮੁਤਾਬਕ ਸੂਬੇ ਵਿੱਚ ਬਿਜਲੀ ਦੀ ਮੰਗ 2030 ਤੱਕ ਲਗਭਗ 20 ਫੀਸਦੀ ਅਤੇ 2050 ਤੱਕ ਤਕਰੀਬਨ 50 ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ।
punjab-government-plans-1-000-crore-additional-market-borrowing-in-june
Punjabi

ਪੰਜਾਬ ਸਰਕਾਰ ਹਜ਼ਾਰ ਕਰੋੜ ਦਾ ਚੁੱਕੇਗੀ ਹੋਰ ਕਰਜ਼ਾ

ਪੰਜਾਬ ਸਰਕਾਰ ਵਿੱਤੀ ਸਾਲ 2026-27 ਦੇ ਤੀਜੇ ਮਹੀਨੇ,ਜੂਨ ਵਿੱਚ ਬਾਜ਼ਾਰ ਤੋਂ 1,000 ਕਰੋੜ ਰੁਪਏ ਦਾ ਮੁੜ ਤੋਂ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੋ ਵੀ ਜਿਆਦਾ ਭਾਰੀ ਹੋ ਜਾਵੇਗੀ। ਦੱਸ ਦੇਈਏ ਕਿ ਇਸ ਨਵੇਂ ਕਰਜ਼ੇ ਦੇ ਨਾਲ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸੂਬੇ ਦਾ ਕੁੱਲ ਕਰਜ਼ਾ 6,300 ਕਰੋੜ ਰੁਪਏ ਹੋ ਜਾਵੇਗਾ। ਸਰਕਾਰ ਨੇ ਅਪ੍ਰੈਲ ਵਿੱਚ 2,800 ਕਰੋੜ ਰੁਪਏ ਅਤੇ ਮਈ ਵਿੱਚ 2,500 ਕਰੋੜ ਰੁਪਏ ਉਧਾਰ ਲਏ ਸਨ।
oil-prices-fall-as-markets-respond-to-prospects-of-u-s-iran-peace-deal
Punjabi

ਅਮਰੀਕਾ-ਈਰਾਨ ਸਮਝੌਤੇ ਦੀ ਬਣੀ ਸਹਿਮਤੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ

ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਬਣੀ ਸਹਿਮਤੀ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੱਚਾ ਤੇਲ 3 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਬ੍ਰੈਂਟ ਕਰੂਡ 2.4 ਫੀਸਦੀ ਘੱਟ ਕੇ $81.15 ਪ੍ਰਤੀ ਬੈਰਲ ਹੋ ਗਿਆ। ਇਹ 4 ਮਾਰਚ ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link