Aug 26, 2021 9:09 PM -

ਸਰੀ 'ਚ ਪੁਲਿਸ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਪੁਲਿਸ ਦੀ ਮਦਦ ਕੀਤੀ ਜਿਸ ਨਾਲ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ।
ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਇੱਕ ਭਰੀ ਹੋਈ ਬੰਦੂਕ ਬਰਾਮਦ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਇਹਨਾਂ ਲੋਕਾਂ ਦੇ ਲੋਅਰ ਮੇਨਲੈਂਡ ਦੇ ਗੈਂਗਸ ਨਾਲ ਸੰਬੰਧ ਹਨ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਇੱਕ ਵਾਹਨ ਚਾਲਕ ਨੂੰ 60 ਐਵੀਨਿਊ ਅਤੇ 168 ਸਟ੍ਰੀਟ ਕੋਲ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਮਾਮਲਾ ਕਿਸੇ ਵਾਇਓਲੇਸ਼ਨ ਨਾਲ ਸੰਬੰਧਤ ਸੀ ਅਤੇ ਘਟਨਾ 21 ਅਗਸਤ ਦੀ ਦੱਸੀ ਗਈ।
ਐਸ.ਯੂ.ਵੀ. ਚਾਲਕ ਨੇ ਗੱਡੀ ਨਹੀਂ ਰੋਕੀ ਅਤੇ ਤੇਜ਼ ਰਫਤਾਰ 'ਤੇ ਮੌਕੇ ਤੋਂ ਨਿਕਲ ਗਿਆ।
ਹੋਰ ਅਫ਼ਸਰਾਂ ਨੇ ਮੌਕੇ 'ਤੇ ਪਹੁੰਚ ਕੀਤੀ ਅਤੇ ਕੁਝ ਸਮੇਂ ਬਾਅਦ ਇਹ ਲੋਕ ਗੱਡੀ ਨੂੰ ਟਰੈਫਿਕ ਵਿੱਚ ਛੱਡ ਕੇ ਦੌੜ ਨਿਕਲੇ।
ਅਫ਼ਸਰਾਂ ਨੂੰ ਲੋਕਾਂ ਨੇ ਦੱਸਿਆ ਕਿ ਸ਼ੱਕੀ ਕਿਸ ਦਿਸ਼ਾ 'ਚ ਭੱਜੇ ਸਨ।
ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਦੌਰਾਨ ਇੱਕ ਭਰੀ ਹੋਈ ਬੰਦੂਕ ਮਿਲੀ।
ਫਿਲਹਾਲ ਕੋਈ ਦੋਸ਼ ਤੈਅ ਨਹੀਂ ਕੀਤੇ ਗਏ ਹਨ ਪਰ ਮਾਮਲੇ 'ਚ ਜਾਂਚ ਜਾਰੀ ਹੈ।




