22.18C Vancouver
ADS

Apr 19, 2024 6:53 PM - Connect Newsroom

ਅਰਵਿੰਦ ਖੰਨਾ ਸੰਗਰੂਰ ਤੋਂ ਹੋ ਸਕਦੇ ਹਨ ਭਾਜਪਾ ਦੇ ਉਮੀਦਵਾਰ

Share On
arvind-khanna-may-be-bjps-candidate-from-sangrur
At present, Simranjit Singh Mann is the Member of Parliament from here who is again contesting the elections.(Photo: Facebook/Arvind Khanna)

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ’ਤੇ ਭਾਜਪਾ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਇਸ ਸੀਟ ਤੋਂ ਉਹ ਇੱਕ ਵਾਰ ਕਾਂਗਰਸ ਵਲੋਂ ਵੀ ਲੋਕ ਸਭਾ ਚੋਣ ਲੜ ਚੁੱਕੇ ਹਨ। ਮੌਜੂਦਾ ਸਮੇਂ ਸਿਮਰਨਜੀਤ ਸਿੰਘ ਮਾਨ ਇੱਥੋਂ ਸੰਸਦ ਮੈਂਬਰ ਹਨ ਜੋ ਫਿਰ ਤੋਂ ਚੋਣ ਲੜ ਰਹੇ ਹਨ।

ਉੱਥੇ ਹੀ ਕਾਂਗਰਸ ਨੇ ਇੱਥੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਕਬਾਲ ਸਿੰਘ ਝੂੰਦਾ ਉਮੀਦਵਾਰ ਹਨ। ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਚੋਣ ਲੜ ਰਹੇ ਹਨ। ਭਗਵੰਤ ਮਾਨ ਲਈ ਇਹ ਹਲਕਾ ਕਾਫੀ ਮਹੱਤਵਪੂਰਨ ਹੈ, ਉਹ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ ਸਨ।

ਮੁੱਖ ਮੰਤਰੀ ਬਣਨ ਮਗਰੋਂ ਉਨ੍ਹਾਂ ਨੂੰ 2022 ਵਿਚ ਇਹ ਸੀਟ ਖਾਲੀ ਕਰਨੀ ਪਈ ਸੀ, ਜਿਸ ਮਗਰੋਂ ਇਹ ਸੀਟ ਸਿਮਰਨਜੀਤ ਸਿੰਘ ਮਾਨ ਜਿੱਤੇ ਸਨ। ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਫਸਵੇਂ ਮੁਕਾਬਲੇ ਵਿਚ 5,822 ਵੋਟਾਂ ਨਾਲ ਹਰਾਇਆ ਸੀ।

Latest news

petition-to-remove-u-s-ambassador-pete-hoekstra-surpasses-225-000-signatures
Punjabi

ਹੋਇਕਸਟਰਾ ਨੂੰ ਹਟਾਉਣ ਦੀ ਪਟੀਸ਼ਨ ’ਤੇ ਦਸਤਖ਼ਤ 2.25 ਲੱਖ ਤੋਂ ਪਾਰ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ ਚੱਲ ਰਹੀ ਪਟੀਸ਼ਨ 'ਤੇ ਦਸਤਖ਼ਤ 225,000 ਤੋਂ ਪਾਰ ਹੋ ਗਏ ਹਨ। ਹਾਲਾਂਕਿ, ਮਾਹਰਾਂ ਦਾ ਤਰਕ ਹੈ ਕਿ ਹੋਇਕਸਟਰਾ ਦੇ actions ਉਸ ਪੱਧਰ ਤੱਕ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।
canadian-exports-face-50-per-cent-tariff-threat-as-carney-speaks-with-trump
Punjabi

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਦਾ ਖ਼ਤਰਾ, ਕਾਰਨੀ ਨੇ ਟਰੰਪ ਨਾਲ ਕੀਤੀ ਫੋਨ 'ਤੇ ਗੱਲਬਾਤ

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
b-c-conservatives-slam-eby-cabinet-shuffle
Punjabi

ਬੀ.ਸੀ. ਕੰਜ਼ਰਵੇਟਿਵਜ਼ ਵੱਲੋਂ ਈਬੀ ਦੇ ਕੈਬਨਿਟ ਫੇਰਬਦਲ ਦੀ ਤਿੱਖੀ ਆਲੋਚਨਾ

ਬੀ.ਸੀ.ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਅਤੇ ਸਰੀ-ਕਲੋਵਰਡੇਲ ਦੀ ਵਿਧਾਇਕ ਏਲੇਨੋਰ ਸਟਰਕੋ ਨੇ ਪ੍ਰੀਮੀਅਰ ਡੇਵਿਡ ਈਬੀ ਦੇ ਨਵੇਂ ਕੈਬਨਿਟ ਫੇਰਬਦਲ 'ਤੇ ਤਿੱਖੇ ਹਮਲੇ ਕੀਤੇ ਹਨ। ਰਸਟੈਡ ਨੇ ਸੂਬਾ ਸਰਕਾਰ ਵਿਚ ਹੋਈਆਂ ਨਵੀਂਆਂ ਨਿਯੁਕਤੀਆਂ ਜਿਸ ਵਿਚ ਜੋਸੀ ਓਸਬੋਰਨ ਨੂੰ ਵਿੱਤ ਮੰਤਰਾਲਾ ਅਤੇ ਰਵੀ ਕਾਹਲੋਂ ਨੂੰ ਹੈਲਥ ਮਿਨਿਸਟਰੀ ਸੌਂਪੀ ਗਈ ਹੈ ਨੂੰ ਮਹਿਜ਼ ਕੁਰਸੀਆਂ ਦੀ ਅਦਲਾ-ਬਦਲੀ ਕਰਾਰ ਦਿੱਤਾ ਹੈ।
shots-fired-at-abbotsford-home-while-family-was-sleeping
Punjabi

ਐਬਟਸਫੋਰਡ ਵਿਚ ਇੱਕ ਘਰ ’ਤੇ ਚੱਲੀਆਂ ਗੋਲੀਆਂ, ਸੁੱਤੇ ਪਰਿਵਾਰ ਦਾ ਹੋਇਆ ਬਚਾਅ

ਐਬਟਸਫੋਰਡ ਵਿਚ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਤਵਾਰ ਰਾਤ ਲਗਭਗ 1 ਵਜੇ ਮੈਕਮਿਲਨ ਰੋਡ ਨੇੜੇ ਐਂਡਰਬੀ ਸਟ੍ਰੀਟ ਦੇ 2100 ਬਲਾਕ ਵਿਚ ਸਥਿਤ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੋਲੀਆਂ ਸਿੱਧੀਆਂ ਘਰ ਦੀ ਇਮਾਰਤ 'ਤੇ ਲੱਗੀਆਂ ਸਨ।
bjp-announces-major-organisational-reshuffle-ahead-of-2027-punjab-assembly-polls
Punjabi

2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੇਰਬਦਲ, ਮਨਪ੍ਰੀਤ ਬਾਦਲ ਤੇ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਪੰਜਾਬ ਨਾਲ ਜੁੜੇ ਦੋ ਅਹਿਮ ਚਿਹਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਫੈਸਲਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link