11.07C Vancouver
ADS

Mar 19, 2024 4:05 PM - The Canadian Press

ਬ੍ਰਾਇਨ ਮੁਲਰੋਨੀ ਦੀ ਮ੍ਰਿਤਕ ਦੇਹ ਪਹੁੰਚੀ ਔਟਵਾ, ਕਈ ਲੋਕਾਂ ਵਲੋਂ ਦਿੱਤੀ ਗਈ ਸ਼ਰਧਾਂਜਲੀ

Share On
as-former-prime-minister-mulroney-lies-in-state-public-tributes-in-ottawa-begin
The former prime minister's casket is being brought to the Sir John A. Macdonald building opposite Parliament Hill this morning.(Photo: The Canadian Press)

ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਰਹੇ ਬ੍ਰਾਇਨ ਮੁਲਰੋਨੀ ਦੀ ਮ੍ਰਿਤਕ ਦੇਹ ਅੱਜ ਔਟਵਾ ਵਿਖੇ ਪਹੁੰਚ ਗਈ ਹੈ, ਕੈਨੇਡਾ ਦੇ ਝੰਡੇ ਵਿਚ ਲਪਟੇ ਉਨ੍ਹਾਂ ਦੇ ਤਾਬੂਤ ਨੂੰ ਪਾਰਲੀਮੈਂਟ ਸਾਹਮਣੇ ਸਰ ਜੌਹਨ ਏ ਮੈਕਡੋਨਲਡ ਇਮਾਰਤ ਦੇ ਹਾਲ ਵਿਚ ਰੱਖਿਆ ਗਿਆ ਹੈ, ਜਿੱਥੇ ਸਵੇਰੇ ਉਨ੍ਹਾਂ ਨੂੰ ਵੀ.ਆਈ.ਪੀ. ਵਲੋਂ ਸ਼ਰਧਾਂਜਲੀ ਦਿੱਤੀ ਗਈ, ਆਮ ਲੋਕ ਵੀ ਇਸ ਵਿਚ ਸ਼ਾਮਲ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਗਵਰਨਰ ਜਨਰਲ ਅਤੇ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰੇ ਸਮੇਤ ਕਈ ਹੋਰ ਸਿਆਸਤਦਾਨਾਂ ਵਲੋਂ ਮੁਲਰੋਨੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਨਾਲ ਸਮਾਂ ਵੀ ਬਿਤਾਇਆ ਗਿਆ। ਸੋਮਵਾਰ ਜਦੋਂ ਹਾਊਸ ਆਫ਼ ਕਾਮਨ ਵਿਚ ਮੁਲਰੋਨੀ ਨੂੰ ਸਿਆਸਤਦਾਨਾਂ ਵਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਉਸ ਸਮੇਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਹਾਊਸ ਦੀ ਗੈਲਰੀ ਵਿਚ ਬੈਠੇ ਸਨ।

ਸ਼ੁਭਚਿੰਤਕ ਜੋ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਨ ਉਹ ਅੱਜ ਸ਼ਾਮ 6 ਵਜੇ ਤੱਕ ਜਾਂ ਬੁੱਧਵਾਰ ਸਵੇਰ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਵਿਜ਼ਿਟ ਕਰ ਸਕਦੇ ਹਨ। ਸੈਲਾਨੀਆਂ ਨੂੰ ਸੁਰੱਖਿਆ ਸਕ੍ਰੀਨਿੰਗ ਵਿਚੋਂ ਲੰਘਣਾ ਹੋਵੇਗਾ, ਇਸ ਤੋਂ ਇਲਾਵਾ ਸੰਸਦ ਹਿੱਲ ਨੇੜੇ ਕਈ ਡਾਊਨਟਾਊਨ ਦੀਆਂ ਸੜਕਾਂ ਬੰਦ ਹਨ। ਮੁਲਰੋਨੀ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਮਾਂਟਰੀਆਲ ਵਿਖੇ ਹੋਵੇਗਾ।

Latest news

calgary-police-seek-public-help-to-locate-suspect-after-assault
Punjabi

ਕੈਲਗਰੀ 'ਚ ਵਾਪਰੀ ਹਿੰਸਕ ਝੜਪ ਤੋਂ ਬਾਅਦ 3 ਵਿਅਕਤੀ ਜਖਮੀ, ਸ਼ੱਕੀ ਦੀ ਕੀਤੀ ਜਾ ਰਹੀ ਭਾਲ

ਕੈਲਗਰੀ ਵਿਚ ਸ਼ੁੱਕਰਵਾਰ ਦੇਰ ਰਾਤ ਵਾਪਰੀ ਹਿੰਸਕ ਝੜਪ ਵਿਚ 3 ਵਿਅਕਤੀ ਜ਼ਖਮੀ ਹੋ ਗਏ, ਇਸ ਮਾਮਲੇ ਵਿੱਚ ਲੋਕਾਂ ਤੋਂ ਮਦਦ ਮੰਗੀ ਗਈ ਹੈ, ਜਿਸ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਰਾਤ ਕਰੀਬ 11:40 ਵਜੇ 219 10 ਐਵੇਨਿਊ ਸਾਊਥ ਵੈਸਟ 'ਤੇ ਸਥਿਤ ਸਪੈਂਕੀ ਸੈਲੂਨ ਵਿਖੇ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ।
third-shooting-near-schools-in-fort-st-john-in-a-month-police-investigating
Punjabi

ਫੋਰਟ ਸੇਂਟ ਜੌਨ ਵਿੱਚ ਸਕੂਲਾਂ ਨੇੜੇ ਇੱਕ ਮਹੀਨੇ ਦੌਰਾਨ ਤੀਜੀ ਸ਼ੂਟਿੰਗ, ਪੁਲਿਸ ਵੱਲੋਂ ਜਾਂਚ ਜਾਰੀ

ਬੀ.ਸੀ. ਦੇ ਫੋਰਟ ਸੇਂਟ ਜੌਨ ਵਿਚ ਪੁਲਿਸ ਵਲੋਂ ਇੱਕ ਸ਼ੂਟਿੰਗ ਦੀ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ 22 ਜੁਲਾਈ ਤੋਂ ਬਾਅਦ ਸ਼ਹਿਰ ਵਿਚ ਸਕੂਲਾਂ ਨੇੜੇ ਗੋਲੀਆਂ ਚੱਲਣ ਦੀ ਤੀਜੀ ਘਟਨਾ ਹੈ। ਪੁਲਿਸ ਮੁਤਾਬਕ, ਸ਼ੁੱਕਰਵਾਰ ਰਾਤ ਲਗਭਗ 10 ਵਜੇ 107A ਐਵੇਨਿਊ ਦੇ 8800 ਬਲਾਕ ਵਿਚ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
randhawa-says-he-will-seek-congress-ticket-only-from-dera-baba-nanak
Punjabi

ਸੁਖਜਿੰਦਰ ਸਿੰਘ ਰੰਧਾਵਾ ਦਾ ਸਪੱਸ਼ਟ ਐਲਾਨ:ਸਿਰਫ ਡੇਰਾ ਬਾਬਾ ਨਾਨਕ ਹਲਕੇ ਤੋਂ ਹੀ ਲਵਾਂਗੇ ਟਿਕਟ

ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਹੁਣ ਟਿਕਟਾਂ ਨੂੰ ਲੈ ਕੇ ਦੌੜ ਤੇਜ਼ ਹੋ ਗਈ ਹੈ। ਇਸ ਦੌਰਾਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਟਿਕਟ ਲੈਣੀ ਹੋਵੇਗੀ ਤਾਂ ਸਿਰਫ਼ ਇੱਕ ਟਿਕਟ ਲਈ ਜਾਵੇਗੀ ਅਤੇ ਉਹ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਹੀ ਹੋਵੇਗੀ।
canadas-inflation-rate-rises-to-3-per-cent-in-july
Punjabi

ਜੁਲਾਈ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3 ਫੀਸਦੀ ਹੋਈ

ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਵਿਚ ਵੱਧ ਕੇ ਸੈਂਟਰਲ ਬੈਂਕ ਦੇ ਟਾਰਗੇਟ ਤੋਂ ਬਾਹਰ ਤਿੰਨ ਫੀਸਦੀ ਹੋ ਗਈ ਹੈ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਮੁਦਰਾਸਫੀਤੀ ਵਿਚ ਇਹ ਤਾਜ਼ਾ ਤੇਜ਼ੀ ਪ੍ਰਮੁੱਖ ਤੌਰ 'ਤੇ ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਆਈ, ਜਦੋਂ ਕਿ ਗ੍ਰੋਸਰੀ ਸਟੋਰਾਂ ਵਿਚ ਕੋਸਟ ਪ੍ਰੈਸ਼ਰ ਇਸ ਦੌਰਾਨ ਘੱਟ ਦੇਖਣ ਨੂੰ ਮਿਲਿਆ।
two-homes-damaged-by-fire-in-port-coquitlam-about-12-people-displaced
Punjabi

ਪੋਰਟ ਕੋਕੁਇਟਲਮ ਵਿਚ ਦੋ ਘਰਾਂ ਨੂੰ ਲੱਗੀ ਅੱਗ, ਕਰੀਬ 12 ਲੋਕ ਹੋਏ ਬੇਘਰ

ਪੋਰਟ ਕੋਕੁਇਟਲਮ ਵਿਚ ਐਤਵਾਰ ਦੋ ਘਰਾਂ ਵਿਚ ਅੱਗ ਲੱਗਣ ਕਾਰਨ ਕਰੀਬ 12 ਲੋਕ ਬੇਘਰ ਹੋ ਗਏ। ਇਸ ਘਟਨਾ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਅੱਗ ਬੁਝਾਉਣ ਵਾਲੇ ਦਾ ਇੱਕ ਸਾਥੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ​ਘਟਨਾ ਸਥਾਨ ਦੀਆਂ ਤਸਵੀਰਾਂ ਵਿਚ Langan ਐਵੇਨਿਊ ਦੇ 1900 ਬਲਾਕ ਵਿਚ ਸਥਿਤ ਦੋ ਘਰਾਂ ਵਿਚੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link