May 2, 2022 10:04 PM - The Canadian Press

ਬੀ.ਸੀ. ਦੇ ਪ੍ਰਿੰਸ ਰੂਪਰਟ 'ਚ ਅੱਗ ਕਾਰਨ 2 ਇਮਾਰਤਾਂ ਨੁਕਸਾਨੀਆਂ ਗਈਆਂ ਹਨ।
ਅੱਗ ਲੱਗਣ ਦੀ ਘਟਨਾ ਐਤਵਾਰ ਰਾਤ ਕਰੀਬ 9 ਵਜੇ ਵਾਪਰੀ ਦੱਸੀ ਗਈ।
ਪ੍ਰਿੰਸ ਰੂਪਰਟ ਫਾਇਰ ਐਂਡ ਰੈਸਕਿਊ ਵੱਲੋਂ ਸਾਂਝੀ ਕੀਤੀ ਗਈਆਂ ਤਸਵੀਰਾਂ ਦਰਸ਼ਾਉਂਦੀਆਂ ਹਨ ਕਿ ਇੱਕ ਫੂਡ ਸਟੋਰ ਅਤੇ ਇੱਕ ਗਿਫਟ ਸ਼ੌਪ ਅੱਗ ਕਾਰਨ ਨੁਕਸਾਨੇ ਗਏ ਹਨ।
ਅੱਗ ਕਾਰਨ ਬੈਲਮੌਂਟ ਹੋਟਲ ਅਤੇ ਲਿਕਰ ਸਟੋਰ ਨੂੰ ਵੀ ਨੁਕਸਾਨ ਪਹੁੰਚਿਆ ਦੱਸਿਆ ਗਿਆ ਹੈ।
ਫਾਇਰ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਅੱਗ 'ਤੇ ਤੜਕੇ ਕਰੀਬ 2 ਵਜੇ ਤਕ ਕਾਬੂ ਪਾ ਲਿਆ ਗਿਆ ਸੀ।
ਹਾਲਾਂਕਿ ਇਸ ਤੋਂ ਬਾਅਦ ਵੀ ਕਰਿਊਸ ਮੌਕੇ 'ਤੇ ਰਹੇ ਤਾਂ ਜੋ ਹੌਟ ਸਪੌਟਸ ਦਾ ਧਿਆਨ ਰੱਖਿਆ ਜਾ ਸਕੇ ਅਤੇ ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਸਕੇ।




