May 13, 2021 7:27 PM -

ਹੋਮੀਸਾਈਡ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀ.ਸੀ. ਦੇ ਪੈਂਟੀਕਟਨ ਇਲਾਕੇ 'ਚ ਮ੍ਰਿਤ ਪਾਏ ਗਏ 2 ਲੋਕਾਂ ਵਿੱਚੋਂ ਇੱਕ ਮ੍ਰਿਤਕ ਦੀ ਪਛਾਣ ਕਰ ਲਈ ਹੈ।
ਆਰ.ਸੀ.ਐਮ.ਪੀ. ਦੇ ਸਾਊਥਈਸਟ ਡਿਸਟ੍ਰਿਕਟ ਮੇਜਰ ਕ੍ਰਾਈਮ ਯੂਨਿਟ (Southeast District major crime unit) ਨੇ ਦੱਸਿਆ ਹੈ ਕਿ ਦੂਜੇ ਵਿਅਕਤੀ ਦੀ ਪਛਾਣ ਹੋਣਾ ਬਾਕੀ ਹੈ।
ਦੋਵਾਂ ਪੀੜਤਾਂ ਦੀ ਔਟੋਪੀਸੀ ਸ਼ੁੱਕਰਵਾਰ ਨੂੰ ਹੋਣੀ ਹੈ।
ਯਾਦ ਰਹੇ ਸੋਮਵਾਰ ਨੂੰ ਨਾਰਮਾਤਾ ਕ੍ਰੀਕ ਦੇ ਕੋਲ 2 ਲੋਕਾਂ ਦੇ ਮ੍ਰਿਤ ਸ਼ਰੀਰ ਮਿਲੇ ਸਨ।
ਇਹ ਮੌਤਾਂ ਟਾਰਗੈਟਿਡ ਹਮਲੇ ਦਾ ਨਤੀਜਾ ਮੰਨੀਆਂ ਜਾ ਰਹੀਆਂ ਸਨ।
ਮ੍ਰਿਤ ਸ਼ਰੀਰਾਂ ਦੇ ਕੋਲ ਮਿਲਿਆ ਇੱਕ ਵਾਹਨ ਵੀ ਜਾਂਚ ਦਾ ਵਿਸ਼ਾ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾ ਮੌਕੇ 2 ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਸੀ ਅਤੇ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸੂਚਿਤ ਕੀਤਾ ਜਾਵੇ।
ਕੌਰਪੋਰਲ ਜੈਸੀ ਓ'ਡੋਨਾਘੀ ਦਾ ਕਹਿਣਾ ਹੈ ਕਿ ਸ਼ੱਕੀ ਲੋਕਾਂ ਨੂੰ ਘਟਨਾ ਨਾਲ ਜੋੜਨ ਦੇ ਕੋਈ ਸਬੂਤ ਨਹੀਂ ਹਨ ਪਰ ਉਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਵਧੇਰੇ ਜਾਣਕਾਰੀ ਮਿਲ ਸਕਦੀ ਹੈ।




