16.4C Vancouver
ADS

Sep 14, 2023 7:29 PM - Connect News

ਬੀ.ਸੀ. 'ਚ ਖੇਡ ਦੇ ਮੈਦਾਨਾਂ, ਸਪਰੇਅ ਪੂਲ, ਸਕੇਟ ਪਾਰਕਾਂ ਦੇ ਨੇੜੇ ਨਸ਼ੀਲੇ ਪਦਾਰਥਾਂ ਦੀ ਵਰਤੋਂ 'ਤੇ ਲੱਗੀ ਪਾਬੰਦੀ

Share On
b-c-bans-drug-use-near-playgrounds-spray-pools-skate-parks
The Ministry of Mental Health and Addiction said that the ban will come into effect from September 18.

ਬ੍ਰਿਟਿਸ਼ ਕੋਲੰਬੀਆ ਵਿੱਚ ਖੇਡ ਦੇ ਮੈਦਾਨਾਂ, ਸਪਰੇਅ ਪੂਲ, ਵੈਡਿੰਗ ਪੂਲ ਅਤੇ ਸਕੇਟ ਪਾਰਕਾਂ 'ਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਜਨਤਕ ਥਾਵਾਂ ਜਿੱਥੇ ਪਰਿਵਾਰ ਅਤੇ ਬੱਚੇ ਇਕੱਠੇ ਹੁੰਦੇ ਹਨ ਉੱਥੇ 'ਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਰੱਖਣ ਤੇ ਵਰਤਣ 'ਤੇ ਪਾਬੰਦੀ ਲਗਾਉਣ ਲਈ ਹੈਲਥ ਕੈਨੇਡਾ ਤੋਂ ਮਨਜ਼ੂਰੀ ਮਿਲੀ ਗਈ ਹੈ।

ਵੀਰਵਾਰ ਨੂੰ ਇੱਕ ਬਿਆਨ ਵਿੱਚ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰਾਲੇ ਦਾ ਕਹਿਣਾ ਹੈ ਕਿ 18 ਸਤੰਬਰ ਤੋਂ ਇਹ ਪਾਬੰਦੀ ਲਾਗੂ ਹੋਵੇਗੀ।

ਖੇਡ ਦੇ ਮੈਦਾਨ, ਵੈਡਿੰਗ ਪੂਲ ਜਾਂ ਸਕੇਟ ਪਾਰਕ ਦੇ 15 ਮੀਟਰ ਦੇ ਅੰਦਰ ਨਸ਼ੀਲੇ ਪਦਾਰਥਾਂ ਨੂੰ ਰੱਖਣਾ ਗੈਰ-ਕਾਨੂੰਨੀ ਹੋਵੇਗੀ।

ਪੁਲਿਸ ਬੀ.ਸੀ. ਦੇ ਅਜਿਹੇ ਖੇਤਰਾਂ ਵਿੱਚ ਨਿਯੰਤਰਿਤ ਡਰੱਗਜ਼ ਅਤੇ ਸਬਸਟੈਂਸ ਐਕਟ ਨੂੰ ਲਾਗੂ ਕਰਨ ਦੇ ਯੋਗ ਹੋਵੇਗੀ, ਭਾਵੇਂ ਕਿ ਫੈਡਰਲ ਸਰਕਾਰ ਨੇ ਸੂਬੇ ਨੂੰ ਛੇ ਮਹੀਨੇ ਪਹਿਲਾਂ ਡਰੱਗ ਕਾਨੂੰਨ ਵਿੱਚ ਛੋਟ ਦਿੱਤੀ ਸੀ।

ਇਸ ਦੌਰਾਨ ਮੇਅਰ ਕੇਨ ਸਿਮ ਨੇ ਕਿਹਾ ਕਿ ਇਸ ਕਦਮ ਨਾਲ ਪਰਿਵਾਰ ਇਹਨਾਂ ਜਨਤਕ ਥਾਵਾਂ 'ਤੇ ਸੁਰੱਖਿਅਤ ਮਹਿਸੂਸ ਕਰਨਗੇ। ਮੰਤਰੀ ਜੈਨੀਫਰ ਵ੍ਹਾਈਟਸਾਈਡ ਨੇ ਕਿਹਾ ਉਨ੍ਹਾਂ ਨੇ ਹੈਲਥ ਕੈਨੇਡਾ ਤੋਂ ਇਸ ਸੋਧ ਦੀ ਬੇਨਤੀ ਕੀਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਹਿਰੀਲੇ-ਨਸ਼ੇ ਦੇ ਸੰਕਟ ਨਾਲ ਲੜਨ ਅਤੇ ਜਾਨਾਂ ਬਚਾਉਣ ਲਈ ਅਸੀਂ ਤਿਆਰ ਰਹੀਏ।

Latest news

mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link