16.28C Vancouver
ADS

Mar 4, 2025 5:45 PM - The Canadian Press

ਵਿੱਤ ਮੰਤਰੀ ਬ੍ਰੇਂਡਾ ਬੇਲੀ ਅੱਜ ਸੂਬੇ ਦਾ ਬਜਟ ਕਰਨਗੇ ਪੇਸ਼

Share On
b-c-budget-to-buffer-province-against-trumps-uncertainty-and-disorder-minister
The province goes into what could be a protracted North American trade war carrying a record deficit forecast of $9.4 billion this fiscal year.(Photo: The Canadian Press)

ਬੀ.ਸੀ. ਦੀ ਵਿੱਤ ਮੰਤਰੀ ਬ੍ਰੇਂਡਾ ਬੇਲੀ ਅੱਜ ਸੂਬੇ ਦਾ ਬਜਟ ਪੇਸ਼ ਕਰਨ ਜਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ ਦੀ ਅਰਥਵਿਵਸਥਾ ਨੂੰ ਸਥਿਰ ਅਤੇ ਮਜਬੂਤ ਕਰਨ 'ਤੇ ਵਿਸ਼ੇਸ਼ ਫੋਕਸ ਕੀਤਾ ਜਾਵੇਗਾ, ਨਾਲ ਹੀ ਅਮਰੀਕਾ ਦੇ ਭਾਰੀ ਟੈਰਿਫ ਦੇ ਮੱਦੇਨਜ਼ਰ ਸੂਬੇ 'ਤੇ ਕਰਜ਼ ਵਧਣ ਅਤੇ ਬਜਟ ਘਾਟਾ ਹੋਰ ਵੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਬਿਜ਼ਨਸ ਕੌਂਸਲ ਆਫ ਬੀ.ਸੀ. ਦੇ ਨੀਤੀ ਨਿਰਦੇਸ਼ਕ ਜੈਰੋ ਯੂਨਿਸ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਇਹ ਸਭ ਤੋਂ ਮੁਸ਼ਕਲ ਬਜਟ ਹੋਣ ਵਾਲਾ ਹੈ। ਸਭ ਦੀ ਨਜ਼ਰ ਟੈਰਿਫ ਨਾਲ ਸੂਬੇ ਦੇ ਰੈਵੇਨਿਊ ਅਤੇ ਨੌਕਰੀਆਂ 'ਤੇ ਪੈਣ ਵਾਲੇ ਅਨੁਮਾਨਾਂ 'ਤੇ ਹੋਵੇਗੀ।

ਯੂਨਿਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਨੌਕਰੀਆਂ ਨੂੰ ਸੁਰੱਖਿਆ ਦੇਣ ਲਈ ਕਾਰਜ ਯੋਜਨਾ ਬਣਾਉਣੀ ਹੋਵੇਗੀ, ਖਾਸ ਤੌਰ 'ਤੇ ਪ੍ਰਾਈਵੇਟ ਸੈਕਟਰ ਲਈ ਜਿੱਥੇ ਪੰਜ ਸਾਲਾਂ ਵਿਚ ਵਿਕਾਸ ਹੌਲੀ ਰਿਹਾ ਹੈ। ਗੌਰਤਲਬ ਹੈ ਕਿ ਪਿਛਲੀਆਂ ਸੂਬਾਈ ਚੋਣਾਂ ਦੌਰਾਨ ਬੀਸੀ ਐਨਡੀਪੀ ਨੇ ਇਸ ਸਾਲ ਦਾ ਬਜਟ ਘਾਟਾ 6.7 ਬਿਲੀਅਨ ਡਾਲਰ ਤੋਂ ਵੱਧ ਕੇ 9.6 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਸੀ।

Latest news

77-year-old-man-dies-in-suspected-homicide-in-fort-st-james
Punjabi

ਫੋਰਟ ਸੇਂਟ ਜੇਮਜ਼ ’ਚ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ, ਕੀਤੀ ਜਾ ਰਹੀ ਜਾਂਚ

ਫੋਰਟ ਸੇਂਟ ਜੇਮਜ਼ ਵਿਚ ਇੱਕ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਬੀ.ਸੀ. ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਹੈ।
calgary-man-charged-over-death-threat-against-pm-mark-carney
Punjabi

ਪੀ.ਐਮ. ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੈਲਗਰੀ ਵਾਸੀ ਗ੍ਰਿਫ਼ਤਾਰ

ਕੈਲਗਰੀ ਦੇ ਇੱਕ 31 ਸਾਲਾ ਵਿਅਕਤੀ ਵਿਰੁੱਧ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।​ਆਰ.ਸੀ.ਐਮ.ਪੀ. ਦੀ ਇੰਟੀਗ੍ਰੇਟਿਡ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ ਨੇ ਇੱਕ ਯੂਟਿਊਬ ਅਕਾਊਂਟ ਤੋਂ ਪ੍ਰਧਾਨ ਮੰਤਰੀ ਕਾਰਨੀ ਵਿਰੁੱਧ ਧਮਕੀ ਬਾਰੇ ਮਿਲੀ ਇਤਲਾਹ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
7-vancouver-island-mayors-elected-unopposed-ahead-of-b-c-municipal-elections
Punjabi

ਬੀ.ਸੀ. ਦੇ ਵੈਨਕੂਵਰ ਆਈਲੈਂਡ ਦੇ 7 ਸ਼ਹਿਰਾਂ ’ਚ ਮੇਅਰ ਬਿਨਾਂ ਮੁਕਾਬਲੇ ਚੁਣੇ ਗਏ

ਬੀ.ਸੀ. ਵਿਚ ਹੋਣ ਜਾ ਰਹੀਆਂ ਨਗਰ-ਪਾਲਿਕਾ ਚੋਣਾਂ ਦੀ ਜਨਰਲ ਵੋਟਿੰਗ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਆਈਲੈਂਡ ਦੇ ਸੱਤ ਸ਼ਹਿਰਾਂ ਵਿਚ ਬਿਨਾਂ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਸੱਤ ਨਗਰ ਪਾਲਿਕਾਵਾਂ ਵਿਚ ਸਿਡਨੀ, ਡੰਕਨ, ਲੈਂਟਜ਼ਵਿਲ, ਕੰਬਰਲੈਂਡ, ਕੋਮੋਕਸ, ਪੋਰਟ ਮੈਕਨੀਲ ਅਤੇ ਪੋਰਟ ਹਾਰਡੀ ਸ਼ਾਮਲ ਹਨ, ਜਿੱਥੇ ਮੇਅਰ ਦੀ ਦੌੜ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਨੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਹੈ।
shiromani-akali-dal-expels-former-mla-ravinder-singh-brahmpura
Punjabi

ਅਕਾਲੀ ਦਲ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ

ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕੀਤਾ ਗਿਆ ਹੈ।
carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link