10.19C Vancouver
ADS

Oct 15, 2024 3:51 PM - The Canadian Press

ਬੀ.ਸੀ. ਕੰਜ਼ਰਵੇਟਿਵ ਵਲੋਂ ਸਰੀ ਵਿਚ ਬੱਚਿਆਂ ਦਾ ਨਵਾਂ ਹਸਪਤਾਲ ਬਣਾਉਣ ਦਾ ਕੀਤਾ ਵਾਅਦਾ

Share On
b-c-conservatives-expected-to-release-costs-of-promises-days-before-election
Rustad also said the Conservatives would eliminate the provincial deficit of nearly $9 billion within two terms of government.(Photo: The Canadian Press)

ਬੀ.ਸੀ. ਕੰਜ਼ਰਵੇਟਿਵ ਵਲੋਂ ਸਰੀ ਵਿਚ ਬੱਚਿਆਂ ਦਾ ਨਵਾਂ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਕੰਜ਼ਰਵੇਟਿਵ ਲੀਡਰ ਜੌਨ ਰੁਸਟੈਡ ਨੇ ਕੱਲ੍ਹ ਇਹ ਐਲਾਨ ਕਰਦਿਆਂ ਕਿਹਾ ਕਿ ਜੇ ਉਹ ਆਗਾਮੀ ਚੋਣਾਂ ਜਿੱਤਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਸਰੀ ਵਿਚ ਬੱਚਿਆਂ ਦਾ ਨਵਾਂ ਹਸਪਤਾਲ ਬਣਾਏਗੀ।

ਰੁਸਟੈਡ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਵਧ ਰਹੇ ਸ਼ਹਿਰ ਨੂੰ ਵਧੇਰੇ ਸਿਹਤ ਸੇਵਾਵਾਂ ਦੀ ਬਹੁਤ ਜ਼ਰੂਰਤ ਹੈ ਅਤੇ ਇਹ ਨਵੀਂ ਸੁਵਿਧਾ ਬੇਕਰਵਿਊ ਸਕਾਈ ਟਰੇਨ ਸਟੇਸ਼ਨ ਨੇੜੇ 164 ਸਟ੍ਰੀਟ ਅਤੇ ਫਰੇਜ਼ਰ ਹਾਈਵੇ ’ਤੇ ਸਥਿਤ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਸਹੂਲਤ ਵਿੱਚ ਔਰਤਾਂ ਲਈ ਇੱਕ ਬਾਲ ਰੋਗ ਸੰਕਟਕਾਲੀਨ ਕਮਰਾ ਅਤੇ ਜਣੇਪਾ ਸੇਵਾਵਾਂ ਹੋਣਗੀਆਂ ਕਿਉਂਕਿ ਸ਼ਹਿਰ ਦੀ ਆਬਾਦੀ ਵਧ ਰਹੀ ਹੈ ਅਤੇ ਹਸਪਤਾਲ ਦੀ ਵਧੇਰੇ ਸਮਰੱਥਾ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹੈ।

ਹਾਲਾਂਕਿ ਰੁਸਟੈਡ ਵਲੋਂ ਇਸ ਹਸਪਤਾਲ ਦੀ ਕੁੱਲ ਲਾਗਤ ਅਤੇ ਟਾਈਮਲਾਈਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੂਜੇ ਪਾਸੇ ਬੀ.ਸੀ. ਐੱਨ.ਡੀ.ਪੀ. ਦਾ ਕਹਿਣਾ ਹੈ ਕਿ ਬੱਚਿਆਂ ਦੇ ਨਵੇਂ ਹਸਪਤਾਲ ਬਾਰੇ ਕੰਜ਼ਰਵੇਟਿਵ ਦਾ ਐਲਾਨ ਪਾਰਟੀ ਦੇ ਉਮੀਦਵਾਰਾਂ ਨਾਲ ਜੁੜੇ ਵਿਵਾਦ ਤੋਂ ਵੋਟਰਾਂ ਦਾ ਧਿਆਨ ਭਟਕਾਉਣ ਲਈ ਜਲਦਬਾਜ਼ੀ ਵਿੱਚ ਕੀਤਾ ਗਿਆ ਹੈ।

Latest news

tiktok-beauty-influencer-shot-dead-during-live-stream
Punjabi

ਮੈਕਸੀਕੋ 'ਚ ਲਾਈਵਸਟ੍ਰੀਮ ਕਰਦੀ ਸੋਸ਼ਲ ਮੀਡੀਆ ਇੰਫਲੂਐਂਸਰ ਦਾ ਕਤਲ

ਮੈਕਸੀਕੋ ਦੀ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦ ਉਹ ਟਿਕ-ਟੌਕ 'ਤੇ ਲਾਈਵਸਟ੍ਰੀਮ ਕਰ ਰਹੀ ਸੀ।
police-say-15-year-old-girl-hurt-in-prince-george-b-c-shooting
Punjabi

ਪ੍ਰਿੰਸ ਜਾਰਜ 'ਚ ਹੋਈ ਗੋਲੀਬਾਰੀ ਵਿੱਚ 15 ਸਾਲਾ ਕੁੜੀ ਜ਼ਖਮੀ

ਪ੍ਰਿੰਸ ਜਾਰਜ ਦੇ ਇੱਕ ਬੇਘਰ ਕੈਂਪ ਖੇਤਰ ਵਿਚ ਬੁੱਧਵਾਰ ਵੱਡੇ ਤੜਕੇ ਗੋਲੀਬਾਰੀ ਵਿਚ ਇੱਕ 15 ਸਾਲਾ ਕੁੜੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਆਰਸੀਐਮਪੀ ਮੁਤਾਬਕ, ਕੁੜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿੰਸ ਜਾਰਜ ਆਰਸੀਐਮਪੀ ਨੇ ਦੱਸਿਆ ਕਿ ਇਹ ਘਟਨਾ ਮੋਕਾਸਿਨ ਫਲੈਟ ਨਾਮਕ ਇਲਾਕੇ ਦੇ ਪੈਟਰੀਸ਼ੀਆ ਬੁਲੇਵਾਰਡ ਵਿਚ 1 ਵਜੇ ਦੇ ਕਰੀਬ ਵਾਪਰੀ।
vancouver-canucks-promote-adam-foote-to-head-coach-replacing-rick-tocchet
Punjabi

ਵੈਨਕੂਵਰ ਕੈਨਕਸ ਦੇ ਹੈੱਡ ਕੋਚ ਬਣੇ ਐਡਮ ਫੁੱਟ

ਵੈਨਕੂਵਰ ਕੈਨਕਸ ਦੇ ਸਹਾਇਕ ਕੋਚ- ਐਡਮ ਫੁੱਟ ਨੂੰ ਹੁਣ ਟੀਮ ਦੇ ਹੈੱਡ ਕੋਚ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਫ੍ਰੈਂਚਾਇਜ਼ੀ ਦੇ ਇਤਿਹਾਸ ਵਿਚ ਫੁੱਟ- 22ਵੇਂ ਹੈੱਡ ਕੋਚ ਹਨ ਅਤੇ ਉਨ੍ਹਾਂ ਰਿਕ ਟੋਚੇਟ ਦੀ ਥਾਂ ਲਈ ਹੈ, ਜੋ 29 ਅਪ੍ਰੈਲ ਨੂੰ ਕੈਨਕਸ ਤੋਂ ਅਲੱਗ ਹੋ ਗਏ ਸਨ। 53 ਸਾਲਾ ਐਡਮ ਫੁੱਟ ਜਨਵਰੀ 2023 ਤੋਂ ਵੈਨਕੂਵਰ ਕੈਨਕਸ ਦੇ ਸਹਾਇਕ ਕੋਚ ਸਨ।
newfoundland-construction-worker-jacob-lewis-wins-1-million-canadas-got-talent-prize
Punjabi

ਨਿਊਫਾਊਂਡਲੈਂਡ ਦੇ ਇੱਕ ਉਸਾਰੀ ਵਰਕਰ ਨੇ ਇਸ ਸੀਜ਼ਨ ਦੇ ਕੈਨੇਡਾ ਗੌਟ ਟੈਲੇਂਟ ਦਾ ਜਿੱਤਿਆ ਖਿਤਾਬ

ਨਿਊਫਾਊਂਡਲੈਂਡ ਦੇ ਇੱਕ ਉਸਾਰੀ ਵਰਕਰ ਨੇ ਇਸ ਸੀਜ਼ਨ ਦੇ ਕੈਨੇਡਾ ਗੌਟ ਟੈਲੇਂਟ ਦਾ ਖਿਤਾਬ ਜਿੱਤਿਆ ਹੈ, ਜਿਸ ਨੂੰ $1-ਮਿਲੀਅਨ ਪੁਰਸਕਾਰ ਦੇ ਰੂਪ ਵਿਚ ਮਿਲਣਗੇ। ਜੈਕਬ ਲੁਈਸ ਨੇ ਬੀਤੀ ਰਾਤ ਫੀਨਾਲੇ ਵਿਚ ਟੀਨਾ ਟਰਨਰ ਦਾ ਗੀਤ 'ਦਿ ਬੈਸਟ' ਗਾ ਕੇ ਜੱਜ ਅਤੇ ਦਰਸ਼ਕਾਂ ਦਾ ਦਿਲ ਮੋਹ ਲਿਆ। ਲੁਈਸ ਨੇ 7 ਹੋਰ ਕੈਨੇਡੀਅਨ ਫਾਈਨਲਿਸਟ ਨੂੰ ਮੁਕਾਬਲੇ ਵਿਚ ਮਾਤ ਦਿੱਤੀ।
transit-bus-driver-in-hospital-after-attack-in-calgary-by-matthew-scace
Punjabi

ਕੈਲਗਰੀ ਦੇ ਇਕ ਬੱਸ ਡਰਾਈਵਰ 'ਤੇ ਹਮਲਾ, ਹਸਪਤਾਲ 'ਚ ਚੱਲ ਰਿਹੈ ਇਲਾਜ

ਕੈਲਗਰੀ ਟਰਾਂਜ਼ਿਟ ਦੇ ਇਕ ਬੱਸ ਡਰਾਈਰ 'ਤੇ ਅੱਜ ਤੜਕੇ ਦੋ ਵਿਅਕਤੀਆਂ ਨੇ ਹਮਲਾ ਕੀਤਾ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਪੁਲਿਸ ਮੁਤਾਬਕ ਫਾਲਕਨਰਿਜ ਬੁਲੇਵਾਰਡ ਅਤੇ ਕਾਸਲਰਿਜ ਬੁਲੇਵਾਰਡ ਨੌਰਥ ਵੈਸਟ ਦੇ ਇਲਾਕੇ ਵਿਚ ਤੜਕੇ ਕਰੀਬ 1.15 ਵਜੇ ਉਸ 'ਤੇ ਹਮਲਾ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link