18.19C Vancouver
ADS

Jun 18, 2022 12:05 AM - The Canadian Press

ਬੀ.ਸੀ. ਸਰਕਾਰ ਨੇ ਫਾਰਮੇਸੀਆਂ ਨੂੰ ਕੁਝ ਖਾਸ ਬੇਬੀ ਫੂਡ ਕਾਊਂਟਰ 'ਤੇ ਰੱਖਣ ਦੇ ਦਿੱਤੇ ਨਿਰਦੇਸ਼

Share On
b-c-directs-pharmacies-to-keep-some-types-of-baby-formula-behind-counter
The threat of a shortage of specialized infant formulas in British Columbia has prompted an order from the Ministry of Health to put the containers behind the counter. (Photo - The Canadian Press)

ਬੀ.ਸੀ. ਦੇ ਵਿੱਚ ਬੇਬੀ ਫੂਡ ਨਾਲ ਸੰਬੰਧਤ ਸਪੈਸ਼ਲਾਈਜਡ ਇੰਫੈਂਟ ਫੌਰਮੁਲਾ ਬਾਰੇ ਸਿਹਤ ਮੰਤਰਾਲੇ ਵੱਲੋਂ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ।

ਮੰਤਰਾਲੇ ਦਾ ਕਹਿਣਾ ਹੈ ਕਿ ਕੰਟੇਨਰਸ ਨੂੰ ਕਾਊਂਟਰਸ 'ਤੇ ਹੀ ਰੱਖਿਆ ਜਾਵੇ।

ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਫਾਰਮੇਸੀਆਂ ਲਈ ਜਾਰੀ ਗਾਈਡਲਾਈਨਸ ਆਸਰੇ ਮਦਦ ਮਿਲ ਸਕੇਗੀ ਕਿ ਟੈਂਪਰੇਰੀ ਪੱਧਰ 'ਤੇ ਚੱਲ ਰਹੀ ਕੈਨੇਡਾ ਭਰ ਦੀ ਹਾਈਪੋਐਲਰਜੈਨਿਕ ਫੌਰਮੁਲਾਸ ਦੀ ਘਾਟ ਵਿਚਾਲੇ ਸਪਲਾਈ ਜਾਰੀ ਰੱਖੀ ਜਾ ਸਕੇ।

ਬਿਆਨ 'ਚ ਆਖਿਆ ਗਿਆ ਹੈ ਕਿ ਮੈਨੂਫੈਕਚ੍ਰਰਸ ਵੱਲੋਂ ਖਾਸ ਤੌਰ 'ਤੇ ਇਹ ਸਪੈਸ਼ਲਾਈਜਡ ਫੌਰਮੁਲਾਸ ਪਬਲਿਕ ਖਰੀਦ ਲਈ ਵੰਢੇ ਜਾ ਰਹੇ ਹਨ ਅਤੇ ਹੋਰ ਪਦਾਰਥਾਂ ਦੇ ਪਹੁੰਚਣ ਤਕ ਇਹ ਫਾਰਮੇਸੀਆਂ 'ਤੇ ਉਪਲਬਧ ਰਹਿਣਗੇ।

ਮੰਤਰਾਲੇ ਅਨੁਸਾਰ ਬੀ.ਸੀ. 'ਚ ਰੈਗੂਲਰ ਇੰਫੈਂਟ ਫੌਰਮੁਲਾਸ ਦੀ ਕੋਈ ਘਾਟ ਨਹੀਂ ਹੈ।

ਹਾਲਾਂਕਿ ਐਲਰਜੀਸ ਦਾ ਸਾਹਮਣਾ ਕਰ ਰਹੇ ਬੱਚਿਆਂ ਅਤੇ ਕੁਝ ਖਾਸ ਮੈਡਿਕਲ ਕੰਡੀਸ਼ਨਸ ਵਾਲੇ ਬੱਚਿਆਂ ਲਈ ਕੁਝ ਖਾਸ ਪਦਾਰਥਾਂ ਦੀ ਸਪਲਾਈ 'ਚ ਕਮੀ ਦੱਸੀ ਗਈ ਹੈ।

ਬਿਆਨ 'ਚ ਇਹ ਵੀ ਦੱਸਿਆ ਗਿਆ ਕਿ ਪਰਿਵਾਰਾਂ ਨੂੰ 10 ਦਿਨ ਤੋਂ 2 ਹਫ਼ਤੇ ਦੀ ਸਪਲਾਈ ਤਕ ਸੀਮਤ ਹੋਣਾ ਪਵੇਗਾ।

ਹਾਲਾਂਕਿ ਪਿਛੜੇ ਇਲਾਕਿਆਂ ਦੇ ਲੋਕਾਂ ਜਾਂ ਪਹੁੰਚ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਕੋਈ ਲਿਮਿਟੇਸ਼ਨ ਨਹੀਂ ਹੋਵੇਗੀ।

Latest news

amritpal-singh-may-contest-from-dhuri-could-take-on-cm-bhagwant-mann
Punjabi

ਅੰਮ੍ਰਿਤਪਾਲ ਸਿੰਘ ਨੂੰ ਧੂਰੀ ਤੋਂ ਚੋਣ ਲੜਾਉਣ ’ਤੇ ਵਿਚਾਰ, ਭਗਵੰਤ ਮਾਨ ਨੂੰ ਦੇਣਗੇ ਟੱਕਰ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਇਲਾਵਾ ਧੂਰੀ ਤੋਂ ਚੋਣ ਲੜਨ ਵਿੱਚ ਦਿਲਚਸਪੀ ਦਿਖਾਈ ਹੈ।
9-migrants-bodies-recovered-after-boat-capsizes-off-libya
Punjabi

ਲੀਬੀਆ ’ਚ ਕਿਸ਼ਤੀ ਪਲਟਣ ਮਗਰੋਂ 9 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਪੂਰਬੀ ਇਲਾਕੇ ਵਿੱਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਪਿਛਲੇ ਦੋ ਦਿਨਾਂ ਦੌਰਾਨ ਲਗਭਗ 9 ਪ੍ਰਵਾਸੀਆਂ ਦੀਆਂ ਲਾਸ਼ਾਂ ਸਮੁੰਦਰੀ ਤੱਟ ਤੋਂ ਬਰਾਮਦ ਕੀਤੀਆਂ ਗਈਆਂ ਹਨ। ਤ੍ਰਿਪੋਲੀ ਰੈੱਡ ਕ੍ਰੇਸੈਂਟ ਮੁਤਾਬਕ ਲਾਸ਼ਾਂ ਤਾਜੌਰਾ ਇਲਾਕੇ ਤੋਂ ਮਿਲੀਆਂ ਹਨ, ਜੋ ਤ੍ਰਿਪੋਲੀ ਤੋਂ ਲਗਭਗ 22 ਕਿਲੋਮੀਟਰ ਦੂਰ ਹੈ।
calgary-shaw-by-election-set-for-sept-14-following-vacant-seat
Punjabi

ਕੈਲਗਰੀ-ਸ਼ਾਅ ਉਪ-ਚੋਣ 14 ਸਤੰਬਰ ਨੂੰ, ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 27 ਅਗਸਤ

ਇਲੈਕਸ਼ਨ ਐਲਬਰਟਾ ਨੇ ਪੁਸ਼ਟੀ ਕੀਤੀ ਕਿ ਕੈਲਗਰੀ-Shaw ਵਿਧਾਨ ਸਭਾ ਹਲਕੇ ਲਈ ਉਪ-ਚੋਣ 14 ਸਤੰਬਰ ਨੂੰ ਕਰਵਾਈ ਜਾਵੇਗੀ। ਇਸ ਹਲਕੇ ਵਿੱਚ ਚੋਣ ਕਰਵਾਉਣ ਲਈ ਅਧਿਕਾਰਤ ਤੌਰ 'ਤੇ Writ ਜਾਰੀ ਕਰ ਦਿੱਤੀ ਗਈ ਹੈ।ਇਹ ਸੀਟ ਮਈ ਮਹੀਨੇ ਤੋਂ ਖ਼ਾਲੀ ਪਈ ਸੀ, ਜਦੋਂ ਵਾਤਾਵਰਣ ਅਤੇ ਸੁਰੱਖਿਅਤ ਖੇਤਰ ਬਾਰੇ ਸਾਬਕਾ ਮੰਤਰੀ Rebecca Schulz ਨੇ ਆਪਣੇ ਖ਼ਿਲਾਫ਼ ਚੱਲੀ ਰੀਕਾਲ ਪਟੀਸ਼ਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
petition-to-remove-u-s-ambassador-pete-hoekstra-surpasses-225-000-signatures
Punjabi

ਹੋਇਕਸਟਰਾ ਨੂੰ ਹਟਾਉਣ ਦੀ ਪਟੀਸ਼ਨ ’ਤੇ ਦਸਤਖ਼ਤ 2.25 ਲੱਖ ਤੋਂ ਪਾਰ

ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਪੀਟ ਹੋਇਕਸਟਰਾ ਨੂੰ ਹਟਾਉਣ ਲਈ ਚੱਲ ਰਹੀ ਪਟੀਸ਼ਨ 'ਤੇ ਦਸਤਖ਼ਤ 225,000 ਤੋਂ ਪਾਰ ਹੋ ਗਏ ਹਨ। ਹਾਲਾਂਕਿ, ਮਾਹਰਾਂ ਦਾ ਤਰਕ ਹੈ ਕਿ ਹੋਇਕਸਟਰਾ ਦੇ actions ਉਸ ਪੱਧਰ ਤੱਕ ਨਹੀਂ ਪਹੁੰਚੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।
canadian-exports-face-50-per-cent-tariff-threat-as-carney-speaks-with-trump
Punjabi

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਦਾ ਖ਼ਤਰਾ, ਕਾਰਨੀ ਨੇ ਟਰੰਪ ਨਾਲ ਕੀਤੀ ਫੋਨ 'ਤੇ ਗੱਲਬਾਤ

ਕੈਨੇਡੀਅਨ ਨਿਰਯਾਤ 'ਤੇ 50 ਫੀਸਦੀ ਟੈਰਿਫ ਲੱਗਣ ਦੇ ਮੰਡਰਾ ਰਹੇ ਖ਼ਤਰੇ ਵਿਚਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਦੋਹਾਂ ਵਿਚਾਕਰ ਕਿਸੇ ਚਰਚਾ ਦੀ ਡਿਟੇਲਸ ਬਾਹਰ ਨਹੀਂ ਆਈ। ਕੈਨੇਡਾ 'ਤੇ ਟੈਰਿਫ ਲਾਗੂ ਹੋਣ ਵਿਚ ਹੁਣ 24 ਘੰਟੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਸਰਕਾਰ ਨੇ ਇਹ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਜੇ ਇਹ ਟੈਰਿਫਸ ਪ੍ਰਭਾਵੀ ਹੁੰਦੇ ਹਨ ਤਾਂ ਔਟਵਾ ਵੀ ਪਲਟਵਾਰ ਕਰ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link