Mar 29, 2022 5:26 PM - The Canadian Press

ਬੀ.ਸੀ. 'ਚ ਇੱਕ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਕਥਿਤ ਤੌਰ 'ਤੇ ਇਸ ਡਾਕਟਰ ਵੱਲੋਂ ਕੋਵਿਡ-19 ਸੰਬੰਧੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਸੀ ਅਤੇ ਉਸ 'ਤੇ ਫੇਕ ਵੈਕਸੀਨ ਅਤੇ ਮਾਸਕਿੰਗ ਐਗਜੈਂਪਸ਼ਨ ਜਾਰੀ ਕਰਨ ਦੇ ਇਲਜਾਮ ਸਨ।
ਇਸ ਡਾਕਟਰ ਦੀ ਪਛਾਣ ਡਾ. ਸਟੀਫਨ ਮਾਲਟਹਾਊਸ ਵਜੋਂ ਹੋਈ ਹੈ।
'ਕਾਲਿਜ ਆਫ ਫਿਜੀਸ਼ੀਅਨਸ ਅਤੇ ਸਰਜਨਸ ਆਫ ਬੀ.ਸੀ.' ਵੱਲੋਂ ਡਾਕਟਰ ਸੰਬੰਧੀ ਕੀਤੀ ਜਾ ਰਹੀ ਜਾਂਚ ਵਿਚਾਲੇ ਲੋਕਾਂ ਦੇ ਬਚਾਅ ਲਈ ਇੱਕ ਅੰਤਰਿਮ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਇੰਕਵਾਇਰੀ ਕਮੇਟੀ ਦਾ ਕਹਿਣਾ ਸੀ ਕਿ ਬਿਨਾ ਪਬੰਦੀ ਦੇ ਇਸ ਡਾਕਟਰ ਨੂੰ ਪ੍ਰੈਕਟਿਸ ਜਾਰੀ ਰੱਖਣ ਦਿੱਤਾ ਗਿਆ ਤਾਂ ਲੋਕਾਂ ਲਈ ਨੁਕਸਾਨ ਦਾ ਖਤਰਾ ਰਵੇਗਾ।
ਡੈਨਮੈਨ ਆਈਲੈਂਡ ਦੇ ਇਸ ਡਾਕਟਰ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਔਨਲਾਈਨ ਢੰਗ ਨਾਲ ਕੋਵਿਡ ਸੰਬੰਧੀ ਗਲਤ ਜਾਣਕਾਰੀ ਦਿੰਦਾ ਰਿਹਾ ਹੈ ਅਤੇ ਮਾਸਕਿੰਗ ਅਤੇ ਵੈਕਸੀਨ ਦੇ ਵਿਰੋਧ 'ਚ ਹੋਣ ਵਾਲੇ ਪ੍ਰਦਰਸ਼ਨਾਂ ਦਾ ਹਿੱਸਾ ਰਿਹਾ ਹੈ।




