9.33C Vancouver
ADS

Aug 16, 2022 7:11 PM - The Canadian Press

ਬੀ.ਸੀ. 'ਚ ਇਸ ਸਾਲ ਪਹਿਲੇ 6 ਮਹੀਨਿਆਂ 'ਚ 1,095 ਲੋਕ ਚੜ੍ਹੇ ਓਵਰਡੋਜ਼ ਦੀ ਭੇਂਟ; ਫਰੇਜ਼ਰ ਹੈਲਥ ਤੇ ਵੈਨਕੂਵਰ ਕੋਸਟਲ ਹੈਲਥ ਦੇ ਇਲਾਕੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ

Share On
b-c-drug-death-toll-passes-10-000-since-declaration-of-emergency-in-2016-coroner
British Columbia's chief coroner says the province has lost more than 10,000 lives to illicit drugs since the province declared a public health emergency in April 2016. (Photo - BC Govt.)

ਬੀ.ਸੀ. 'ਚ ਸਾਲ 2016 ਤੋਂ ਓਵਰਡੋਜ਼ ਸੰਬੰਧੀ ਐਲਾਨੀ ਗਈ ਪਬਲਿਕ ਹੈਲਥ ਐਮਰਜੈਂਸੀ ਤੋਂ ਬਾਅਦ 10,000 ਲੋਕ ਇਸ ਓਵਰਡੋਜ਼ ਸੰਬੰਧੀ ਕਾਰਨਾਂ ਦੇ ਚਲਦਿਆਂ ਜਾਨ ਗਵਾ ਚੁੱਕੇ ਹਨ।

ਬੀ.ਸੀ. 'ਚ ਜੂਨ ਮਹੀਨੇ ਤਕ ਦੇ ਓਵਰਡੋਜ਼ ਸੰਬੰਧੀ ਮੌਤਾਂ ਦੇ ਅੰਕੜੇ ਸਾਂਝੇ ਕੀਤੇ ਗਏ ਹਨ।

ਬੀ.ਸੀ. ਕੋਰੋਨਰ ਆਫਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ 2022 ਦੇ ਪਹਿਲੇ 6 ਮਹੀਨਿਆਂ ਵਿਚਾਲੇ 1,095 ਲੋਕ ਓਵਰਡੋਜ਼ ਕਾਰਨ ਜਾਨ ਗਵਾ ਚੁੱਕੇ ਹਨ।

ਇਸ 'ਚ ਮਈ 'ਚ 197 ਅਤੇ ਜੂਨ 'ਚ 146 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਜੂਨ ਦੇ ਮਹੀਨੇ 'ਚ ਦਰਜ ਕੀਤੀਆਂ ਗਈਆਂ ਮੌਤਾਂ ਬੀਤੇ ਸਾਲ ਦੇ ਜੂਨ ਮਹੀਨੇ ਦੀਆਂ 175 ਓਵਰਡੋਜ਼ ਸੰਬੰਧੀ ਮੌਤਾਂ ਮੁਕਾਬਲੇ 17% ਦਾ ਘਾਟਾ ਦਰਸ਼ਾਉਂਦੀਆਂ ਹਨ ਜਦਕਿ ਇਸੇ ਸਾਲ ਮਈ ਮਹੀਨੇ ਦੇ 197 ਮੌਤਾਂ ਦੇ ਅੰਕੜੇ ਮੁਕਾਬਲੇ 26% ਦਾ ਘਾਟਾ ਦਰਸ਼ਾਉਂਦੀਆਂ ਹਨ।

ਔਸਤ ਅਨੁਸਾਰ ਇਸ ਸਾਲ ਹਰ ਰੋਜ ਕਰੀਬ 6 ਲੋਕ ਓਵਰਡੋਜ਼ ਕਾਰਨ ਜਾਨ ਗਵਾ ਚੁੱਕੇ ਹਨ।

ਔਸਤ ਅਨੁਸਾਰ ਇਸ ਸਾਲ ਹਰ ਮਹੀਨੇ ਬੀ.ਸੀ. 'ਚ ਓਵਰਡੋਜ਼ ਸੰਬੰਧੀ 180 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਸ ਸਾਲ ਹੁਣ ਤਕ ਜਾਨ ਗਵਾਉਣ ਵਾਲਿਆਂ 'ਚ 73% ਗਿਣਤੀ 30 ਤੋਂ 59 ਸਾਲ ਵਿਚਾਲੇ ਦੇ ਲੋਕਾਂ ਦੀ ਦੱਸੀ ਗਈ ਹੈ।

ਇਸ 'ਚ 78% ਲੋਕ ਪੁਰੁਸ਼ ਸਨ।

ਇਸ ਸਾਲ ਹੁਣ ਤਕ ਫਰੇਜ਼ਰ ਹੈਲਥ ਅਤੇ ਵੈਨਕੂਵਰ ਕੋਸਟਲ ਹੈਲਥ ਅਥਾਰਿਟੀਸ 'ਚ ਸਭ ਤੋਂ ਵੱਧ ਓਵਰਡੋਜ਼ ਸੰਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਫਰੇਜ਼ਰ ਹੈਲਥ 'ਚ ਇਸ ਸਾਲ ਹੁਣ ਤਕ 352 ਅਤੇ ਵੈਨਕੂਵਰ ਕੋਸਟਲ ਹੈਲਥ 'ਚ 297 ਓਵਰਡੋਜ਼ ਸੰਬੰਧੀ ਮੌਤਾਂ ਦਰਜ ਹੋ ਚੁੱਕੀਆਂ ਹਨ।

ਬੀ.ਸੀ. ਦੀ ਚੀਫ਼ ਕੋਰੋਨਰ ਲੀਜ਼ਾ ਲਾਪੌਇਂਟ ਨੇ ਕਿਹਾ ਕਿ ਜਦ ਤਕ ਬੀ.ਸੀ. 'ਚ ਡਰੱਗਸ ਦੀ ਸਪਲਾਈ ਸੰਗਠਿਤ ਅਪਰਾਧਿਕ ਗਰੁੱਪਸ ਦੇ ਹੱਥ 'ਚ ਰਵੇਗੀ, ਉਸ ਵੇਲੇ ਤਕ ਇਹ ਮੌਤਾਂ ਦੇ ਅੰਕੜੇ ਕਾਬੂ ਹੇਠ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਦਾ ਟੀਚਾ ਲੋਕਾਂ ਦੀ ਸਿਹਤ ਨਹੀਂ ਬਲਕਿ ਮੁਨਾਫੇ ਹਨ।

Latest news

carney-says-canada-prepared-to-take-tougher-trade-stance-if-no-u-s-deal-by-aug-19
Punjabi

19 ਅਗਸਤ ਤੱਕ ਅਮਰੀਕਾ ਨਾਲ ਸਮਝੌਤਾ ਨਾ ਹੋਇਆ ਤਾਂ ਕੈਨੇਡਾ ਸਖ਼ਤ ਰੁਖ਼ ਅਪਣਾ ਸਕਦਾ ਹੈ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 19 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਸਖ਼ਤ ਸਟੈਂਡ ਲੈ ਸਕਦਾ ਹੈ। ਉਨ੍ਹਾਂ ਇਹ ਚਿਤਾਵਨੀ ਬੀਤੇ ਕੱਲ੍ਹ ਟੋਰੌਂਟੋ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਕੈਨੇਡਾ ਕੋਲ ਜਵਾਬੀ ਕਾਰਵਾਈ ਲਈ ਕਈ ਵਿਕਲਪ ਮੌਜੂਦ ਹਨ ਪਰ ਫਿਲਹਾਲ ਉਹ ਗੱਲਬਾਤ ਨੂੰ ਤਰਜੀਹ ਦੇ ਰਹੇ ਹਨ।
man-arrested-after-alleged-assault-robbery-and-possible-hate-motivated-incident-in-vancouver
Punjabi

ਵੈਨਕੂਵਰ 'ਚ ਕਥਿਤ ਹਮਲੇ ਤੇ ਡਕੈਤੀ ਦੇ ਦੋਸ਼ 'ਚ ਇੱਕ ਵਿਅਕਤੀ ਗ੍ਰਿਫਤਾਰ

ਮੇਨ ਸਟ੍ਰੀਟ ਅਤੇ 2nd ਐਵੇਨਿਊ ਨੇੜੇ ਇਕ ਫਾਸਟ ਫੂਡ ਰੈਸਟੋਰੈਂਟ 'ਚ ਹੋਈਆਂ ਹਿੰਸਕ ਘਟਨਾਵਾਂ ਮਗਰੋਂ 44 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਸੰਭਾਵਿਤ ਹੇਟ ਕ੍ਰਾਇਮ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਰ ਅਗਸਤ ਨੂੰ ਸਵੇਰੇ ਕਰੀਬ 9 ਵਜੇ ਇਕ ਸ਼ੱਕੀ ਵਿਅਕਤੀ ਰੈਸਟੋਰੈਂਟ ਦੇ ਬਾਹਰ ਲੋਕਾਂ ਤੋਂ ਪੈਸੇ ਮੰਗ ਰਿਹਾ ਸੀ ਤਾਂ ਸਿਕਿਓਰਟੀ ਗਾਰਡਸ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ।
karmvir-singh-to-remain-in-immigration-detention-after-federal-court-overturns-release-order
Punjabi

ਕੈਨੇਡਾ ਦੀ ਫੈਡਰਲ ਕੋਰਟ ਨੇ ਕਰਮਵੀਰ ਸਿੰਘ ਦੀ ਰਿਹਾਈ ਦਾ ਇਮੀਗ੍ਰੇਸ਼ਨ ਬੋਰਡ ਦਾ ਹੁਕਮ ਕੀਤਾ ਰੱਦ

ਕੈਨੇਡਾ ਦੀ ਫੈਡਰਲ ਕੋਰਟ ਨੇ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਅਤੇ ਭਾਰਤ ਵਿਚ ਕਤਲ ਦੇ ਇੱਕ ਕੇਸ ਵਿਚ ਵਾਂਟੇਡ ਸ਼ੱਕੀ ਕਰਮਵੀਰ ਸਿੰਘ ਨੂੰ ਇਮੀਗ੍ਰੇਸ਼ਨ ਬੋਰਡ ਵਲੋਂ ਰਿਹਾਅ ਕਰਨ ਦੇ ਆਦੇਸ਼ ਨੂੰ ਪਲਟ ਦਿੱਤਾ ਹੈ। ਕਰਮਵੀਰ 2 ਅਪ੍ਰੈਲ ਤੋਂ ਇਮੀਗ੍ਰੇਸ਼ਨ ਹਿਰਾਸਤ ਵਿਚ ਹੈ। ਉਸ 'ਤੇ ਸਤੰਬਰ 2024 ਵਿਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਵਿਕਟੋਰੀਆ-ਖੇਤਰ ਵਿਚ ਸਥਿਤ ਘਰ 'ਤੇ ਗੋਲੀ ਚਲਵਾਉਣ ਅਤੇ ਅੱਗਜ਼ਨੀ ਕਰਵਾਉਣ ਦਾ ਵੀ ਦੋਸ਼ ਹੈ।
two-people-killed-in-langley-crash-involving-suv-and-commercial-truck-rcmp-investigating
Punjabi

ਲੈਂਗਲੀ 'ਚ ਐਸਯੂਵੀ ਅਤੇ ਵਪਾਰਕ ਟਰੱਕ ਦੀ ਟੱਕਰ ਵਿੱਚ ਦੋ ਦੀ ਮੌਤ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਮੰਗਲਵਾਰ ਰਾਤ ਲੈਂਗਲੀ 'ਚ ਇਕ ਕਮਰਸ਼ੀਅਲ ਟਰੱਕ ਅਤੇ ਐਸ.ਯੂ.ਵੀ. ਦੀ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ। ਲੈਂਗਲੀ ਆਰਸੀਐਮਪੀ ਨੇ ਬੁੱਧਵਾਰ ਇਕ ਪ੍ਰੈਸ ਰਿਲੀਜ਼ 'ਚ ਦੱਸਿਆ ਕਿ ਇਹ ਘਟਨਾ ਰਾਤ 10:50 ਤੋਂ ਕੁਝ ਸਮਾਂ ਪਹਿਲਾਂ 256 ਸਟ੍ਰੀਟ ਅਤੇ 16 ਐਵੇਨਿਊ ਦੇ ਇੰਟਰਸੌਕਸ਼ਨ 'ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਅਤੇ ਫਾਇਰਫਾਇਟਰਸ ਨੇ ਮੌਕੇ 'ਤੇ ਪਹੁੰਚ ਕੇ ਮਦਦ ਕੀਤੀ।
surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link