10.35C Vancouver
ADS

Jun 25, 2020 12:33 AM -

ਬੀ.ਸੀ. 'ਚ ਕੋਵਿਡ-19 ਸੰਬੰਧੀ ਪਬੰਦੀਆਂ 'ਚ ਹੋਰ ਢਿੱਲ, ਪ੍ਰੀਮਿਅਰ ਹੌਰਗਨ ਵੱਲੋਂ ਤੀਜੇ ਫੇਜ਼ 'ਚ ਦਾਖਿਲੇ ਦਾ ਐਲਾਨ 

Share On
b-c-enters-phase-3-of-restart-plan
File - BC is easing more health restrictions imposed to contain the COVID-19 pandemic, including allowing spas, hotels, resorts and RV parks to resume operating. (The Canadian Press)

ਬੀ.ਸੀ. ਸਰਕਾਰ ਨੇ ਸੂਬੇ 'ਚ ਕੋਵਿਡ-19 ਸੰਬੰਧੀ ਪਬੰਦੀਆਂ ਨੂੰ ਹਟਾਉਣ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਦਾ ਐਲਾਨ ਕੀਤਾ ਹੈ।

ਜਦਕਿ ਤੀਜੇ ਫੇਜ਼ 'ਚ ਦਾਖਿਲੇ ਤਹਿਤ ਹੁਣ ਬੀ.ਸੀ. ਨਿਵਾਸੀਆਂ ਨੂੰ ਸੂਬੇ ਦੇ ਅੰਦਰ ਗੈਰ ਜ਼ਰੂਰੀ ਆਵਾਜਾਈ ਦੀ ਇਜਾਜ਼ਤ ਹੋਵੇਗੀ।

ਵਿਕਟੋਰੀਆ ਵਿੱਚ ਇਸ ਸੰਬੰਧੀ ਐਲਾਨ ਕਰਦਿਆਂ ਪ੍ਰੀਮਿਅਰ ਜੌਨ ਹੌਰਗਨ ਨੇ ਕਿਹਾ ਕਿ ਸੂਬੇ ਦੇ ਵਸਨੀਕਾਂ ਦੇ ਸਾਥ ਆਸਰੇ, ਅਤੇ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਵੱਲੋਂ ਦਿੱਤੀ ਗਈ ਸੇਧ ਤੋਂ ਬਾਅਦ ਤੀਜੇ ਪੜਾਅ ਵਿੱਚ ਦਾਖਲ ਹੋਣ ਦਾ ਐਲਾਨ ਕੀਤਾ ਜਾ ਰਿਹਾ ਹੈ।

ਪ੍ਰੀਮਿਅਰ ਹੌਰਗਨ ਨੇ ਕਿਹਾ ਕਿ ਕੋਵਿਡ-19 ਦਾ ਖਤਰਾ ਅਜੇ ਵੀ ਬਰਕਰਾਰ ਹੈ, ਅਤੇ ਸਥਿਤੀ ਆਮ ਹਾਲਾਤਾਂ ਵਰਗੀ ਨਹੀਂ ਹੋਣ ਜਾ ਰਹੀ।

ਪ੍ਰੀਮਿਅਰ ਹੌਰਗਨ ਨੇ ਦੱਸਿਆ ਕਿ ਤੀਜੇ ਪੜਾਅ ਵਿੱਚ ਹੋਟਲ, ਰਿਜ਼ਾਰਟ, ਪਾਰਕ, ਫਿਲਮ ਇੰਡਸਟਰੀ ਅਤੇ ਫਿਲਮ ਥੀਏਟਰ ਜਿਹੇ ਕੁਝ ਕਾਰੋਬਾਰਾਂ ਨੂੰ ਵਰਕਸੇਫਬੀ.ਸੀ. ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਦੁਬਾਰਾ ਖੋਲ੍ਹਿਆ ਜਾ ਸਕੇਗਾ।

ਸਰਕਾਰ ਵੱਲੋਂ ਯਾਤਰਾ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦੂਰ ਦੇ ਇਲਾਕੇ ਜਾਂ ਅਲੱਗ ਥਲੱਗ ਕਮਿਊਨਿਟੀਜ਼ ਦੀ ਯਾਤਰਾ ਸਬੰਧੀ ਸਥਾਨਕ ਹਿਦਾਇਤਾਂ ਦਾ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ।

Latest news

overpass-strike-causes-lane-closure-and-delays-on-highway-1-in-surrey
Punjabi

ਸਰੀ ਵਿੱਚ ਹਾਈਵੇਅ 1 'ਤੇ ਓਵਰਪਾਸ ਟੱਕਰ ਕਾਰਨ ਲੇਨ ਬੰਦ, ਆਵਾਜਾਈ ਹੋਈ ਪ੍ਰਭਾਵਿਤ

ਸਰੀ ਵਿਚ ਹਾਈਵੇਅ 1 'ਤੇ ਅੱਜ ਸਵੇਰ ਇੱਕ ਟਰੱਕ ਨੇ ਓਵਰਪਾਸ ਵਿਚ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ 192 ਸਟਰੀਟ ਕੋਲ ਹਾਈਵੇਅ ਦੀ ਈਸਟਬਾਊਂਡ ਲੇਨ ਵਿਚ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ। ਬੀ. ਸੀ. ਹਾਈਵੇਅ ਪੈਟਰੋਲ ਮੁਤਾਬਕ, ਘਟਨਾ ਸਵੇਰ ਲਗਭਗ 9:30 ਵਜੇ ਵਾਪਰੀ। ਇਹ ਇੱਕ ਕਮਰਸ਼ੀਅਲ ਟਰੱਕ ਸੀ, ਜਿਸ ਨੇ ਫਲੈਟਡੈੱਕ ਟ੍ਰੇਲਰ 'ਤੇ ਐਕਸਕਵੇਟਰ ਲੱਦਿਆ ਹੋਇਆ ਸੀ, 192 ਸਟ੍ਰੀਟ ਦੇ ਓਵਰਪਾਸ ਹੇਠੋਂ ਲੰਘਦੇ ਸਮੇਂ ਉਸ ਨਾਲ ਟਕਰਾ ਗਿਆ, ਇਸ ਘਟਨਾ ਵਿਚ ਓਵਰਪਾਸ ਨੂੰ ਸਾਫ਼ ਤੌਰ 'ਤੇ ਨੁਕਸਾਨ ਪਹੁੰਚਿਆ ਦੇਖਿਆ ਜਾ ਸਕਦਾ ਹੈ।
vancouver-man-charged-after-alleged-assault-on-fast-food-worker-over-unpaid-add-on
Punjabi

ਵੈਨਕੂਵਰ ਦਾ ਵਿਅਕਤੀ ਫਾਸਟ ਫੂਡ ਕਰਮਚਾਰੀ 'ਤੇ ਹਮਲਾ ਕਰਨ ਦੇ ਦੋਸ਼ 'ਚ ਚਾਰਜ

ਵੈਨਕੂਵਰ ਦੇ ਗ੍ਰੈਨਵਿਲ ਸਟ੍ਰੀਟ 'ਤੇ ਸਥਿਤ ਇੱਕ ਫਾਸਟ-ਫੂਡ ਰੈਸਟੋਰੈਂਟ ਵਿਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹਿੰਸਕ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਇੱਕ ਗ੍ਰਾਹਕ ਨੇ ਬਰਗਰ ਵਿਚ ਮੁਫ਼ਤ ਐਡ ਓਨ ਨਾ ਮਿਲਣ ਕਾਰਨ ਗੁੱਸੇ ਵਿੱਚ ਆ ਕੇ ਰੈਸਟੋਰੈਂਟ ਦੇ ਕੁੱਕ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਘਟਨਾ 12 ਜਨਵਰੀ ਦੀ ਸ਼ਾਮ ਲਗਭਗ 7 ਵਜੇ ਦੀ ਹੈ।
search-underway-for-missing-surrey-teen
Punjabi

ਸਰੀ ਵਿੱਚ ਬੀਤੇ ਕੱਲ੍ਹ ਲਾਪਤਾ ਹੋਏ ਨੌਜਵਾਨ ਦੀ ਭਾਲ ਜਾਰੀ

ਸਰੀ ਦੇ ਵਿੱਚ ਇੱਕ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। 16 ਸਾਲਾ ਚੇਤਨ ਬਿਨਿੰਗ ਬੀਤੇ ਕੱਲ੍ਹ ਤੋਂ ਲਾਪਤਾ ਹੈ। ਉਸ ਦੀ ਉਮਰ 16 ਸਾਲ ਅਤੇ ਉਸ ਦਾ ਕੱਦ ਕਰੀਬ 5 ਫੁੱਟ 10 ਇੰਚ ਹੈ। ਉਸ ਦੇ ਵਾਲ ਘੁੰਗਰਾਲੇ ਅਤੇ ਸੱਜੀ ਅੱਖ ਥੱਲੇ ਸੱਟ ਜਿਹਾ ਇੱਕ ਨਿਸ਼ਾਨ ਹੈ।
u-s-pauses-immigrant-visa-processing-from-75-countries-over-public-assistance-rules
Punjabi

ਅਮਰੀਕਾ ਨੇ ਸਰਕਾਰੀ ਮਦਦ ਦੇ ਮਸਲੇ 'ਤੇ 75 ਦੇਸ਼ਾਂ ਤੋਂ ਇਮੀਗ੍ਰੈਂਟ ਵੀਜ਼ਾ ਪ੍ਰਕਿਰਿਆ ਰੋਕੀ

ਅਮਰੀਕਾ ਸਰਕਾਰ ਨੇ ਬੁੱਧਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਪਾਕਿਸਤਾਨ ਅਤੇ ਅਫਗਾਨਿਸਤਾਨ ਸਮੇਤ 75 ਦੇਸ਼ਾਂ ਦੇ ਨਾਗਰਿਕਾਂ ਲਈ ਪ੍ਰਵਾਸੀ ਵੀਜ਼ੇ ਦੀ ਪ੍ਰੋਸੈਸਿੰਗ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ। ਇਹ ਨਿਯਮ 21 ਜਨਵਰੀ, 2026 ਤੋਂ ਪ੍ਰਭਾਵਸ਼ਾਲੀ ਹੋਵੇਗਾ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਨ੍ਹਾਂ ਇਨ੍ਹਾਂ ਮੁਲਕਾਂ ਵਿਚ ਕੌਂਸਲਰ ਅਧਿਕਾਰੀਆਂ ਨੂੰ ਪ੍ਰਵਾਸੀ ਵੀਜ਼ਾ ਅਰਜ਼ੀਆਂ ਰੋਕਣ ਦਾ ਨਿਰਦੇਸ਼ ਦਿੱਤਾ ਹੈ।
surrey-police-investigate-early-morning-shooting-at-newton-business
Punjabi

ਨਿਊਟਨ ਇਲਾਕੇ ਵਿੱਚ ਵਪਾਰਕ ਸਥਾਨ ’ਤੇ ਗੋਲੀਬਾਰੀ ਦੀ ਸਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਸਰੀ ਦੇ ਨਿਊਟਨ ਵਿਚ ਇੱਕ ਕਾਰੋਬਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਮਾਮਲਾ ਜ਼ਬਰੀ ਵਸੂਲੀ ਨਾਲ ਸਬੰਧਤ ਹੋ ਸਕਦਾ ਹੈ। ਐਸ.ਪੀ.ਐਸ. ਮੁਤਾਬਕ, ਅੱਜ ਵੱਡੇ ਤੜਕੇ ਕਰੀਬ ਦੋ ਵਜੇ ਔਫੀਸਰ ਨੂੰ 80 ਐਵੇਨਿਊ ਦੇ ਨਜ਼ਦੀਕ ਕਿੰਗ ਜਾਰਜ ਬੁਲੇਵਾਰਡ 'ਤੇ ਸਥਿਤ ਬਿਜ਼ਨਸ 'ਤੇ ਫਾਇਰਿੰਗ ਹੋਣ ਦੀਆਂ ਰਿਪੋਰਟਸ ਮਿਲੀਆਂ, ਇਸ ਨਾਲ ਕਾਰੋਬਾਰ ਨੂੰ ਨੁਕਸਾਨ ਪਹੁੰਚਿਆ ਹੈ ਪਰ ਕੋਈ ਜ਼ਖਮੀ ਨਹੀਂ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link