Mar 10, 2025 7:10 PM - The Canadian Press

ਬ੍ਰਿਟਿਸ਼ ਕੋਲੰਬੀਆ ਵਿਚ ਹੁਣ ਕਿਸੇ ਵੀ ਤਰ੍ਹਾਂ ਦੀ ਅਮਰੀਕੀ ਸ਼ਰਾਬ ਨਹੀਂ ਮਿਲੇਗੀ। ਪ੍ਰੀਮੀਅਰ ਡੇਵਿਡ ਈਬੀ ਨੇ ਟਰੰਪ ਦੀਆਂ ਜਾਰੀ ਧਮਕੀਆਂ ਵਿਚਕਾਰ ਅੱਜ ਇਹ ਘੋਸ਼ਣਾ ਕੀਤੀ।
ਪ੍ਰੀਮੀਅਰ ਨੇ ਕਿਹਾ ਕਿ ਲਗਭਗ ਇੱਕ ਹਫ਼ਤੇ ਪਹਿਲਾਂ ਅਸੀਂ ਸੂਬੇ ਦੇ ਸ਼ਰਾਬ ਸਟੋਰਾਂ ਤੋਂ ਅਮਰੀਕਾ ਦੀਆਂ ਰਿਪਬਲਿਕਨ ਸਟੇਟ ਵਿਚ ਬਣੀ ਸ਼ਰਾਬ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ ਪਰ ਉਦੋਂ ਤੋਂ ਟਰੰਪ ਨੇ ਸਾਡੀ ਡੇਅਰੀ ਉਦਯੋਗ, ਲੱਕੜ ਉਦਯੋਗ ਖਿਲਾਫ ਟੈਰਿਫ ਦੀਆਂ ਧਮਕੀਆਂ ਦਿੱਤੀਆਂ ਹਨ।
ਇਸ ਤੋਂ ਇਲਾਵਾ ਨਿਊਯਾਰਕ ਟਾਈਮਜ਼ ਤੇ ਹੋਰ ਜਗ੍ਹਾ ਕੈਨੇਡਾ ਅਤੇ ਸਾਡੇ ਪਾਣੀ ਖਿਲਾਫ ਧਮਕੀ ਭਰੇ ਪ੍ਰੇਸ਼ਾਨ ਕਰਨ ਵਾਲੇ ਆਰਟੀਕਲ ਦੇਖੇ ਗਏ ਹਨ, ਜਿਸ ਕਾਰਨ ਹੁਣ ਅਸੀਂ ਉਨ੍ਹਾਂ ਦੀ ਕਿਸੇ ਵੀ ਸ਼ਰਾਬ ਨੂੰ ਆਪਣੀ ਸ਼ੈਲਫ਼ 'ਤੇ ਨਹੀਂ ਦੇਖਣਾ ਚਾਹੁੰਦੇ।




