15.64C Vancouver
ADS

Jun 8, 2022 9:21 PM - The Canadian Press

ਬੀ.ਸੀ. ਫੈਰੀਸ 'ਤੇ ਠੁਕਿਆ $674,445 ਦਾ ਜੁਰਮਾਨਾ

Share On
b-c-ferries-fined-674-000-over-worker-who-drowned-after-falling-from-vessel
British Columbia's health and safety agency for workers has imposed a hefty fine on BC Ferry Services Inc., over the death of one of its workers in June 2020. (Photo - The Canadian Press)

ਬੀ.ਸੀ. ਫੈਰੀਸ ਨੂੰ $674,445 ਦਾ ਜੁਰਮਾਨਾ ਠੋਕਿਆ ਗਿਆ ਹੈ।

ਮਾਮਲਾ ਇੱਕ ਵਰਕਰ ਦੀ ਮੌਤ ਨਾਲ ਸੰਬੰਧਤ ਹੈ।

ਇੱਕ ਕਰਮਚਾਰੀ ਦੀ ਮੌਤ ਤੋਂ ਬਾਅਦ ਵਰਕਸੇਫ ਬੀ.ਸੀ. ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਬੀ.ਸੀ. ਫੈਰੀਸ ਨੂੰ ਇਹ ਜੁਰਮਾਨਾ ਲਗਾਇਆ ਗਿਆ ਹੈ।

ਕਰਮਚਾਰੀ ਦੀ ਮੌਤ ਸਾਲ 2020 'ਚ ਹੋਈ ਸੀ।

ਵਰਕਸੇਫ ਬੀ.ਸੀ. ਅਨੁਸਾਰ ਇੱਕ ਵਰਕਰ ਵੱਲੋਂ ਰਿਚਮੰਡ 'ਚ ਮੈਂਟੇਨੈਂਸ ਫੈਸਿਲਟੀ 'ਤੇ ਪਾਰਕ ਕੀਤੀ ਹੋਈ ਇੱਕ ਵੈਸਲ 'ਤੇ ਕੰਮ ਕੀਤਾ ਜਾ ਰਿਹਾ ਸੀ।

ਮਰੱਮਤ ਦੌਰਾਨ ਕਰਮਚਾਰੀ ਦਾ ਕੁਝ ਸਾਮਾਨ ਪਾਣੀ 'ਚ ਜਾ ਡਿੱਗਿਆ ਅਤੇ ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਕਰਮਚਾਰੀ ਵੀ ਪਾਣੀ 'ਚ ਡਿੱਗ ਗਿਆ ਅਤੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ।

ਏਜੈਂਸੀ ਦਾ ਕਹਿਣਾ ਸੀ ਕਿ ਵਰਕਰ ਨੇ ਪਰਸਨਲ ਫਲੋਟਿੰਗ ਡਿਵਾਈਸ ਨਹੀਂ ਪਹਿਨੀ ਹੋਈ ਸੀ।

ਵਰਕਸੇਫ ਬੀ.ਸੀ. ਦਾ ਕਹਿਣਾ ਸੀ ਕਿ ਪਾਣੀ 'ਚ ਡਿੱਗੇ ਸਾਮਾਨ ਨੂੰ ਹਾਸਿਲ ਕਰਨ ਸੰਬੰਧੀ ਬੀ.ਸੀ. ਫੈਰੀਸ ਨੇ ਕੋਈ ਸੇਫ ਵਰਕ ਪ੍ਰੋਸੀਜਰ ਵਿਕਸਿਤ ਨਹੀਂ ਕੀਤੇ ਸਨ।

ਏਜੈਂਸੀ ਦਾ ਕਹਿਣਾ ਸੀ ਕਿ ਬੀ.ਸੀ. ਫੈਰੀਸ ਵਰਕਰਾਂ ਨੂੰ ਕੰਮ 'ਤੇ ਸੁਰੱਖਿਅਤ ਰਹਿਣ ਸੰਬੰਧੀ ਜਰੂਰੀ ਟਰੇਨਿੰਗ, ਇੰਸਟ੍ਰਕਸ਼ਨ ਅਤੇ ਸੁਪਰਵਿਜਨ ਪ੍ਰਦਾਨ ਕਰਨ 'ਚ ਫੇਲ੍ਹ ਰਹੀ।

Latest news

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link