15.77C Vancouver
ADS

Apr 25, 2022 8:17 PM - The Canadian Press

ਕੈਨੇਡਾ ਨਾਲ 160 ਸਾਲ ਦੀ ਜੰਗ ਤੋਂ ਬਾਅਦ ਬੀ.ਸੀ. ਦੇ ਫਰਸਟ ਨੇਸ਼ਨ ਦਾ ਫੈਡਰਲ ਸਰਕਾਰ ਨਾਲ ਹੋਇਆ $135 ਮਿਲੀਅਨ ਦਾ ਕਰਾਰ

Share On
b-c-first-nation-has-reached-a-settlement-after-160-year-battle-with-canada
The Williams Lake First Nation has reached $135 million agreement in principle with the federal government more than 160 years after settlers were allowed to take over its village lands. (Photo - The Canadian Press)

ਬੀ.ਸੀ. 'ਚ ਵਿਲੀਅਮਸ ਲੇਕ ਫਰਸਟ ਨੇਸ਼ਨ ਦਾ ਫੈਡਰਲ ਸਰਕਾਰ ਨਾਲ $135 ਮਿਲੀਅਨ ਦਾ ਕਰਾਰ ਹੋ ਗਿਆ ਹੈ।

ਇਸ ਇਲਾਕੇ ਦੀ ਜਮੀਨ 'ਤੇ ਸੈਟਲਰਸ ਨੂੰ ਦਾਖਿਲੇ ਦੀ ਇਜਾਜਤ ਤੋਂ 160 ਸਾਲ ਬਾਅਦ ਇਹ ਕਰਾਰ ਹੋਇਆ ਹੈ।

ਬੈਂਡ ਵੱਲੋਂ ਸਾਲ 1994 ਤੋਂ ਕੰਪਨਸੇਸ਼ਨ ਲਈ ਲੜਾਈ ਲੜੀ ਜਾ ਰਹੀ ਸੀ।

ਇਹ ਮਾਮਲਾ ਕੈਨੇਡਾ ਦੇ ਸੁਪ੍ਰੀਮ ਕੋਰਟ ਤਕ ਪਹੁੰਚ ਗਿਆ ਸੀ।

ਸਾਲ 2018 ਵਿੱਚ ਪਿੰਡ ਦੇ ਕਲੇਮ ਦੇ ਪੱਖ 'ਚ ਫੈਸਲਾ ਸੁਣਾਇਆ ਗਿਆ ਸੀ।

18 ਸਾਲ ਤੋਂ ਵਧੇਰੀ ਉਮਰ ਦੇ ਬੈਂਡ ਮੈਂਬਰਾਂ ਨੂੰ 29 ਜੂਨ ਨੂੰ ਇੱਕ ਰੈਫਰੈਂਡਮ ਲਈ ਵੋਟ ਲਈ ਆਖਿਆ ਜਾਵੇਗਾ।

ਚੀਫ਼ ਵਿਲੀ ਸੈਲਰਸ ਨੇ ਇੱਕ ਵੀਡੀਓ ਸੁਨੇਹੇ 'ਚ ਆਖਿਆ ਕਿ ਦੇਸ਼ ਦੇ ਸਹਿਯੋਗ ਨਾਲ ਭਵਿੱਖ ਦੀਆਂ ਪੀੜੀਆਂ ਲਈ ਖੁਸ਼ਹਾਲੀ ਸਥਾਪਿਤ ਕੀਤੀ ਜਾ ਸਕੇਗੀ।

ਸੈਲਰਸ ਨੇ ਕਿਹਾ ਕਿ ਕਰਾਰ ਦਾ ਵਧੇਰੇ ਪੈਸਾ ਕਮਿਊਨਿਟੀ ਟਰਸਟ ਵਿੱਚ ਜਾਵੇਗਾ ਅਤੇ ਇਸ ਨੂੰ ਪਰੋਫੈਸ਼ਨਲ ਢੰਗ ਨਾਲ ਮੈਨੇਜ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਆਉਂਦੇ ਵਿਆਜ ਨਾਲ ਪ੍ਰੋਗਰਾਮਸ ਨੂੰ ਫੰਡ ਕੀਤਾ ਜਾਵੇਗਾ ਅਤੇ ਸੇਵਾਵਾਂ ਤੇ ਇਨਫਰਾਸਟਰਕਚਰ ਦੀ ਫੰਡਿੰਗ ਅਤੇ ਮੈਂਬਰਾਂ ਨੂੰ ਸਾਲਾਨਾ ਪੇਮੈਂਟਸ ਕਰਨ ਲਈ ਇਹ ਪੈਸਾ ਇਸਤੇਮਾਲ ਕੀਤਾ ਜਾਵੇਗਾ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link