20.39C Vancouver
ADS

Apr 17, 2025 6:30 PM - The Canadian Press

ਬੀ.ਸੀ. ਸਰਕਾਰ ਨੇ ਗ੍ਰੈਜੂਏਟ ਡਰਾਈਵਰਾਂ ਦੇ ਲਾਇਸੈਂਸ ਪ੍ਰਣਾਲੀ ਵਿੱਚ ਬਦਲਾਅ ਦਾ ਕੀਤਾ ਐਲਾਨ

Share On
b-c-government-announces-changes-to-graduated-drivers-licensing-regime
Public Safety Minister Garry Begg says the changes, if approved, will see new drivers get "on-road experience" and be subject to a 12-month restriction rather than be required to take another test to get their Class 5 licence.(Photo: The Canadian Press)

ਬੀ. ਸੀ. ਦੇ ਡਰਾਈਵਰਾਂ ਨੂੰ ਜਲਦ ਹੀ ਪੂਰੇ ਲਾਇਸੈਂਸ ਲਈ ਕਲਾਸ 5 ਰੋਡ ਟੈਸਟ ਨਹੀਂ ਦੇਣਾ ਪਵੇਗਾ। ਸੂਬਾ ਸਰਕਾਰ ਨੇ ਨਿਯਮਾਂ ਵਿਚ ਤਬਦੀਲੀ ਲਈ ਵਿਧਾਨ ਸਭਾ ਵਿਚ ਬਿੱਲ ਪੇਸ਼ ਕੀਤਾ ਹੈ, ਪਬਲਿਕ ਸੇਫਟੀ ਮਿਨਿਸਟਰ ਗੈਰੀ ਬੇਗ ਨੇ ਇਸ ਦੇ ਜਲਦ ਪਾਸ ਹੋਣ ਦੀ ਉਮੀਦ ਜਤਾਈ ਹੈ। ਪ੍ਰਸਤਾਵਿਤ ਨਿਯਮਾਂ ਮੁਤਾਬਕ, ਆਟੋਮੈਟਿਕ ਹੀ ਪੂਰਾ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਨਵੇਂ ਡਰਾਈਵਰਾਂ ਨੂੰ ਕਲਾਸ 5 ਰੋਡ ਟੈਸਟ ਦੀ ਬਜਾਏ 12 ਮਹੀਨੇ ਦੀ ਇੱਕ ਸੇਟਜ ਨੂੰ ਪੂਰਾ ਕਰਨਾ ਹੋਵੇਗਾ, ਜਿਸ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਡਰਾਈਵਿੰਗ ਦਾ ਰਿਕਾਰਡ ਬਣਾਏ ਰੱਖਣਾ ਹੋਵੇਗਾ।

ਮਿਨਿਸਟਰ ਗੈਰੀ ਬੇਗ ਨੇ ਕਿਹਾ ਕਿ ਇਸ ਕਦਮ ਨਾਲ ਉਨ੍ਹਾਂ ਲੋਕਾਂ ਲਈ ਉਡੀਕ ਕਰਨ ਦੇ ਸਮੇਂ ਵਿਚ ਕਮੀ ਆਵੇਗੀ ਜੋ ਕਲਾਸ 7 ਲਾਇਸੈਂਸ ਲਈ ਰੋਡ ਟੈਸਟ ਦੇਣ ਦੀ ਉਡੀਕ ਵਿਚ ਹਨ।

ਸਰਕਾਰ ਵਲੋਂ ਮੋਟਰਸਾਈਕਲ ਲਾਇਸਸਿੰਗ ਪ੍ਰੋਗਰਾਮ ਵੀ ਸਥਾਪਤ ਕੀਤਾ ਜਾਵੇਗਾ ਜੋ ਹਰ ਨਵੇਂ ਮੋਟਰਸਾਈਕਲ ਸਵਾਰ ਨੂੰ ਪੂਰਾ ਕਰਨਾ ਹੋਵੇਗਾ। ਬੀ. ਸੀ. ਵਿਚ ਇਹ ਪ੍ਰਸਤਾਵਿਤ ਨਿਯਮ 2026 ਵਿਚ ਲਾਗੂ ਹੋਣ ਦੀ ਉਮੀਦ ਹੈ।

Latest news

north-island-college-campus-attack-leaves-two-injured
Punjabi

ਨੌਰਥ ਆਈਲੈਂਡ ਕਾਲਜ ਕੈਂਪਸ ’ਚ ਹਮਲਾ, ਦੋ ਵਿਅਕਤੀ ਜ਼ਖਮੀ

ਬੀ.ਸੀ. ਦੇ ਕੋਮੋਕਸ ਵੈਲੀ ਵਿਖੇ ਨੌਰਥ ਆਈਲੈਂਡ ਕਾਲਜ ਦੇ ਕੈਂਪਸ ਵਿਚ ਇੱਕ ਹਮਲੇ ਦੀ ਘਟਨਾ ਵਾਪਰੀ ਹੈ, ਜਿਸ ਵਿਚ ਦੋ ਲੋਕ ਜ਼ਖਮੀ ਹੋਏ ਹਨ। ਪੁਲਿਸ ਮੁਤਾਬਕ, ਰਾਤ ਕਰੀਬ 12:53 ਵਜੇ ਕਾਲਜ ਦੀ ਇੱਕ ਰਿਹਾਇਸ਼ੀ ਇਮਾਰਤ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀਆਂ ਕਈ ਰਿਪੋਰਟਸ ਮਿਲੀਆਂ, ਜਿਥੇ ਮੌਕੇ 'ਤੇ ਪਹੁੰਚੇ ਫਰੰਟ ਲਾਈਨ ਔਫੀਸਰ ਨੂੰ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਮਿਲੇ ਅਤੇ ਸ਼ੱਕੀ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
man-stabbed-during-fight-outside-downtown-vancouver-gas-station
Punjabi

ਵੈਨਕੂਵਰ ਦੇ ਡਾਊਨਟਾਊਨ ’ਚ ਗੈਸ ਸਟੇਸ਼ਨ ਬਾਹਰ ਝਗੜੇ ਦੌਰਾਨ ਵਿਅਕਤੀ ’ਤੇ ਚਾਕੂ ਨਾਲ ਹਮਲਾ

ਵੈਨਕੂਵਰ ਦੇ ਡਾਊਨਟਾਊਨ ਵਿਚ ਇੱਕ ਗੈਸ ਸਟੇਸ਼ਨ ਦੇ ਬਾਹਰ ਹੋਈ ਲੜਾਈ ਦੌਰਾਨ ਇੱਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਘਟਨਾ ਮੰਗਲਵਾਰ ਰਾਤ ਵਾਪਰੀ। ਔਫੀਸਰ ਨੂੰ ਗੈਸ ਸਟੇਸ਼ਨ ਦੇ ਬਾਹਰ ਕੁਝ ਲੋਕਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਮਿਲੀ, ਜਿੱਥੇ ਦੋਹਾਂ ਧਿਰਾਂ ਵਿਚਕਾਰ ਝਗੜਾ ਇੰਨਾ ਵਧ ਗਿਆ ਕਿ ਇੱਕ ਵਿਅਕਤੀ ਨੇ ਦੂਜੇ ਦੇ ਚਾਕੂ ਮਾਰ ਦਿੱਤਾ।
alberta-separation-could-cost-up-to-170b-in-first-five-years
Punjabi

ਕੈਨੇਡਾ ਤੋਂ ਐਲਬਰਟਾ ਦੇ ਵੱਖ ਹੋਣ ਦਾ ਖਰਚਾ 5 ਸਾਲਾਂ ’ਚ $170 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ

ਐਲਬਰਟਾ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਇਕ ਨਵੀਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਕੈਨੇਡਾ ਤੋਂ ਵੱਖ ਹੋਣ ਦਾ ਖਰਚਾ ਪਹਿਲੇ ਪੰਜ ਸਾਲਾਂ ਵਿੱਚ ਹੀ $170 ਬਿਲੀਅਨ ਤੱਕ ਜਾ ਸਕਦਾ ਹੈ।ਕੈਲਗਰੀ ਯੂਨੀਵਰਸਿਟੀ ਦੇ 'ਸਕੂਲ ਔਫ ਪਬਲਿਕ ਪਾਲਿਸੀ' ਦੀ ਇਸ ਰਿਪੋਰਟ ਮੁਤਾਬਕ, ਵੱਖ ਹੋਣ ਦਾ ਘੱਟੋ-ਘੱਟ ਖਰਚਾ $50 ਬਿਲੀਅਨ ਹੋਵੇਗਾ ਅਤੇ ਵੱਧ ਤੋਂ ਵੱਧ ਇਹ $170 ਬਿਲੀਅਨ ਤੱਕ ਪਹੁੰਚ ਸਕਦਾ ਹੈ।
harbour-air-to-acquire-pacific-coastal-airlines-expanding-b-c-network
Punjabi

ਹਾਰਬਰ ਏਅਰ ਖਰੀਦੇਗੀ ਪੈਸੀਫਿਕ ਕੋਸਟਲ ਏਅਰਲਾਈਨਜ਼,ਬੀ.ਸੀ.’ਚ ਵਧੇਗਾ ਹਵਾਈ ਨੈੱਟਵਰਕ

ਬੀ.ਸੀ. ਦੇ ਹਵਾਬਾਜ਼ੀ ਖੇਤਰ ਵਿਚ ਹਾਰਬਰ ਏਅਰ ਆਪਣਾ ਨੈੱਟਵਰਕ ਵਧਾਉਣ ਜਾ ਰਹੀ ਹੈ, ਕੰਪਨੀ ਨੇ ਪੈਸੀਫਿਕ ਕੋਸਟਲ ਏਅਰਲਾਈਨਜ਼ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਸਮਝੌਤੇ ਮੁਤਾਬਕ, ਦੋਵਾਂ ਕੰਪਨੀਆਂ ਦੇ ਬ੍ਰਾਂਡ ਅਤੇ ਪਛਾਣ ਨੂੰ ਸੁਤੰਤਰ ਤੌਰ 'ਤੇ ਬਰਕਰਾਰ ਰੱਖਿਆ ਜਾਵੇਗਾ ਪਰ ਇਨ੍ਹਾਂ ਦਾ ਸਾਂਝਾ fleet 59 ਜਹਾਜ਼ਾਂ ਦਾ ਹੋ ਜਾਵੇਗਾ।
man-who-allegedly-threatened-to-kill-pm-mark-carney-identified
Punjabi

PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਹੋਈ ਪਛਾਣ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ Jamie Da Costa ਵਜੋਂ ਹੋਈ ਹੈ ਜੋ ਹੁਣ ਹਿਰਾਸਤ ਵਿੱਚ ਰਹੇਗਾ। ਬੀਤੇ ਦਿਨ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ 31 ਸਾਲਾ Da Costa ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਮੰਗਲਵਾਰ ਸਵੇਰ ਤੱਕ ਉਹ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link