11.88C Vancouver
ADS

Apr 30, 2025 7:41 PM - Connect Newsroom

ਬੀ. ਸੀ. ਸਰਕਾਰ ਲੱਕੜ ਦੇ ਵਪਾਰ ਨੂੰ ਵਧਾਉਣ ਲਈ ਕਰੇਗੀ $11ਮਿਲੀਅਨ ਦਾ ਨਿਵੇਸ਼

Share On
b-c-government-to-invest-11-million-to-boost-timber-trade
Gibson says the funding will also create more than 100 jobs and keep hundreds more employed.

ਬੀ. ਸੀ. ਸਰਕਾਰ ਵੱਡੇ ਪੱਧਰ 'ਤੇ ਲੱਕੜ ਦੇ ਲੋਕਲ ਨਿਰਮਾਣ ਖੇਤਰ ਨੂੰ ਬੂਸਟ ਦੇਣ ਲਈ ਜੰਗਲ ਸੈਕਟਰ ਦੇ ਚਾਰ ਕੈਪੀਟਲ ਪ੍ਰੋਜੈਕਟ ਵਿਚ $11 ਮਿਲੀਅਨ ਤੱਕ ਦਾ ਨਿਵੇਸ਼ ਕਰ ਰਹੀ ਹੈ। ਜੌਬਸ ਅਤੇ ਆਰਥਿਕ ਵਿਕਾਸ ਮੰਤਰੀ ਡਾਇਨਾ ਗਿਬਸਨ ਨੇ ਇੱਕ ਬਿਆਨ ਵਿਚ ਕਿਹਾ ਕਿ ਜੰਗਲਾਤ ਖੇਤਰ ਵਿਚ ਘਰੇਲੂ ਬੀ. ਸੀ. ਕੰਪਨੀਆਂ ਨੂੰ ਮਜ਼ਬੂਤ ​​ਕਰਨ ਲਈ ਸਰਕਾਰੀ ਨਿਵੇਸ਼ ਦੀ ਲੋੜ ਸੀ।

ਗਿਬਸਨ ਦਾ ਕਹਿਣਾ ਹੈ ਕਿ ਇਸ ਫੰਡਿੰਗ ਨਾਲ 100 ਤੋਂ ਵੱਧ ਨੌਕਰੀਆਂ ਵੀ ਪੈਦਾ ਹੋਣਗੀਆਂ ਅਤੇ ਸੈਂਕੜੇ ਹੋਰ ਲੋਕਾਂ ਦਾ ਰੁਜ਼ਗਾਰ ਵੀ ਬਣਿਆ ਰਹੇਗਾ।

ਸਰਕਾਰ ਵਲੋਂ ਜਿਨ੍ਹਾਂ ਕੰਪਨੀਆਂ ਨੂੰ ਬੀਸੀ ਮੈਨੂਫੈਕਚਰਿੰਗ ਜੌਬਜ਼ ਫੰਡ ਤੋਂ ਮਦਦ ਮਿਲ ਰਹੀ ਹੈ ਉਨ੍ਹਾਂ ਵਿਚ ਨੈਲਸਨ-ਅਧਾਰਤ ਸਪੀਅਰਹੈੱਡ ਟਿੰਬਰਵਰਕਸ, ਲੈਂਗਲੀ-ਅਧਾਰਤ ਨਿਰਮਾਣ ਪਲਾਈਵੁੱਡ ਨਿਰਮਾਤਾ ਵੈਸਟਲੈਮ ਇੰਡਸਟਰੀਜ਼, ਕੈਸਲਗਰ ਦੀ ਕ੍ਰਾਫਟ ਪਲਪ ਮਿੱਲ ਮਰਸਰ ਸੇਲਗਰ ਲਿਮਟਿਡ ਪਾਰਟਨਰਸ਼ਿਪ ਅਤੇ ਪੈਂਟਿਕਟਨ ਦੀ ਗ੍ਰੇਬੈਕ ਕੰਸਟ੍ਰਕਸ਼ਨ ਲਿਮਟਿਡ ਸ਼ਾਮਲ ਹਨ।

Latest news

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link