Oct 22, 2020 7:37 PM -

ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿਚ ਦੋ ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ, ਇਸ ਦੌਰਾਨ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੀ ਤਹਿਤ ਬੀ.ਸੀ. ਗਰੀਨ ਪਾਰਟੀ ਲੀਡਰ ਸੋਨੀਆ ਫਰਸਟੀਨਓ ਨੇ ਅੱਗ ਰੋਬਰਟਸ ਕ੍ਰੀਕ ਵਿਖੇ ਫੂਡ ਸਿਕਿਉਰਿਟੀ ਬਾਬਤ ਗੱਲ ਬਾਤ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਰਾਈਡਿੰਗ ਵੈਨਕੂਵਰ ਆਈਲੈਂਡ ਵਿਖੇ ਗੱਲਬਾਤ ਕੀਤੀ ਜਾਵੇਗੀ।
ਗਰੀਨ ਪਾਰਟੀ ਨੇ ਰੀਲੀਜ਼ ਜਾਰੀ ਕਰ ਆਖਿਆ ਹੈ ਕਿ ਉਨ੍ਹਾਂ ਵੱਲੋਂ ਸੋਨੀਆ ਫਰਸਟੀਨਓ ਦੇ ਲੀਡਰ ਬਨਣ ਤੋਂ ਬਾਅਦ ਕਰੀਬ $835,000 ਫੰਡਸ ਇਕੱਤਰ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਨੈਪ ਇਲੈਕਸ਼ਨਜ਼ ਦੀ ਘੋਸ਼ਣਾ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਸੋਨੀਆ ਪਾਰਟੀ ਦੀ ਨਵੀਂ ਲੀਡਰ ਬਣੀ ਸੀ।
ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ 38 ਦਿਨਾਂ ਵਿਚ ਇਕੱਤਰ ਹੋਏ ਫੰਡਸ ਨੇ ਪਿਛਲੀਆਂ ਚੋਣਾਂ ਦੇ ਵੀ ਰਿਪੋਰਡ ਤੋੜ ਦਿੱਤੇ ਹਨ, ਜਦੋਂ ਪੰਜ ਮਹੀਨਿਆਂ ਵਿਚ ਇਨ੍ਹੀ ਰਾਸ਼ੀ ਇਕੱਤਰ ਕੀਤੀ ਗਈ ਸੀ।




