13.53C Vancouver
ADS

Sep 6, 2024 12:20 PM - The Canadian Press

ਬੀ ਸੀ ਗ੍ਰੀਨਜ਼ ਨੇ ਮੁਫਤ ਆਵਾਜਾਈ, ਬੱਸਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਦਾ ਕੀਤਾ ਚੋਣ ਵਾਅਦਾ

Share On
b-c-greens-make-election-pledge-for-free-transit-doubling-of-bus-numbers
The Greens say in a statement that doubling the number of buses and increasing frequency and routes (Photo: The Canadian Press)

ਬੀ ਸੀ ਗ੍ਰੀਨ ਪਾਰਟੀ ਵਲੋਂ ਮੁਫਤ ਆਵਾਜਾਈ ਸਮੇਤ ਬੱਸਾਂ ਦੀ ਗਿਣਤੀ ਦੁੱਗਣੀ ਕਰਨ ਦਾ ਵਾਅਦਾ ਚੋਣ ਵਾਅਦਾ ਕੀਤਾ ਗਿਆ ਹੈ। ਅਸਲ ਵਿਚ ਬੀ ਸੀ ਗ੍ਰੀਨ ਪਾਰਟੀ ਦੀ ਨੇਤਾ ਸੋਨੀਆ ਫੁਰਸਟੇਨੌ ਨੇ ਸੂਬੇ ਵਿਚ ਸਾਰੀ ਜਨਤਕ ਆਵਾਜਾਈ ਨੂੰ ਮੁਫਤ ਬਣਾਉਣ ਲਈ ਚੋਣ ਨੀਤੀ ਦਾ ਐਲਾਨ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾਈ ਚੋਣਾਂ ਤੋਂ ਪਹਿਲਾਂ ਜਾਰੀ ਕੀਤੀ ਗਈ ਇਹ ਨੀਤੀ ਪਰਿਵਾਰਾਂ 'ਤੇ ਵਿੱਤੀ ਤਣਾਅ ਨੂੰ ਦੂਰ ਕਰੇਗੀ, ਵਧੇਰੇ ਰਹਿਣਯੋਗ ਭਾਈਚਾਰੇ ਬਣਾਏਗੀ ਅਤੇ ਕਾਰਬਨ ਨਿਕਾਸ ਨੂੰ ਘਟਾਏਗੀ। ਪ੍ਰਸਤਾਵ ਵਿੱਚ ਪ੍ਰਮੁੱਖ ਖੇਤਰੀ ਰੂਟਾਂ 'ਤੇ ਪ੍ਰਤੀ ਘੰਟਾ ਸੇਵਾਵਾਂ ਦੇਣ, ਚਾਰ ਸਾਲਾਂ ਦੇ ਅੰਦਰ ਸਿਟੀ ਬੱਸਾਂ ਨੂੰ ਦੁੱਗਣਾ ਕਰਨ ਅਤੇ ਅੱਠ ਸਾਲਾਂ ਦੇ ਅੰਦਰ ਤਿੰਨ ਗੁਣਾ ਕਰਨ ਦੀ ਵੀ ਗੱਲ ਕੀਤੀ ਗਈ ਹੈ। 87 ਸੀਟਾਂ ਵਾਲੀ ਵਿਧਾਨ ਸਭਾ 'ਚ ਇਸ ਸਮੇਂ ਸਿਰਫ 2 ਵਿਧਾਇਕਾਂ ਵਾਲੀ ਪਾਰਟੀ ਦਾ ਕਹਿਣਾ ਹੈ ਕਿ ਟ੍ਰਾਂਸਲਿੰਕ ਅਤੇ ਬੀ ਸੀ ਟਰਾਂਜ਼ਿਟ ਲਈ 72 ਕਰੋੜ ਡਾਲਰ ਦੀ ਫੰਡਿੰਗ ਮੌਜੂਦਾ ਫੰਡਿੰਗ ਨੂੰ ਮੁੜ ਤਰਜੀਹ ਦੇਣ ਤੋਂ ਮਿਲੇਗੀ।

ਗ੍ਰੀਨਸ ਦਾ ਕਹਿਣਾ ਹੈ ਕਿ ਬੱਸਾਂ ਦੀ ਗਿਣਤੀ ਦੁੱਗਣੀ ਕਰਨ ਅਤੇ ਬਾਰੰਬਾਰਤਾ ਅਤੇ ਰੂਟਾਂ ਵਿਚ ਵਾਧਾ ਕਰਨ ਨਾਲ 2024/25 ਤੋਂ ਬੀ ਸੀ ਟਰਾਂਜ਼ਿਟ ਦੇ ਸੰਚਾਲਨ ਖਰਚੇ ਦੁੱਗਣੇ ਹੋ ਜਾਣਗੇ, ਜਿਸ ਲਈ ਸ਼ੁਰੂ ਵਿਚ ਪ੍ਰਤੀ ਸਾਲ 300 ਮਿਲੀਅਨ ਡਾਲਰ ਦੀ ਵਾਧੂ ਜ਼ਰੂਰਤ ਹੋਵੇਗੀ।

Latest news

b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
maninder-sidhu-to-lead-trade-talks-in-india-philippines
Punjabi

ਮਨਿੰਦਰ ਸਿੱਧੂ ਭਾਰਤ ਤੇ ਫਿਲੀਪੀਨਜ਼ ’ਚ ਵਪਾਰਕ ਗੱਲਬਾਤ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮਾਮਲਿਆਂ ਲਈ ਮੰਤਰੀ ਮਨਿੰਦਰ ਸਿੱਧੂ ਨਵੇਂ ਵਪਾਰਕ ਸਮਝੌਤਿਆਂ ਨੂੰ ਅੱਗੇ ਵਧਾਉਣ ਅਤੇ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਇਸ ਹਫ਼ਤੇ ਭਾਰਤ ਅਤੇ ਫਿਲੀਪੀਨਜ਼ ਦੇ ਅਹਿਮ ਦੌਰੇ 'ਤੇ ਰਵਾਨਾ ਹੋ ਰਹੇ ਹਨ। ਮੰਤਰੀ ਸਿੱਧੂ ਨੇ ਦੱਸਿਆ ਕਿ ਉਹ ਭਾਰਤ ਵਿਚ ਉੱਚ-ਪੱਧਰੀ ਵਪਾਰਕ ਗੱਲਬਾਤ ਦੀ ਅਗਵਾਈ ਕਰਨਗੇ, ਜਿਸ ਦਾ ਫੋਕਸ ਕੈਨੇਡਾ ਦੇ ਏਰੋਸਪੇਸ, ਏ.ਆਈ., ਕਲੀਨ ਐਨਰਜੀ ਅਤੇ ਕ੍ਰਿਟੀਕਲ ਮਿਨਰਲਜ਼ ਦੇ ਖੇਤਰਾਂ ਲਈ ਨਵੇਂ ਰਾਹ ਖੋਲ੍ਹਣਾ ਹੈ।
60-year-old-man-arrested-after-fleeing-scene-following-multiple-vehicle-collisions-in-vancouver
Punjabi

ਵੈਨਕੂਵਰ ’ਚ ਕਈ ਗੱਡੀਆਂ ਨੂੰ ਟੱਕਰਾਂ ਮਾਰ ਕੇ ਫ਼ਰਾਰ ਹੋਇਆ 60 ਸਾਲਾ ਵਿਅਕਤੀ ਗ੍ਰਿਫਤਾਰ

ਵੈਨਕੂਵਰ ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਨੂੰ ਕਈ ਗੱਡੀਆਂ ਨੂੰ ਟੱਕਰ ਮਾਰਨ ਅਤੇ ਮੌਕੇ ਤੋਂ ਫ਼ਰਾਰ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਘਟਨਾਵਾਂ ਸਾਊਥ ਈਸਟ ਵੈਨਕੂਵਰ ਵਿਚ ਮੰਗਲਵਾਰ ਸਵੇਰ ਕਰੀਬ 9 ਵਜੇ ਈਸਟ 49th ਐਵੇਨਿਊ ਅਤੇ ਐਲੀਅਟ ਸਟ੍ਰੀਟ ਦੇ ਇਲਾਕੇ ਵਿਚ ਹੋਈਆਂ ਸਨ। ਔਫੀਸਰ ਮੁਤਾਬਕ, ਗੱਡੀਆਂ ਵਿਚ ਲੋਕ ਸਵਾਰ ਸਨ, ਜਦੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link