17.22C Vancouver
ADS

Mar 11, 2021 10:34 PM -

ਨਸਲਵਾਦ ਕਾਰਨ ਹੋਈ ਬੱਚੀ ਦੀ ਮੌਤ ਦੇ ਇਲਜ਼ਾਮਾਂ ਨੂੰ ਸਿਹਤ ਅਥਾਰਿਟੀ ਨੇ ਕੀਤਾ ਰੱਦ

Share On
b-c-health-authority-denies-lawsuit-claim-that-racism-played-a-part-in-babys-death
File - Health officials in northern British Columbia deny allegations they mismanaged the treatment of a pregnant Indigenous woman or used racial stereotypes that affected her care and led to the stillbirth of her daughter. (Photo - B.C. Government)

ਉੱਤਰੀ ਬੀ.ਸੀ. 'ਚ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਇੱਕ ਗਰਭਵਤੀ ਇੰਡੀਜਨਸ ਔਰਤ ਦੇ ਟ੍ਰੀਟਮੈਂਟ ਦੌਰਾਨ ਲਾਪਰਵਾਹੀ ਹੋਈ ਸੀ, ਜਿਸ ਕਾਰਨ ਔਰਤ ਦੇ ਬੱਚੇ ਦਾ ਸਟਿਲਬਰਥ ਯਾਨੀ ਕਿ ਮ੍ਰਿਤ ਅਵਸਥਾ 'ਚ ਡਿਲੀਵਰੀ ਹੋਈ ਸੀ।

ਟੈਰੇਸ ਦੇ ਇਲਾਕੇ 'ਚ ਸਥਿਤ ਮਿਲਸ ਮੈਮੋਰੀਅਲ ਹਸਪਤਾਲ, ਨੌਰਦਰਨ ਹੈਲਥ, ਅਤੇ ਕਿਟੀਮੈਟ ਜਨਰਲ ਹਸਪਤਾਲ ਨੇ ਇਹਨਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਇਸ ਸੰਬੰਧੀ ਲਾਅਸੂਟ ਨੂੰ ਡਿਸਪਿਊਟ ਕੀਤਾ ਹੈ।

ਸਾਰਾਹ ਮੌਰੀਸਨ ਅਤੇ ਉਨ੍ਹਾਂ ਦੇ ਪਾਰਟਨਰ, ਰੋਨਾਲਡ ਲੁਫਟ ਨੇ ਇਸ ਮਾਮਲੇ 'ਚ ਬੀਤੇ ਮਹੀਨੇ ਬੀ.ਸੀ. ਸੁਪ੍ਰੀਮ ਕੋਰਟ 'ਚ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਹੈ।

ਜੋੜੇ ਨੇ ਘਟਨਾ ਨੂੰ "deliberate racial indifference" ਯਾਨੀ ਕਿ ਜਾਣਬੁੱਝ ਕੇ ਕੀਤੀ ਨਸਲੀ ਉਦਾਸੀਨਤਾ ਦੱਸਿਆ ਹੈ।

ਹੈਲਥ ਅਥਾਰਿਟੀ ਦਾ ਕਹਿਣਾ ਹੈ ਕਿ ਮੌਰੀਸਨ ਆਪਣੀ ਡਿਊ ਡੇਟ ਤੋਂ ਅੱਗੇ ਲੰਘ ਚੁੱਕੀ ਸੀ ਅਤੇ ਜਦ ਤਕ ਉਹ ਕਿਟੀਮੈਟ ਹਸਪਤਾਲ ਪਹੁੰਚੀ, ਉਸ ਵੇਲੇ ਤਕ ਉਹ ਲੇਬਰ ਦੇ ਸ਼ੁਰੂਆਤੀ ਪੜ੍ਹਾਅ 'ਚ ਸੀ।

ਹੈਲਥ ਅਥਾਰਿਟੀ ਦਾ ਕਹਿਣਾ ਸੀ ਕਿ ਇਹ ਹਸਪਤਾਲ ਗੁੰਝਲਦਾਰ ਮਾਮਲਿਆਂ ਨੂੰ ਹੈਂਡਲ ਕਰਨ 'ਚ ਸਮਰੱਥ ਨਹੀਂ ਹੈ।

ਬਿਆਨ 'ਚ ਦੱਸਿਆ ਗਿਆ ਕਿ ਲੁਫਟ ਨੇ ਰੌਲਾ ਪਾਇਆ ਅਤੇ ਕਿਹਾ ਕਿ ਉਸ ਦੀ ਪਤਨੀ ਦਾ ਇਲਾਜ ਨਹੀਂ ਕੀਤਾ ਜਾ ਰਿਹਾ।

ਇਸ ਤੋਂ ਬਾਅਦ ਇਹ ਜੋੜਾ ਉੱਥੋਂ ਨਿਕਲ ਗਿਆ ਅਤੇ ਉਸੇ ਰਾਤ ਟੈਰੇਸ ਦੇ ਹਸਪਤਾਲ ਪਹੁੰਚਿਆ।

ਉੱਥੇ ਜੋੜੇ ਕੋਲ ਜਨਮ ਲੈਣ ਵਾਲੀ ਬੱਚੀ ਦੀ ਦਿਲ ਦੀ ਧੜਕਣ ਨਹੀਂ ਮਿਲ ਸਕੀ ਅਤੇ ਉਸ ਦੀ ਡਿਲੀਵਰੀ ਮ੍ਰਿਤ ਅਵਸਥਾ 'ਚ ਹੋਈ।

ਯਾਦ ਰਹੇ ਲਗਾਏ ਗਏ ਇਲਜ਼ਾਮ ਜਾਂ 5 ਡਾਕਟਰਾਂ ਵੱਲੋਂ ਦਿੱਤੀ ਗਈ ਸਫਾਈ ਬਾਰੇ ਫਿਲਹਾਲ ਕੋਰਟ 'ਚ ਕੁਝ ਸਾਬਿਤ ਨਹੀਂ ਹੋਇਆ ਹੈ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link