11.87C Vancouver
ADS

Dec 17, 2021 10:40 PM - The Canadian Press

ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ ਵਾਧੇ ਵਿਚਾਲੇ ਡਾ. ਬੌਨੀ ਹੈਨਰੀ ਨੇ ਬੀ.ਸੀ. 'ਚ ਵਧੇਰੇ ਪਬੰਦੀਆਂ ਦਾ ਕੀਤਾ ਐਲਾਨ; ਨਵੇਂ ਸਾਲ ਦੀਆਂ ਪਾਰਟੀਆਂ ਵੀ ਕੀਤੀਆਂ ਰੱਦ

Share On
b-c-implementing-restrictions-as-omicron-cases-rise
B.C.'s provincial health officer, Dr. Bonnie Henry during a press conference in Victoria. (B.C. Govt.)

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਓਮੀਕਰੌਨ ਵੇਰੀਐਂਟ ਦੇ ਫੈਲਾਅ ਦੇ ਵਧਣ ਨਾਲ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਣ ਲੱਗਿਆ ਹੈ।

ਉਨ੍ਹਾਂ ਕਿਹਾ ਕਿ ਸੂਬੇ ਡੈਲਟਾ ਵੇਰੀਐਂਟ ਦੇ ਫੈਲਾਅ ਵਿਚਾਲੇ ਕੁਝ ਬਿਹਤਰ ਸਥਿਤੀ 'ਚ ਪਹੁੰਚਦਾ ਵਿਖਾਈ ਦੇ ਰਿਹਾ ਸੀ ਪਰ ਇਸ ਨਵੇਂ ਵੇਰੀਐਂਟ ਦੇ ਫੈਲਾਅ ਵਿਚਾਲੇ ਹਾਲਾਤ ਫਿਰ ਵਿਗੜਨ ਲੱਗੇ ਹਨ।

ਇਸ ਵਿਚਾਲੇ ਸੂਬੇ 'ਚ ਨਵੀਆਂ ਪਬੰਦੀਆਂ ਐਲਾਨੀਆਂ ਗਈਆਂ ਹਨ ਜਿਸ ਦੀ ਸ਼ੁਰੂਆਤ ਐਤਵਾਰ ਮੱਧ ਰਾਤ ਤੋਂ ਹੋਣ ਜਾ ਰਹੀ ਹੈ।

ਇਹ ਨਿਰਦੇਸ਼ ਜਨਵਰੀ ਦੇ ਅੰਤ ਤਕ ਜਾਰੀ ਰਹਿਣਗੇ।

ਬੀ.ਸੀ. 'ਚ ਈਵੈਂਟਸ ਅਤੇ ਇਕੱਠਾਂ ਸੰਬੰਧੀ ਪਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਜੇਕਰ ਸਾਰੇ ਲੋਕ ਵੈਕਸੀਨੇਟਿਡ ਹੋਣ ਤਾਂ ਰੈਂਟਲ, ਵਕੇਸ਼ਨ ਪ੍ਰਾਪਰਟੀਆਂ ਅਤੇ ਰਿਜ਼ੌਰਟਸ ਸਮੇਤ ਇੰਡੋਰ ਇਕੱਠਾਂ ਨੂੰ ਹਾਊਸਓਲਡਸ ਅਤੇ ਰੈਜ਼ੀਡੈਂਟਸ ਤੋਂ ਇਲਾਵਾ 10 ਹੋਰ ਲੋਕਾਂ ਤਕ ਸੀਮਤ ਰੱਖਿਆ ਗਿਆ ਹੈ।

ਅਨਵੈਕਸੀਨੇਟਿਡ ਲੋਕਾਂ ਸੰਬੰਧੀ ਅਜਿਹੀ ਕਿਸੇ ਵੀ ਇਕੱਤਰਤਾ 'ਤੇ ਰੋਕ ਲਗਾਈ ਗਈ ਹੈ।

ਈਵੈਂਟਸ ਸੰਬੰਧੀ ਬੀ.ਸੀ. ਵੈਕਸੀਨ ਕਾਰਡ ਨਾਲ ਪਰੂਫ ਆਫ ਵੈਕਸੀਨ ਨੂੰ ਪੁਖਤਾ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਕਿਊ.ਆਰ. ਕੋਡ ਨੂੰ ਵੀ ਪੁਖਤਾ ਬਣਾਉਣ ਦੀ ਲੋੜ ਹੋਵੇਗੀ।

ਜਿਹੜੇ ਵੈਨਿਊਸ ਦੀ ਕਪੈਸਟੀ 1,000 ਜਾਂ ਉਸ ਤੋਂ ਵਧੇਰੀ ਹੈ, ਤਾਂ ਉਨ੍ਹਾਂ 'ਚ ਇਕੱਤਰਤਾ ਨੂੰ 50% ਤਕ ਸੀਮਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ 'ਚ ਕਾਂਸਰਟ, ਹਾਕੀ ਗੇਮ ਜਾਂ ਹੋਰ ਅਜਿਹੇ ਈਵੈਂਟਸ ਅਤੇ ਇਕੱਤਰਤਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਈਵੈਂਟਸ 'ਤੇ ਮਾਸਕ ਪਹਿਨਣਾ ਲਾਜ਼ਮੀ ਬਣਾਉਣ ਲਈ ਸਖਤ ਹੋਣ ਦੀ ਗੱਲ ਆਖੀ ਗਈ ਹੈ।

ਸਾਰੇ ਸਪੋਰਟਸ ਟੂਰਨਾਮੈਂਟ, ਜਿਸ 'ਚ ਕਿ ਯੂਥ ਅਤੇ ਐਡਲਟ ਟੂਰਨਾਮੈਂਟ ਸ਼ਾਮਿਲ ਹਨ, ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਡਾ. ਬੌਨੀ ਹੈਨਰੀ ਨੇ ਕਿਹਾ ਕਿ ਹਾਕੀ ਸਮੇਤ ਕਈ ਟੂਰਨਾਮੈਂਟਸ ਦੀ ਬਾਕਸਿੰਗ ਡੇਅ ਦੇ ਆਲੇ ਦੁਆਲੇ ਸ਼ੁਰੂਆਤ ਹੋਣੀ ਸੀ, ਪਰ ਹੁਣ ਇਨ੍ਹਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਵਨ ਔਨ ਵਨ ਮੁਕਾਬਲਿਆਂ ਜਿਹੇ ਖੇਡ ਕੰਪੀਟੀਸ਼ਨ ਹੋ ਸਕਣਗੇ।

ਨਵੇਂ ਸਾਲ ਦੀਆਂ ਪਾਰਟੀਆਂ ਨੂੰ ਰੱਦ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਰੈਸਟੂਰੈਂਟ ਆਪਣੀ ਪੂਰੀ ਕਪੈਸਟੀ 'ਤੇ ਆਪ੍ਰੇਸ਼ਨ ਜਾਰੀ ਰੱਖ ਸਕਣਗੇ, ਪਰ ਗੈਸਟਸ ਲਈ ਆਪਣੇ ਟੇਬਲਸ 'ਤੇ ਰਹਿਣਾ ਜਰੂਰੀ ਹੋਵੇਗਾ ਅਤੇ ਜਦ ਟੇਬਲ ਤੋਂ ਉੱਠਣਾ ਹੋਵੇ ਤਾਂ ਮਾਸਕ ਪਹਿਨਣਾ ਜਰੂਰੀ ਹੋਵੇਗਾ। ਵੱਖੋ-ਵੱਖਰੇ ਟੇਬਲਸ 'ਤੇ ਪਹੁੰਚ ਕਰਨ ਜਾਂ ਹੋਰ ਲੋਕਾਂ ਨਾਲ ਮੇਲਜੋਲ ਦੀ ਇਜਾਜਤ ਨਹੀਂ ਹੋਵੇਗੀ। ਰੈਸਟੂਰੈਂਟਸ ਵਿੱਚ ਨੱਚਣ ਜਿਹੀਆਂ ਗਤੀਵਿਧੀਆਂ ਦੀ ਵੀ ਇਜਾਜਤ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਰਿਟੇਲ ਸਟੋਰਸ ਨੂੰ ਵੀ ਮੰਗ ਕੀਤੀ ਗਈ ਹੈ ਕਿ ਬਾਕਸਿੰਗ ਡੇਅ ਦੀਆਂ ਸੇਲਸ ਅਤੇ ਨਵੇਂ ਸਾਲ ਦੀ ਸ਼ਾਪਿੰਗ ਦੌਰਾਨ ਹੋਣ ਵਾਲੀ ਭਾਰੀ ਇਕੱਤਰਤਾ ਦੌਰਾਨ ਸਹੀ ਉਪਰਾਲੇ ਕੀਤੇ ਜਾਣ, ਤਾਂ ਜੋ ਸਟੋਰਾਂ 'ਚ ਭਾਰੀ ਰਸ਼ ਤੋਂ ਬਚਾਅ ਕੀਤਾ ਜਾ ਸਕੇ, ਅਤੇ ਵਾਇਰਸ ਦੇ ਫੈਲਾਅ ਨੂੰ ਠੱਲ ਪਾਉਣ ਲਈ ਕਦਮ ਚੁੱਕੇ ਜਾਣ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link