Feb 19, 2021 9:30 PM -

ਐਲਬਰਟਾ ਦੀ ਇੱਕ ਯੂਨਿਟ ਜੋ ਕਿ ਬੱਚਿਆਂ ਨਾਲ ਸੰਬੰਧਤ ਜਿਨਸੀ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਦੀ ਜਾਂਚ ਕਰਦੀ ਹੈ, ਉਸ ਨੇ ਇੱਕ 37 ਸਾਲਾ ਬੀ.ਸੀ. ਵਾਸੇ ਦੀ ਪਛਾਣ ਕੀਤੀ ਹੈ, ਜੋ ਕਿ ਕਥਿਤ ਤੌਰ 'ਤੇ ਆਪਣੀ ਹੀ ਧੀ ਦਾ ਸ਼ੋਸ਼ਣ ਕਰ ਰਿਹਾ ਸੀ।
ਐਲਰਟ ਇੰਟਰਨੈਟ ਚਾਈਲਡ ਐਕਸਪਲੌਏਟੇਸ਼ਨ ਯੂਨਿਟ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਕੈਲਗਰੀ ਦੇ ਜਾਂਚ ਅਧਿਕਾਰੀਆਂ ਨੂੰ ਇੱਕ ਬੀ.ਸੀ. ਵਾਸੀ ਦੀ ਜਾਣਕਾਰੀ ਮਿਲੀ ਸੀ, ਜੋ ਕਿ ਇੱਕ ਹੋਰ ਯੂਜ਼ਰ ਲਈ 'ਚਾਈਲਡ ਸੈਕਸ਼ੂਅਲ ਐਬਿਊਸ' ਦੇ ਫੋਟੋ ਅਪਲੋਡ ਕਰ ਰਿਹਾ ਸੀ।
ਇਹ ਵਿਅਕਤੀ ਬੀ.ਸੀ. 'ਚ ਫੋਰਟ ਸੇਂਟ ਜੌਨ ਦਾ ਵਾਸੀ ਦੱਸਿਆ ਗਿਆ ਹੈ।
ਇਸ ਵਿਅਕਤੀ ਨੂੰ ਕਥਿਤ ਤੌਰ 'ਤੇ 2 ਹਫ਼ਤੇ ਪਹਿਲਾਂ 8 ਫਰਵਰੀ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਦੇ ਕੰਪਿਊਟਰ ਅਤੇ ਹੋਰ ਇਲੈਕਟਰੌਨਿਕ ਡਿਵਾਈਸ ਵੀ ਜ਼ਬਤ ਕੀਤੇ ਗਏ ਹਨ।
ਇਸ ਵਿਅਕਤੀ 'ਤੇ ਅਸਲੇ ਸੰਬੰਧੀ ਦੋਸ਼ਾਂ ਤੋਂ ਇਲਾਵਾ ਚਾਈਲਡ ਪੋਰਨੋਗ੍ਰਾਫੀ ਬਣਾਉਣ, ਵੰਢਣ, ਅਤੇ ਰੱਖਣ ਸਮੇਤ ਹੋਰ ਦੋਸ਼ ਲੱਗੇ ਹਨ।
ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।




