Dec 3, 2024 8:12 PM - Connect Newsroom
ਬੀ.ਸੀ. ਦੀ ਇਕ ਨਰਸ ਨੂੰ ਮਰੀਜ਼ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ 8 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ। ਬੀ.ਸੀ. ਕਾਲਜ ਆਫ਼ ਨਰਸਾਂ ਅਤੇ ਦਾਈਆਂ ਮੁਤਾਬਕ ਡੰਕਨ ਦੀ ਲਿੰਡਸੇ ਰਿੰਟਸ ਨੇ ਅਕਤੂਬਰ, 2022 ਵਿਚ ਕਿਸੇ ਮਰੀਜ਼ ਦੀ ਨਿੱਜੀ ਜਾਣਕਾਰੀ ਹਾਸਿਲ ਕੀਤੀ।
ਕਾਲਜ ਦੀ ਵੈੱਬਸਾਈਟ ’ਤੇ ਦੱਸਿਆ ਗਿਆ ਕਿ 28 ਨਵੰਬਰ ਨੂੰ ਨਰਸ ਅਤੇ ਕਾਲਜ ਵਿਚਕਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ। ਨੋਟਿਸ ਮੁਤਾਬਕ ਰਿੰਟਸ ਦੀ ਨਰਸਿੰਗ ਰਜਿਸਟ੍ਰੇਸ਼ਨ ਨੂੰ 8 ਮਹੀਨਿਆਂ ਲਈ ਰੱਦ ਕੀਤਾ ਗਿਆ ਹੈ।
ਔਫੀਸ਼ੀਅਲਜ਼ ਦਾ ਕਹਿਣਾ ਹੈ ਕਿ ਨਰਸਾਂ ਨੂੰ ਕਿਸੇ ਦੀ ਵੀ ਨਿੱਜੀ ਜਾਂ ਸਿਹਤ ਸਬੰਧੀ ਜਾਣਕਾਰੀ ਹਾਸਿਲ ਕਰਨ ਦਾ ਅਧਿਕਾਰ ਹੁੰਦਾ ਹੈ ਜਿਨ੍ਹਾਂ ਦਾ ਉਨ੍ਹਾਂ ਨੇ ਇਲਾਜ ਕਰਨਾ ਹੋਵੇ। ਜੇਕਰ ਕੋਈ ਮਰੀਜ਼ ਕਿਸੇ ਨਰਸ ਕੋਲੋਂ ਇਲਾਜ ਨਹੀਂ ਕਰਵਾ ਰਿਹਾ ਤਾਂ ਉਸ ਨੂੰ ਉਸ ਦੀ ਜਾਣਕਾਰੀ ਹਾਸਲ ਕਰਨ ਦਾ ਵੀ ਅਧਿਕਾਰ ਨਹੀਂ ਹੈ।