11.85C Vancouver
ADS

Apr 5, 2022 9:51 PM - The Canadian Press

ਬੀ.ਸੀ. 'ਚ ਕੋਵਿਡ-19 ਦੀ ਦੂਜੀ ਬੂਸਟਰ ਖੁਰਾਕ ਦਾ ਐਲਾਨ

Share On
b-c-offers-fourth-covid-19-vaccine-dose-to-seniors-most-vulnerable
B.C.'s provincial health office, Dr. Bonnie Henry during a press conference in Victoria. (Photo - The Canadian Press)

ਬੀ.ਸੀ. 'ਚ ਸਿਹਤ ਅਧਿਕਾਰੀਆਂ ਨੇ ਕੋਵਿਡ-19 ਸੰਬੰਧੀ ਅਪਡੇਟ ਸਾਂਝੀ ਕੀਤੀ ਹੈ।

ਇਸੇ ਦੌਰਾਨ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਐਲਾਨ ਕੀਤਾ ਹੈ ਕਿ ਸੂਬੇ 'ਚ ਚੌਥੀ ਬੂਸਟਰ ਖੁਰਾਕ ਪ੍ਰਦਾਨ ਕੀਤੀ ਜਾਵੇਗੀ।

ਡਾ. ਹੈਨਰੀ ਨੇ ਕਿਹਾ ਕਿ ਸੂਬੇ 'ਚ ਕਿਸੇ ਵੀ ਉਮਰ ਦੇ ਲੌਂਗ ਟਰਮ ਅਤੇ ਅਸਿਸਟਿਡ ਕੇਅਰ ਲਿਵਿੰਗ ਦੇ ਨਿਵਾਸੀਆਂ ਲਈ ਕਮਿਊਨਿਟੀ ਸੀਨੀਅਰਸ 'ਚ 70 ਸਾਲ ਤੇ ਉਸ ਤੋਂ ਵਧੇਰੀ ਉਮਰ ਦੇ ਲੋਕਾਂ ਅਤੇ 55 ਸਾਲ ਤੋਂ ਵੱਧ ਉਮਰ ਦੇ ਇੰਡੀਜਨਸ ਲੋਕਾਂ ਲਈ ਇਹ ਖੁਰਾਕਾਂ ਹਾਸਿਲ ਹੋਣਗੀਆਂ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਇਹ ਐਲੀਜੀਬਲ ਲੋਕ ਪਹਿਲੀ ਬੂਸਟਰ ਖੁਰਾਕ ਯਾਨੀ ਕਿ ਵੈਕਸੀਨ ਦੀ ਤੀਜੀ ਖੁਰਾਕ ਤੋਂ 6 ਮਹੀਨੇ ਬਾਅਦ ਇਹ ਦੂਜੀ ਬੂਸਟਰ ਖੁਰਾਕ ਹਾਸਿਲ ਕਰ ਸਕਣਗੇ।

ਇਸ ਤੋਂ ਇਲਾਵਾ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਇਮਿਊਨ ਕੌਂਪਰੋਮਾਈਜਡ ਲੋਕਾਂ ਲਈ ਵੀ ਬੂਸਟਰ ਖੁਰਾਕ ਹਾਸਿਲ ਹੋਵੇਗੀ।

ਡਾ. ਬੌਨੀ ਹੈਨਰੀ ਨੇ ਨਾਲ ਹੀ ਦੱਸਿਆ ਕਿ 8 ਅਪ੍ਰੈਲ ਤੋਂ ਸੂਬੇ 'ਚ ਬੀ.ਸੀ. ਵੈਕਸੀਨ ਕਾਰਡ ਦੀ ਲੋੜ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੈਂਡੇਟ ਖਤਮ ਕੀਤਾ ਜਾ ਰਿਹਾ ਹੈ ਅਤੇ ਰੈਸਟੂਰੈਂਟਸ ਅਤੇ ਸਿਨੇਮਾ ਘਰਾਂ ਜਿਹੀਆਂ ਥਾਵਾਂ 'ਤੇ ਇਸ ਦੀ ਲੋੜ ਨਹੀਂ ਹੋਵੇਗੀ, ਪਰ ਜੇਕਰ ਕੋਈ ਵਪਾਰ ਇਸ ਨੂੰ ਜਾਰੀ ਰੱਖਣਾ ਚਾਵੇ ਤਾਂ ਉਹ ਸਵੈ-ਇੱਛਾ ਨਾਲ ਅਜਿਹਾ ਕਰ ਸਕਦੇ ਹਨ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link