11.3C Vancouver
ADS

Feb 5, 2021 4:28 AM -

ਬੀ.ਸੀ. 'ਚ ਸਿਹਤ ਅਧਿਕਾਰੀਆਂ ਨੇ ਕੀਤਾ 'ਸੁਪਰ ਬੌਲ ਸੰਡੇ' ਲਈ ਸਾਵਧਾਨ; ਅੱਜ 465 ਕੋਵਿਡ-19 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ

Share On
b-c-officials-urge-safe-choices-on-super-bowl-sunday-amid-covid-19-variants
Dr. Bonnie Henry can be seen replying to questions during a news conference. (B.C. Government)

ਅੱਜ ਬੀ.ਸੀ. 'ਚ ਕੋਵਿਡ-19 ਦੇ 465 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਦੁੱਖ ਦੀ ਗੱਲ ਸੀ ਕਿ 6 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 69,245 ਤੱਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,240 ਹੋ ਗਈ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,447 ਤੱਕ ਪਹੁੰਚ ਗਏ ਹਨ।

ਕੁੱਲ 257 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 76 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਸੂਬੇ ਦੇ 145,567 ਲੋਕਾਂ ਨੂੰ ਕੀਤਾ ਜਾ ਚੁੱਕਾ ਵੈਕਸੀਨੇਟ

ਹੁਣ ਤੱਕ ਬੀ.ਸੀ. 'ਚ ਕੋਵਿਡ-19 ਵੈਕਸੀਨ ਦੀਆਂ 145,567 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।

ਵੀਰਵਾਰ ਤੱਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 156,250 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।

ਡਾ. ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 8,097 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਸੁਪਰ ਬੌਲ ਸੰਡੇ ਲਈ ਕੀਤਾ ਸਾਵਧਾਨ

ਬੀ.ਸੀ. 'ਚ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਲੋਕਾਂ ਨੂੰ 'ਸੁਪਰ ਬੌਲ ਸੰਡੇ' ਲਈ ਸਾਵਧਾਨ ਕੀਤਾ ਹੈ।

ਐਡਰੀਅਨ ਡਿਕਸ ਨੇ ਕਿਹਾ ਕਿ ਇਸ ਐਤਵਾਰ ਨੂੰ 'ਸੁਪਰ ਸਪਰੈਡਰ ਈਵੈਂਟ' ਬਣਾਉਣ ਤੋਂ ਬਚਾਅ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕਿਸੇ ਵੀ ਵੀਕਐਂਡ ਪਲੈਨ ਤੋਂ ਬਚਾਅ ਕੀਤਾ ਜਾਵੇ ਅਤੇ ਸੁਰੱਖਿਅਤ ਤਰੀਕੇ ਨਾਲ ਇਸ ਮੌਕੇ ਦਾ ਅਨੰਦ ਮਾਣਿਆ ਜਾਵੇ।

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਫੈਲਾਅ ਵਿਚਾਲੇ ਸਾਵਧਾਨੀ ਵਰਤਣਾ ਬੇਹੱਦ ਜ਼ਰੂਰੀ ਹੈ।

Latest news

carney-government-set-to-boost-foreign-investment-and-support-canadian-businesses
Punjabi

ਵਿਦੇਸ਼ੀ ਨਿਵੇਸ਼ ਵਧਾਉਣ ਲਈ ਕਾਰਨੀ ਸਰਕਾਰ ਦੇਵੇਗੀ ਕਾਰੋਬਾਰਾਂ ਨੂੰ ਵੱਡਾ ਹੁਲਾਰਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਵਿਦੇਸ਼ੀ ਨਿਵੇਸ਼ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਆਸਰਾ ਦੇਣ ਲਈ ਜਲਦ ਹੀ ਕਈ ਕਦਮ ਉਠਾਏ ਜਾ ਸਕਦੇ ਹਨ, ਇਨ੍ਹਾਂ ਵਿਚ ਕਈ ਫੈਸਲੇ ਫਾਲ ਦੇ ਫੈਡਰਲ ਬਜਟ ਵਿਚ ਦੇਖਣ ਨੂੰ ਮਿਲਣਗੇ। ਉਥੇ ਇਸ ਸਮੇਂ ਕਾਰੋਬਾਰਾਂ ਨੂੰ ਦਿੱਤੀ ਜਾਣ ਵਾਲੀ ਸਪੋਰਟ ਲਈ ਪ੍ਰਧਾਨ ਮੰਤਰੀ ਵਲੋਂ ਕਈ ਮੰਤਰੀ ਮੈਦਾਨ ਵਿਚ ਸਰਗਰਮ ਕਰ ਦਿੱਤੇ ਗਏ ਹਨ।
kalwinder-dosanjh-case-lawyer-questions-fairness-of-investigation
Punjabi

ਕਲਵਿੰਦਰ ਦੁਸਾਂਝ ਮਾਮਲਾ: ਜਾਂਚ ਦੀ ਨਿਰਪੱਖਤਾ 'ਤੇ ਵਕੀਲ ਨੇ ਚੁੱਕੇ ਸਵਾਲ

ਵੈਨਕੂਵਰ ਪੁਲਿਸ ਦੇ ਸੀਨੀਅਰ ਅਧਿਕਾਰੀ ਕਲਵਿੰਦਰ ਦੁਸਾਂਝ ਦੇ ਮਾਮਲੇ ਵਿਚ ਉਹਨਾਂ ਦੇ ਵਕੀਲ ਨੇ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਉਠਾਏ ਹਨ। ਦੁਸਾਂਝ 26 ਸਾਲਾਂ ਤੋਂ ਪੁਲਿਸ ਸੇਵਾ ਵਿਚ ਸਰਗਰਮ ਸਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਦੂਰ ਰੱਖਣ ਵਾਲੀ ਸੰਸਥਾ ਕਿਡਜ਼ ਪਲੇ ਫਾਊਂਡੇਸ਼ਨ ਦੇ ਸੰਸਥਾਪਕ ਵੀ ਹਨ।
trump-signs-new-orders-restricting-some-canadian-imports-amid-trade-dispute
Punjabi

ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ’ਤੇ ਨਵੀਆਂ ਪਾਬੰਦੀਆਂ, 29 ਸਤੰਬਰ ਤੋਂ ਹੋਣਗੀਆਂ ਲਾਗੂ

ਕੈਨੇਡਾ ਨਾਲ ਚੱਲ ਰਹੀ ਟਰੇਡ ਵਾਰ ਨੂੰ ਹੋਰ ਤੇਜ਼ ਕਰਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੰਜ ਨਵੇਂ Executive Orders 'ਤੇ ਦਸਤਖਤ ਕੀਤੇ ਹਨ,ਜਿਨ੍ਹਾਂ ਤਹਿਤ ਕੈਨੇਡਾ ਤੋਂ ਅਮਰੀਕਾ ਆਉਣ ਵਾਲੀ ਬੀਅਰ, ਵਾਈਨ, ਵਿਸਕੀ ਅਤੇ ਵੋਡਕਾ ਸਮੇਤ ਕੈਨੇਡੀਅਨ ਮੋਟਰਸਾਈਕਲ, ਕੇਨ ਮੋਲਾਸੇਸ ਅਤੇ ਅਤੇ ਕੁਝ ਡੇਅਰੀ ਉਤਪਾਦ ਦੇ ਇੰਪੋਰਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
langley-school-district-bans-e-scooters-and-e-bikes-on-school-grounds
Punjabi

ਲੈਂਗਲੀ ਸਕੂਲ ਡਿਸਟ੍ਰਿਕਟ ਨੇ ਈ-ਸਕੂਟਰ ਤੇ ਈ-ਬਾਈਕਸ ’ਤੇ ਲਗਾਈ ਪਾਬੰਦੀ

ਬੀ.ਸੀ. ਦੀ ਲੈਂਗਲੀ ਸਕੂਲ ਡਿਸਟ੍ਰਿਕਟ ਨੇ ਨਵੇਂ ਅਕੈਡਮਿਕ ਸਾਲ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਈ-ਸਕੂਟਰ ਅਤੇ ਈ-ਬਾਈਕ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਨਵੇਂ ਨਿਯਮ ਡਿਸਟ੍ਰਿਕਟ ਦੇ ਸਾਰੇ elementary, ਮਿਡਲ ਅਤੇ ਸੈਕੰਡਰੀ ਸਕੂਲਾਂ 'ਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।
behbal-kalan-firing-case-sukhbir-badal-summoned-again-by-sit-questioning-set-for-september-11
Punjabi

ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ SIT ਦਾ ਮੁੜ ਸੰਮਨ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਪੰਜਾਬ ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸੰਮਨ ਭੇਜਿਆ ਹੈ। ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਤੋਂ 11 ਸਤੰਬਰ ਨੂੰ ਪੁੱਛਗਿੱਛ ਹੋਵੇਗੀ। ਇਸ ਤੋਂ ਪਹਿਲਾਂ ਸੁਖਬੀਰ ਬਾਦਲ 20 ਜੁਲਾਈ ਨੂੰ ਸਿੱਟ ਅੱਗੇ ਪੇਸ਼ ਹੋਏ ਸਨ। ਹੁਣ 11 ਸਤੰਬਰ ਨੂੰ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸੱਦਿਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link